ਨਹਿਰੂ ਸਟੇਡੀਅਮ ਦੇ ਸੁਧਾਰ ਲਈ ਖੇਡ ਪ੍ਰੇਮੀ ਅੱਗੇ ਆਏ

ਬੱਚਿਆਂ ਦੇ ਭਵਿੱਖ ਲਈ ਖੇਡ ਸਟੇਡੀਅਮਾਂ ਦਾ ਹੋਣਾ ਜਰੂਰੀ – ਰਣਜੀਤ ਸਿੰਘ ਭੋਲੂਵਾਲਾ

ਫਰੀਦਕੋਟ -ਫਰੀਦਕੋਟ ਵਿਖੇ ਪਰਮਿੰਦਰ ਸਿੰਘ ਸਿੱਧੂ ਦੇ ਜਿਲ੍ਹਾ ਖੇਡ ਅਫਸਰ ਫਰੀਦਕੋਟ ਦਾ ਅਹੁਦਾ ਸੰਭਾਲਦੇ ਹੀ ਚਿਰਾ ਤੋ ਅਣਗੋਲੇ ਪਏ ਨਹਿਰੂ ਸਟੇਡੀਅਮ ਦੀ ਸੁਣੀ ਗਈ ਹੈ । ਭਾਵੇ ਪਹਿਲਾ ਵੀ ਰਹਿ ਚੁੱਕੇ ਖੇਡ ਅਫਸਰਾਂ ਨੇ ਆਪਣੇ ਮੁਤਾਬਕ ਸਟੇਡੀਅਮ ਦੇ ਸੁਧਾਰ ਦੀ ਕੋਸ਼ਿਸ ਕੀਤੀ ਪਰ ਅਸਫਲ ਰਹੇ । ਹੁਣ ਪਰਮਿੰਦਰ ਸਿੰਘ ਨੇ ਅਹੁਦਾ ਸੰਭਾਲਦੇ ਹੀ ਆਪਣੇ ਹੱਥੀ ਆਪਣੇ ਟਰੈਕਟਰ ਨਾਲ ਸਟੇਡੀਅਮ ਦੀ ਸਾਫ ਸਫਾਈ ਕੀਤੀ ਤਾਂ ਖੇਡ ਪ੍ਰੇਮੀਆ ਤੇ ਸਮਾਜ ਸੇਵੀਆ ਵਿੱਚ ਇੱਕ ਨਵੀਂ ਰੂਹ ਫੂਕੀ ਗਈ। ਬੀਤੇ ਕੱਲ ਰਣਜੀਤ ਸਿੰਘ ਭੋਲੂਵਾਲਾ ਪ੍ਰਧਾਨ ਬਾਬਾ ਫਰੀਦ ਕੁਸ਼ਤੀ ਐਸੋਸੀਏਸ਼ਨ ਫਰੀਦਕੋਟ ਨੇ ਆਪਣੇ ਦੋ ਟਰੈਕਟਰਾਂ ਦੀਆਂ ਤੇਲ ਨਾਲ ਟੈਂਕੀਆ ਫੁੱਲ ਕਰਵਾਕੇ ਸਟੇਡੀਅਮ ਵਿੱਚ ਰੋਟਾਵੇਟਰ, ਕਰਾਹਾ, ਕਲਟੀਵੇਟਰ ਤੇ ਲੇਜਰ ਲੈਵਲਰ ਨਾਲ ਸਟੇਡੀਅਮ ਦੀ ਨੁਹਾਰ ਹੀ ਬਦਲ ਦਿੱਤੀ । ਹੁਣ ਖੇਡ ਸਟੇਡੀਅਮ ਵਿੱਚ ਘਾਹ ਲਗਾ ਦਿੱਤਾ ਜਾਵੇਗਾ । ਸਮਾਜ ਸੇਵੀ ਤੇ ਵਾਤਾਵਰਣ ਪ੍ਰੇਮੀ ਜਗਪਾਲ ਸਿੰਘ ਬਰਾੜ, ਭਰਪੂਰ ਸਿੰਘ ਤੇ ਰਣਜੀਤ ਸਿੰਘ ਭੋਲੂਵਾਲਾ ਨੇ ਦੱਸਿਆ ਕਿ ਫਰੀਦਕੋਟ ਦੇ ਖੇਡ ਮੈਦਾਨਾਂ ਦੀ ਸਾਂਭ ਸੰਭਾਲ ਨਾ ਹੋਣ ਕਰਕੇ ਬੁਰਾ ਹਾਲ ਸੀ ਅਤੇ ਹੁਣ ਪਰਮਿੰਦਰ ਸਿੰਘ ਸਿੱਧੂ ਦੇ ਖੇਡ ਅਫਸਰ ਦਾ ਆਹੁਦਾ ਸੰਭਾਲਦੇ ਹੀ ਆਸ ਜਾਗੀ ਹੈ ਕਿ ਫਰੀਦਕੋਟ ਦੇ ਖੇਡ ਮੈਦਾਨ ਜੋ ਕੂੜੇ ਦੇ ਡੰਪ ਬਣ ਚੁੱਕੇ ਸਨ ਅਤੇ ਲੋਕਾਂ ਨੂੰ ਤੰਦਰੁਸਤੀ ਦੀ ਬਿਜਾਏ ਬਿਮਾਰੀਆ ਦੇ ਰਹੇ ਸਨ ਹੁਣ ਸਾਫ ਸਫਾਈ ਹੋਣ ਕਰਕੇ ਲੋਕਾਂ ਦੀ ਖਿੱਚ ਦਾ ਕੇਂਦਰ ਬਣ ਜਾਣਗੇ । ਰਣਜੀਤ ਸਿੰਘ ਭੋਲੂਵਾਲਾ ਨੇ ਕਿਹਾ ਕਿ ਮੈਂ ਲਗਭਗ 25 ਸਾਲ ਤੋਂ ਕੁਸ਼ਤੀ ਨਾਲ ਜੁੜਿਆ ਹਾਂ । ਕੁਸ਼ਤੀ ਨੇ ਅਨੇਕਾ ਅਫਸਰ ਤੇ ਮੁਲਾਜਮ ਪੈਦਾ ਕੀਤੇ । ਉਹਨਾਂ ਕਿਹਾ ਕਿ ਅਗਰ ਕਿਸੇ ਬੱਚੇ ਨੂੰ ਚੰਗਾ ਇਨਸਾਨ ਬਣਾਉਣਾ ਜਾਂ ਚੰਗਾ ਸਮਾਜ ਸੇਵੀ ਬਣਾਉਣਾ ਚੰਗੀ ਸਿਹਤ ਤੇ ਚੰਗੀ ਸੋਚ ਦਾ ਬਣਾਉਣਾ ਹੈ ਤਾਂ ਖੇਡ ਸਟੇਡੀਅਮਾਂ ਦਾ ਹੋਣਾ ਬਹੁਤ ਜਰੂਰੀ ਹੈ ਅਤੇ ਇਸ ਦੇ ਂਿਪੱਛੇ ਚੰਗੇ ਪ੍ਰਸ਼ਾਸਨ ਤੇ ਚੰਗੀ ਸਰਕਾਰ ਦਾ ਹੋਣਾ ਬਹੁਤ ਜਰੂਰੀ ਹੈ । ਇਸ ਲਈ ਸਾਡਾ ਫਰਜ ਬਣਦਾ ਹੈ ਕਿ ਅਸੀਂ ਆਪਣੇ ਬੱਚਿਆ ਲਈ ਚੰਗਾ ਕੰਮ ਕਰੀਏ । ਇਸ ਲਈ ਮੈਂ ਆਪਣੇ ਦੋ ਟਰੈਕਟਰ ਲਗਾ ਕੇ ਸਟੇਡੀਅਮ ਦੇ ਸੁਧਾਰ ਲਈ ਕੰਮ ਕੀਤਾ। ਇਸ ਮੌਕੇ ਜਗਪਾਲ ਸਿੰਘ ਬਰਾੜ ਨੇ ਕਿਹਾ ਕਿ ਪਰਮਿੰਦਰ ਸਿੰਘ ਸਿੱਧੂ ਦੇ ਖੇਡ ਅਫਸਰ ਬਣਦੇ ਹੀ ਸਟੇਡੀਅਮ ਦੀ ਸੁਣੀ ਗਈ ਹੈ । ਸਾਡੇ ਆਗੂ ਕੁਸ਼ਲਦੀਪ ਸਿੰਘ ਢਿੱਲੋ ਨੇ ਕੁਸ਼ਤੀ ਹਾਲ ਦਾ ਉਦਘਾਟਨ ਕਰਕੇ ਸਟੇਡੀਅਮ ਦੇ ਗਰਾਉਂਡਾਂ ਲਈ ਜਿੱਥੇ ਕਿਤੇ ਵੀ ਲੋੜ ਸੀ ਗਰਾਂਟਾਂ ਦੀ ਝੜੀ ਲਗਾ ਦਿੱਤੀ ਅਤੇ ਅੱਗੇ ਤੋਂ ਵੀ ਹੋਰ ਸਹਾਇਤਾ ਦੇਣ ਦਾ ਵਾਅਦਾ ਕੀਤਾ । ਉਹਨਾਂ ਦੱਸਿਆ ਕਿ ਕਈ ਪਿੰਡਾਂ ਦੇ ਸਰਪੰਚ, ਕਲੱਬ ਪ੍ਰਧਾਨਾਂ, ਸਮਾਜ ਸੇਵੀ ਸੰਸਥਾਵਾਂ, ਗਿੰਦਰਜੀਤ ਸਿੰਘ ਸੇਖੋਂ ਚੇਅਰਮੈਨ ਮਾਰਕਿਟ ਕਮੇਟੀ ਫਰੀਦਕੋਟ, ਗੁਰਭਗਤ ਸਿੰਘ ਰਟਿ: ਜਿਲ੍ਹਾ ਖੇਡ ਅਫਸਰ, ਸੁਖਜੀਤ ਸਿੰਘ ਏ ਆਰ, ਕਰਮਜੀਤ ਸਿੰਘ ਹਰਦਿਆਲੇਆਣਾ, ਦਵਿੰਦਰ ਸਿੰਘ ਸੰਧੂ ਪ੍ਰਧਾਨ ਗੁਰਦੁਆਰਾ ਕਮੇਟੀ ਗਰੀਨ ਐਵਨਿਉ ਨੇ ਖੇਡ ਸਟੇਡੀਅਮ ਦੀ ਦਿਸ਼ਾ ਸੁਧਾਰਣ ਲਈ ਹਰ ਤਰਾਂ ਦੀ ਮੱਦਦ ਕਰਨ ਦਾ ਭਰੋਸਾ ਦਿੱਤਾ ਹੈ । ਇਸੇ ਤਰਾਂ ਲੰਗਰ ਮਾਤਾ ਖੀਵੀ ਜੀ ਟਰੱਸਟ ਦੇ ਸੰਚਾਲਕ ਕੈਪਟਨ ਧਰਮ ਸਿੰਘ ਗਿੱਲ ਨੇ ਚੱਲ ਰਹੇ ਕੰਮ ਦੌਰਾਨ ਲੰਗਰ ਚਾਹ ਪਾਣੀ ਆਦਿ ਦੀ ਸੇਵਾ ਦੇਣ ਦਾ ਵਾਅਦਾ ਕੀਤਾ । ਸੀਰ ਸੁਸਾਇਟੀ ਦੇ ਸੰਸਥਾਪਿਕ ਸੰਦੀਪ ਅਰੋੜਾ ਨੇ ਨਹਿਰੂ ਸਟੇਡੀਅਮ ਦੀ ਚਾਰ ਦਵਾਰੀ ਤੋਂ ਬਾਅਦ ਦਰੱਖਤ ਲਗਾਉਣ ਤੇ ਸਾਂਭ ਸੰਭਾਲ ਕਰਨ ਦਾ ਵਾਅਦਾ ਕੀਤਾ ਹੈ । ਜਗਪਾਲ ਸਿੰਘ ਬਰਾੜ ਤੇ ਭਰਪੂਰ ਸਿੰਘ ਨੇ ਕਿਹਾ ਕਿ ਅਜਿਹੇ ਕਰਮਜੋਗੀ ਅਫਸਰ ਦਾ ਸਾਡੇ ਸ਼ਹਿਰ ਵਿੱਚ ਆਉਣਾ ਬੜੇ ਮਾਣ ਵਾਲੀ ਗੱਲ ਹੈ । ਸਾਡੇ ਦੇਸ਼ ਦਾ ਭਵਿੱਖ, ਮਾਪਿਆ ਦੀਆਂ ਆਸਾ ਉਮੀਦਾਂ ਸਾਡੇ ਬੱਚੇ ਅਜਿਹੇ ਅਫਸਰਾਂ ਕਾਰਣ ਖੇਡਾਂ ਨਾਲ ਜੁੜ ਕੇ ਆਪਣੀ ਜਿੰਦਗੀ ਨੂੰ ਸਵਾਰ ਸਕਦੇ ਹਨ । ਅਸੀਂ ਵਡਭਾਗੀ ਹਾਂ ਕਿ ਸਾਨੂੰ ਅਜਿਹੇ ਵਧੀਆ ਅਫਸਰ ਮਿਲੇ ਹਨ ਜੋ ਐਨੀ ਮੇਹਨਤ ਕਰ ਰਹੇ ਹਨ ਸਲੂਟ ਹੈ ਇਹਨਾਂ ਦੀ ਸੋਚ ਨੂੰ ਅਤੇ ਇਹਨਾਂ ਦੇ ਕੰਮ ਕਰਨ ਦੀ ਢੰਗ ਨੂੰ। ਉਹਨਾਂ ਕਿਹਾ ਕਿ ਅਗਰ ਅਫਸਰ ਚੰਗੇ ਹੋਣ ਇਮਾਨਦਾਰ ਹੋਣ ਆਪਣੇ ਫਰਜ ਨੂੰ ਸਹੀ ਤਰੀਕੇ ਨਾਲ ਨਿਭਾਉਣ ਤਾਂ ਲੋਕ ਵੀ ਉਹਨਾਂ ਦਾ ਪੂਰਾ ਸਾਥ ਦਿੰਦੇ ਹਨ । ਉਹਨਾਂ ਸਮਾਜ ਸੇਵੀ ਸੰਸਥਾਵਾਂ ਅਤੇ ਖੇਡ ਪ੍ਰੇਮੀਆ ਦਾ ਨਹਿਰੂ ਸਟੇਡੀਅਮ ਦੀ ਦਿੱਖ ਬਦਲਣ ਲਈ ਕੀਤੇ ਜਾ ਰਹੇ ਸਹਿਯੋਗ ਲਈ ਧੰਨਵਾਦ ਕੀਤਾ ।

Welcome to Punjabi Akhbar

Install Punjabi Akhbar
×
Enable Notifications    OK No thanks