ਨੀਰੂ ਬਾਜਵਾ ਤਿਆਰ ਹੈ ਡਬਲ ਡੋਜ਼ ਦੇਣ ਲਈ: 21 ਨਵੰਬਰ ਨੂੰ ਰੀਲੀਜ਼ ਹੋਣ ਜਾ ਰਹੀ ਹੈ ਪੰਜਾਬੀ ਫਿਲ਼ਮ ‘ਪ੍ਰੋਪਰ ਪਟੋਲਾ’ ਵਿੱਚ ਨੀਰੂ ਨਜ਼ਰ ਆਵੇਗੀ ਜੀਤ ਤੇ ਪ੍ਰੀਤ ਦੇ ਲੀਡ ਕਿਰਦਾਰਾਂ’ਚ

Neeru-Bajwa-Smiling

ਲਗਭਗ ਇੱਕ ਦਹਾਕੇ ਤੋਂ ਵੱਧ ਹੋ ਗਿਆ ਜਦੋਂ ਇਹ ਐਕਟਰਸ ਪੰਜਾਬੀ ਸਿਨੇਮਾ ਦੇ ਨਵੇਂ ਜਨਮ ਦਾ ਚਹਿਰਾ ਬਣੀ ਸੀ।ਅੱਜ ਉਹ ਪੰਜਾਬੀ ਸਿਨੇਮਾ ਨੂੰ ਚਾਹੁਣ ਵਾਲੇ ਹਰ ਫੈਨ ਦੇ ਦਿਲ ਵਿੱਚ ਰਹਿੰਦੀ ਹੈ।ਅਗਲਾ ਪੜਾ• ਹੈ ‘ਪ੍ਰੋਪਰ ਪਟੋਲਾ’ ਜਿੱਥੇ ਉਹ ਨਜ਼ਰ ਆਵੇਗੀ ਡਬਲ ਰੋਲ ‘ਚ ਜੋ ਕਿ ਇਸ ਇੰਡਸਟਰੀ ਵਿੱਚ ਕਿਸੀ ਐਕਟਰਸ ਦੇ ਨਾਲ ਪਹਿਲੀ ਵਾਰ ਹੋਇਆ ਹੈ।ਮਿਲੋ ਨੀਰੂ ਬਾਜਵਾ ਨਾਲ, ਸਿਨੀਅਰ ਐਕਟਰਸ ਦੀ ਗਿਣਤੀ ਚੋਂ ਇੱਕ।ਇਸ ਨਵੀਂ ਫਿਲ਼ਮ ਵਿੱਚ ਤੁਸੀਂ ਇਸਨੂੰ ਮਿਲੋਂਗੇ ਯੁਵਰਾਜ ਹੰਸ ਤੇ ਹਰੀਸ਼ ਵਰਮਾ ਦੇ ਨਾਲ ਜੀਤ ਤੇ ਪ੍ਰੀਤ ਦੇ ਕਿਰਦਾਰਾਂ ‘ਚ।
ਆਪਣੀ ਦੋਗੁਣੀ ਪਾਰੀ ਦੇ ਲਈ ਉਤਸ਼ਾਹਿਤ ਨੀਰੂ ਬਾਜਵਾ ਦੱਸਦੀ ਹੈ ਕਿ ਦੋ ਕਿਰਦਾਰਾਂ ਨੂੰ ਨਿਭਾਉਣਾ ਸੋਖਾ ਕੰਮ ਨਹੀਂ।ਜੀਤ ਤੋਂ ਪ੍ਰੀਤ ਦੇ ਕਿਰਦਾਰ ਨਿਭਾਉਣਾ ਮੁਸ਼ਕਿਲ ਕੰਮ ਸੀ ਕਿਉਂਕਿ ਇੱਕ ਵਿਦੇਸ਼ ‘ਚ ਰਹਿੰਦੀ ਹੈ ਤੇ ਦੂਸਰੀ ਰੰਗੀ ਹੈ ਪੰਜਾਬੀ ਰੰਗ ਵਿੱਚ।