ਪ੍ਰਯਾਗਰਾਜ ਵਿੱਚ ਨਹਿਰੂ ਦੇ ਪੁਸ਼ਤੈਨੀ ਘਰ “ਆਨੰਦ ਭਵਨ” ਨੂੰ ਮਿਲਿਆ ਰੁ. 4.35 ਕਰੋੜ ਦੇ ਹਾਉਸ ਟੈਕਸ ਦਾ ਨੋਟਿਸ

ਪ੍ਰਯਾਗਰਾਜ ਨਗਰ ਨਿਗਮ (ਉਤਰ ਪ੍ਰਦੇਸ਼) ਨੇ ਦੇਸ਼ ਦੇ ਪਹਿਲੇ ਪ੍ਰਧਾਨਮੰਤਰੀ ਜਵਾਹਰ ਲਾਲ ਨਹਿਰੂ ਦੇ ਪੁਸ਼ਤੈਨੀ ਘਰ ਅਤੇ ਮਿਊਜਿਅਮ “ਆਨੰਦ ਭਵਨ” ਨੂੰ ਰੁ. 4.35 ਕਰੋੜ ਦੇ ਬਕਾਇਆ ਹਾਉਸ ਟੈਕਸ ਦਾ ਨੋਟਿਸ ਭੇਜਿਆ ਹੈ। ਭਵਨ ਪਰਿਸਰ ਵਿੱਚ ਦੋ ਹੋਰ ਮਿਊਜ਼ਿਅਮ ਸਵਰਾਜ ਭਵਨ ਅਤੇ ਜਵਾਹਰ ਤਾਰਾਮੰਡਲ ਵੀ ਆਉਂਦੇ ਹਨ ਅਤੇ ਤਿੰਨਾਂ ਦਾ ਸੰਚਾਲਨ ਚੈਰਿਟੇਬਲ ਟਰੱਸਟ ਜਵਾਹਰ ਲਾਲ ਨਹਿਰੂ ਮੇਮੋਰਿਅਲ ਫੰਡ ਕਰਦਾ ਹੈ ।