ਵਾਤਾਵਰਣ ਦੀ ਸ਼ੁੱਧਤਾ ਲਈ ਨਿੰਮ੍ਹਾਂ ਦੇ ਬੂਟੇ ਲਾਏ 

(ਬੂਟੇ ਲਗਾਉਣ ਸਮੇਂ ਸੀਰ ਫਰੀਦਕੋਟ ਅਤੇ ਅਮਰਦੀਪ ਸਿੰਘ ਬਾਸੀ ਟਰੱਸਟ ਦੇ ਸੇਵਾਦਾਰ)
(ਬੂਟੇ ਲਗਾਉਣ ਸਮੇਂ ਸੀਰ ਫਰੀਦਕੋਟ ਅਤੇ ਅਮਰਦੀਪ ਸਿੰਘ ਬਾਸੀ ਟਰੱਸਟ ਦੇ ਸੇਵਾਦਾਰ)

ਫਰੀਦਕੋਟ 26 ਜੂਨ– ਵਾਤਾਵਰਣ ਦੀ ਸੰਭਾਲ ਵਿੱਚ ਮਹੱਤਵਪੂਰਨ ਕਾਰਜ ਕਰ ਰਹੀ ਸੰਸਥਾ, ਸੁਸਾਇਟੀ ਫਾਰ ਈਕੋਲੋਜੀਕਲ ਐਂਡ ਇਨਵਾਇਰਮੈਂਟਲ ਰਿਸੋਰਸਿਜ਼ (ਸੀਰ) ਫਰੀਦਕੋਟ ਵੱਲੋਂ ਫਰੀਦਕੋਟ ਸ਼ਹਿਰ ਵਿੱਚ ਬੂਟੇ ਲਾਉਣ ਦਾ ਕਾਰਜ ਲਗਾਤਾਰ ਜਾਰੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੀਰ ਫਰੀਦਕੋਟ ਦੇ ਪ੍ਰਧਾਨ ਕੇਵਲ ਕ੍ਰਿਸ਼ਨ ਕਟਾਰੀਆ ਅਤੇ ਸੰਦੀਪ ਅਰੋੜਾ ਨੇ ਦੱਸਿਆ ਕਿ ਨਗਰ ਕੌਂਸਲ ਫਰੀਦਕੋਟ ਦੇ ਸਾਬਕਾ ਪ੍ਰਧਾਨ ਸਵਰਗਵਾਸੀ ਅਮਰਦੀਪ ਸਿੰਘ ਬਾਸੀ ਦੀ ਯਾਦ ਵਿੱਚ ਬਣੇ ਅਮਰਦੀਪ ਸਿੰਘ ਬਾਸੀ ਚੈਰੀਟੇਬਲ ਟਰੱਸਟ ਦੇ ਸਹਿਯੋਗ ਨਾਲ ਪੁਰਾਣੀ ਕੈਂਟ ਰੋਡ ਵਿਖੇ ਵਾਤਾਵਰਣ ਦੀ ਸ਼ੁੱਧਤਾ ਲਈ ਨਿੰਮ੍ਹਾਂ ਦੇ 7 ਬੂਟੇ ਲਗਾਏ ਗਏ ਅਤੇ ਉਹਨਾਂ ਦੀ ਸੰਭਾਲ ਲਈ ਟ੍ਰੀ-ਗਾਰਡ ਵੀ ਲਾਏ ਗਏ। ਇਸ ਮੌਕੇ ‘ਤੇ ਹਾਜਰ ਅਮਰਦੀਪ ਸਿੰਘ ਬਾਸੀ ਟਰੱਸਟ ਦੇ ਟਰੱਸਟੀ ਬਲਵਿੰਦਰ ਸਿੰਘ ਬਾਸੀ ਨੇ ਕਿਹਾ ਕਿ ਫਰੀਦਕੋਟ ਨੂੰ ਹਰਾ ਭਰਾ ਬਣਾਉਣਾ ਅਤੇ ਰੱਖਣਾ ਸਵ. ਅਮਰਦੀਪ ਸਿੰਘ ਬਾਸੀ ਦਾ ਸੁਫਨਾ ਸੀ ਜਿਸਦੀ ਪੂਰਤੀ ਲਈ ਟਰੱਸਟ ਵਾਤਾਵਰਣ ਸੰਭਾਲ ਵਿੱਚ ਜੁਟੀ ਸੰਸਥਾ ਸੀਰ ਫਰੀਦਕੋਟ ਨੂੰ ਸਹਿਯੋਗ ਦੇ ਰਿਹਾ ਹੈ। ਸੀਰ ਮੈਂਬਰਾਂ ਮਾਸਟਰ ਗੁਰਮੇਲ ਸਿੰਘ ਅਤੇ ਨਵਦੀਪ ਗਰਗ ਨੇ ਕਿਹਾ ਕਿ ਸੀਰ ਫਰੀਦਕੋਟ ਦੇ ਸੇਵਾਦਾਰ ਇਹਨਾਂ ਬੂਟਿਆਂ ਦਾ ਪਾਲਣ ਪੋਸ਼ਣ ਤਨਦੇਹੀ ਨਾਲ ਕਰਨਗੇ। ਇਸ ਮੌਕੇ ‘ਤੇ ਸੀਰ ਮੈਂਬਰ ਹਰਪ੍ਰੀਤ ਸਿੰਘ ਪੁਰਬਾ, ਸੰਜੀਵ ਗੋਇਲ, ਕੁਲਵਿੰਦਰ ਸਿੰਘ, ਰਾਜ ਸਿੰਘ, ਚਰਨਜੀਤ ਸਿੰਘ ਬਰਾੜ, ਕਸਿਸ ਅਰੋੜਾ, ਗੋਪਿਸ਼ ਸ਼ਰਮਾ, ਭਰਪੂਰ ਸਿੰਘ, ਜਗਸੀਰ ਸਿੰਘ ਬਰਾੜ, ਬਲਜਿੰਦਰ ਸਿੰਘ ਸੇਖੋਂ, ਵਰਿੰਦਰ ਕੁਮਾਰ ਨੇ ਟੋਏ ਪੁੱਟਣ ਤੋਂ ਲੈ ਕੇ ਟ੍ਰੀ-ਗਾਰਡ ਲਗਾਉਣ ਤੱਕ ਦਾ ਸਾਰਾ ਕਾਰਜ ਨੇਪਰੇ ਚਾੜ੍ਹਿਆ।

Install Punjabi Akhbar App

Install
×