ਇੱਕ ਐਕਟਰ ਨੂੰ ਡਬਲ ਰੋਲ ਵਿੱਚ ਵੇਖਣਾ ਦਰਸ਼ਕਾਂ ਦਾ ਮਨੋਰੰਜਨ ਤਾਂ ਜ਼ਰੂਰ ਕਰਦੀ ਹੈ ਪਰ ਆਪਣੇ ਆਪ ਵਿੱਚ ਇੱਕ ਐਕਟਰ ਦੇ ਲਈ ਬਹੁਤ ਵੱਡੀ ਚੁਣੋਤੀ ਹੁੰਦੀ ਹੈ। ਮੇਰੇ ਡਾਇਰੈਕਟਰ ਹਰੀਸ਼ ਵਿਆਸ ਨੇ ਮੈਂਨੂੰ ਸਾਫ-ਸਾਫ ਦਸ ਦਿੱਤਾ ਸੀ ਕਿ ਸਿਰਫ ਸ਼ਕਲ ਇੱਕੋ ਜਿਹੀ ਹੋਵੇਗੀ,ਖੂਬੀਆਂ ਤੇ ਹਰਕਤਾਂ ਨਹੀਂ,ਧਿਆਨ ਲਗਾਉ ਐਕਟਿੰਗ ਦੇ ਲਈ।ਨੀਰੂ ਆਪਣੇ ਕੋ-ਐਕਟਰਸ ਦਾ ਧੰਨਵਾਦ ਕਰਦੀ ਹੈ ਕਿਉਂਕਿ ਸੈੱਟ ਤੇ’ਉਹ ਦੋਨੋਂ ਲਗਾਤਾਰ ਇੱਕ ਕਿਰਦਾਰ ਦੇ ਮੂਡ ਵਿੱਚ ਟਿਕਣ ਦੇ ਲਈ ਇੱਕ ਦੂਜੇ ਦੀ ਮਦਦ ਕਰਦੇ ਸੀ।ਨੀਰੂ ਨੇ ਕਿਹਾ ਕਿ ਕਿਰਦਾਰ ਵੀ ਲੈਣ-ਦੇਣ ਦੇ ਰਿਸ਼ਤੇ ਵਰਗਾ ਹੀ ਹੈ।ਤੁਸੀਂ ਆਪਣੇ ਕੋ-ਐਕਟਰ ‘ਤੇ ਹਮੇਸ਼ਾਂ ਨਿਰਭਰ ਰਹਿੰਦੇ ਹੋ ਤਾਂ ਜੋ ਉਹ ਵਧੀਆ ਤੋਂ ਵਧੀਆ ਦਿਖਾਇਆ ਜਾ ਸਕੇ ਜੋ ਦਿਖਾਉਣਾ ਜਾਣਾ ਚਾਹੀਦਾ ਹੈ’।
ਆਪਣੇ ਕਰੀਅਰ ਵਿੱਚ ਨੀਰੂ ਹੁਣ ਤੱਕ ਕਈ ਕਿਰਦਾਰ ਨਿਭਾ ਚੁੱਕੀ ਹੈ।ਇੱਕ ਐਨ ਆਰ ਆਈ ਤੋਂ ਲੈਕੇ ਦੇਸੀ ਪੰਜਾਬੀ ਕੁੜੀ ਤੱਕ,ਇੱਕ ਠੱਗ ਤੋਂ ਲੈਕੇ ਪੁਲਿਸ ਅਫਸਰ ਤੱਕ,ਪਰ ਉਹ ਮੰਨਦੀ ਹੈ ਚਾਹੇ ਕੁਝ ਵੀ ਹੋਵੇ, ਹਰ ਫਿਲ਼ਮ ਇੱਕ ਚੈਲੇਂਜ ਦੇ ਨਾਲ ਆਉਂਦੀ ਹੈ।ਉਹਨਾਂ ਨੇ ਕਿਹਾ ਕਿ ਹਰ ਐਕਟਰ ਦੇ ਤੌਰ ‘ਤੇ ਤੁਸੀਂ ਆਪਣੇ ਆਸਪਾਸ ਦੇ ਲੋਕਾਂ ਦੇ ਅਨੁਸਾਰ ਕਰਨ ਲੱਗ ਜਾਂਦੇ ਹੋਂ ਤੇ ਤੁਹਾਡੀ ਰੀਸਰਚ ਹਰ ਵਕਤ ਚਲਦੀ ਰਹਿੰਦੀ ਹੈ।