ਚੈਨਲ 9 ਦੇ ਸੁਰੱਖਿਆ ਗਾਰਡ ਉਪਰ ਹਮਲਾ ਕਰਨ ਦੇ ਦੋਸ਼ ਵਿੱਚ ਨਿਓ-ਨਾਜੀ ਗਰੁੱਪ ਦਾ ਨੇਤਾ ਨਾਮਜ਼ਦ

(ਦ ਏਜ ਮੁਤਾਬਿਕ) ਮਾਰਚ ਦੀ 1 ਤਾਰੀਖ ਨੂੰ ਚੈਨਲ-9 ਦੇ ਇੱਕ ਮੁਲਾਜ਼ਮ ਸੁਰੱਖਿਆ ਗਾਰਡ ਉਪਰ ਹਮਲਾ ਕਰਨ ਅਤੇ ਉਕਤ ਮੁਲਾਜ਼ਮ ਨੂੰ ਚੋਟ ਪਹੁੰਚਾਉਣ, ਚੈਨਲ ਦੇ ਦਫ਼ਤਰ ਅੰਦਰ ਤੋੜ-ਭੰਨ ਕਰਨ ਆਦਿ ਦੇ ਇਲਜ਼ਾਮਾਂ ਤਹਿਤ 27 ਸਾਲਾਂ ਦੇ ਟਾਮਜ਼ ਸਵੈਲ -ਜੋ ਕਿ ਨਿਓ-ਨਾਜੀ ਸੰਗਠਨ ਦਾ ਨੇਤਾ ਹੈ ਅਤੇ ਸਾਬਕਾ ਆਸਟ੍ਰੇਲੀਆਈ ਡਿਫੈਂਸ ਫੋਰਸ ਦਾ ਮੁਲਾਜ਼ਮ ਵੀ ਹੈ, ਨੂੰ ਵਿਕਟੋਰੀਆ ਪੁਲਿਸ ਵੱਲੋਂ ਨਾਮਜ਼ਦ ਕਰਨ ਤੋਂ ਬਾਅਦ ਉਸਨੂੰ ਗ੍ਰਿਫਤਾਰ ਕਰਕੇ ਉਸ ਉਪਰ ਮੁਕੱਦਮਾ ਦਾਇਰ ਕੀਤਾ ਗਿਆ ਹੈ। ਉਕਤ ਨੇਤਾ ਦਾ ਇੱਕ ਹੋਰ ਸਾਥੀ (21 ਸਾਲਾਂ ਦਾ ਨੌਜਵਾਨ) ਵੀ ਉਸ ਵੇਲੇ ਉਸ ਦੇ ਨਾਲ ਸੀ ਜੋ ਕਿ ਇਸ ਸਾਰੇ ਮਾਮਲੇ ਦੀ ਵੀਡੀਓ ਬਣਾ ਰਿਹਾ ਸੀ, ਨੂੰ ਵੀ ਗ੍ਰਿਫਤਾਰ ਕੀਤਾ ਗਿਆ ਸੀ।
ਉਕਤ ਵਾਕਿਆ ਬੀਤੇ ਸੋਮਵਾਰ ਸ਼ਾਮ ਦਾ ਹੈ ਅਤੇ ਉਕਤ ਦੋਹੇਂ ਮੁਲਜ਼ਮ, ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੌਕੇ ਤੋਂ ਭੱਜ ਗਏ ਸਨ ਪਰੰਤੂ ਪੁਲਿਸ ਵੱਲੋਂ ਫੌਰਨ ਕੀਤੀ ਗਈ ਕਾਰਵਾਈ ਕਾਰਨ ਉਨ੍ਹਾਂ ਨੂੰ ਮੰਗਲਵਾਰ ਦੀ ਰਾਤ ਨੂੰ ਹੀ ਗ੍ਰਿਫਤਾਰ ਕਰ ਲਿਆ ਗਿਆ ਸੀ।
ਅਦਾਲਤ ਵਿੱਚ ਪੇਸ਼ ਕੀਤੇ ਜਾਣ ਤੇ ਦੋਹਾਂ ਨੂੰ ਹੀ ਜੱਜ ਵੱਲੋਂ ਜ਼ਮਾਨਤ ਮਿਲ ਗਈ ਹੈ ਅਤੇ ਦੋਹਾਂ ਨੂੰ ਹੀ 27 ਜੁਲਾਈ, 2021 ਨੂੰ ਅਦਾਲਤ ਵਿੱਚ ਪੇਸ਼ੀ ਲਈ ਬੁਲਾਇਆ ਗਿਆ ਹੈ।
ਪੁਲਿਸ ਨੇ ਉਕਤ ਦੋਹਾਂ ਮੁਲਜ਼ਮਾਂ ਨੂੰ ਸੀ.ਸੀ.ਟੀ.ਵੀ. ਫੂਟੇਜ ਦੇ ਜ਼ਰੀਏ ਗ੍ਰਿਫਤਾਰ ਕੀਤਾ ਹੈ ਅਤੇ ਚੈਨਲ-9 ਦੇ ਸੁਰੱਖਿਆ ਗਾਰਡ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ ਅਤੇ ਉਹ ਜ਼ੇਰੇ ਇਲਾਜ ਹੈ।

Install Punjabi Akhbar App

Install
×