ਜਦੋਂ ਵੀ ਮੈਂ ਆਪਣੇ ਪਰਿਵਾਰ ਜਾਂ ਦੋਸਤੋਂ ਨਾਲ ਗੱਲ• ਕਰਦੀ ਹਾਂ, ਮੈਂ ਉਹਨਾਂ ਤੋਂ ਉਹਨਾਂ ਲੋਕਾਂ ਬਾਰੇ ਪੁਛਦੀ ਹਾਂ ਜਿੰਨਾਂ ਨੂੰ ਉਹ ਆਪਣੀ ਰੋਜ਼ ਦੀ ਜ਼ਿੰਦਗੀ ਵਿੱਚ ਮਿਲਦੇ ਹਨ।ਨਿਜੀ ਤੌਰ ‘ਤੇ ਮੈਂ ਮੰਨਦੀ ਹਾਂ ਕਿ ਐਕਟਿੰਗ ਸਿੱਖਣ ਦਾ ਸਭ ਤੋਂ ਵਧੀਆ ਤਰੀਕਾ ਹੈ ਆਪਣੇ ਆਸਪਾਸ ਦੇ ਲੋਕਾਂ ਦੇ ਅਨੁਸਾਰ ਚੱਲਣਾ।
ਇਹ ਫਿਲਮ ਔਰਤ ਦੇ ਵਿਸ਼ੇ ‘ਤੇ ਬਣੀ ਹੈ ਤੇ ਇਸਦੇ ਲਈ ਨੀਰੂ ਫਿਲ਼ਮ ਬਣਾਉਣ ਵਾਲਿਆਂ ਨੂੰ ਸਹਿਰਾਉਂਦੀ ਹੈ।ਨੀਰੂ ਨੇ ਨਿਰਮਾਤਾ ਦੀਪਕ ਲਾਲਵਨੀ ਦਾ ਇਸ ਥੀਮ ਤੇ ਟੀਮ ਵਿੱਚ ਵਿਸ਼ਵਾਸ ਰੱਖਣ ਦੇ ਲਈ ਧੰਨਵਾਦ ਕੀਤਾ।ਨੀਰੂ ਨੇ ਕਿਹਾ ਕਿ,’ਰੀਜ਼ਨਲ ਲੇਵਲ ਤੇ ਵੀ ਸਿਨੇਮਾ ਲਗਾਤਾਰ ਬਦਲ ਰਿਹਾ ਹੈ।ਚਾਹੇ ਅਸੀਂ ਹਮੇਸ਼ਾਂ ਫਿਲਮ ਇੰਡਸਟਰੀ ਨੂੰ ਪੁਰਸ਼-ਪ੍ਰਧਾਨ ਕਹਿੰਦੇ ਹਾਂ ਪਰ ਫਿਲ਼ਮ ਮੇਕਰਸ ਹੁਣ ਆਪਣੀ ਸਮਾਜਿਕ ਜਿੰਮੇਵਾਰੀ ਸਮਝਦੇ ਹਨ ਤੇ ਫਿਲਮਾਂ ਦੇ ਜ਼ਰੀਏ ਆਪਣਾ ਬੈਸਟ ਦੇਣਾ ਚਾਹੁੰਦੇ ਹਨ।ਇਸ ਫਿਲ਼ਮ ‘ਚ ਮੇਰੇ ਵਿੱਚ ਵਿਸ਼ਵਾਸ ਰੱਖਣ ਲਈ ਮੈਂ ਮੇਕਰਸ ਦਾ ਧੰਨਵਾਦ ਕਰਦੀ ਹਾਂ ਤੇ ਚਾਹੁੰਦੀ ਹਾਂ ਕਿ ਆਉਣ ਵਾਲੇ ਸਮੇਂ• ਵਿੱਚ ਵੀ ਅਜਿਹੀਆਂ ਫਿਲ਼ਮਾਂ ਕਰਦੀ ਰਹਾਂ ਜੋ ਹਲਕੇ-ਫੁਲਕੇ ਅੰਦਾਜ਼ ‘ਚ  ਸੋਸ਼ਲ ਸੰਦੇਸ਼ ਦਿੰਦੀ ਰਹੇ।

Install Punjabi Akhbar App

Install
×