ਪੂਜਾ ਸਥਾਨਾਂ ਵਾਲੇ 820 ਸਮਾਰਕ ਖੁੱਲ੍ਹੇ

ਨਵੀਂ ਦਿੱਲੀ -ਕੇਂਦਰੀ ਸੱਭਿਆਚਾਰ ਮੰਤਰਾਲੇ ਨੇ ਭਾਰਤੀ ਪੁਰਾਤੱਤਵ ਸਰਵੇਖਣ ਤਹਿਤ 820 ਸੁਰੱਖਿਅਤ ਐਲਾਨੇ ਉਨ੍ਹਾਂ ਸਮਾਰਕਾਂ ਨੂੰ 8 ਜੂਨ ਤੋਂ ਸ਼ਰਧਾਲੂਆਂ ਦੇ ਦਰਸ਼ਨਾਂ ਲਈ ਖੋਲ੍ਹ ਦਿੱਤੇ ਗਏ ਹਨ, ਜਿਨ੍ਹਾਂ ਵਿਚ ਪੂਜਾ ਸਥਾਨ ਸਥਾਪਤ ਹਨ | ਇਸ ਬਾਰੇ ਜਾਣਕਾਰੀ ਕੇਂਦਰੀ ਮੰਤਰੀ ਪ੍ਰਹਿਲਾਦ ਪਟੇਲ ਨੇ ਦਿੱਤੀ | ਮੰਤਰਾਲੇ ਨੇ ਦੱਸਿਆ ਕਿ ਗ੍ਰਹਿ ਮੰਤਰਾਲੇ ਦੇ ਨਿਰਦੇਸ਼ਾਂ ਅਨੁਸਾਰ ਸੱਭਿਆਚਾਰ ਮੰਤਰਾਲੇ ਨੇ 3000 ਤੋਂ ਵੱਧ ਸਮਾਰਕਾਂ ਵਿਚੋਂ ਸਿਰਫ਼ ਉਨ੍ਹਾਂ ਸਮਾਰਕਾਂ ਨੂੰ ਖੋਲ੍ਹਣ ਦਾ ਫ਼ੈਸਲਾ ਕੀਤਾ ਹੈ, ਜਿਨ੍ਹਾਂ ਵਿਚ ਪੂਜਾ ਸਥਾਨ ਹਨ ਜਿਵੇਂ ਹੌਜ ਖ਼ਾਸ ਇਨਕਲੇਵ ‘ਚ ਨੀਲਾ ਮਸਜਿਦ, ਦਿੱਲੀ ਵਿਚ ਲਾਲ ਗੁੰਬਦ ਕੁਤਬ ਪੁਰਾਤੱਤਵ ਇਲਾਕਾ | ਉਨ੍ਹਾਂ ਦੱਸਿਆ ਕਿ ਕੋਰੋਨਾ ਵਾਇਰਸ ਸਬੰਧੀ ਸਿਹਤ ਮੰਤਰਾਲੇ ਵਲੋਂ ਜਾਰੀ ਸਾਰੇ ਦਿਸ਼ਾ-ਨਿਰਦੇਸ਼ਾਂ ਦੀ ਇਨ੍ਹਾਂ ਸਮਾਰਕਾਂ ਦੇ ਅਧਿਕਾਰੀਆਂ ਨੂੰ ਪਾਲਣਾ ਕਰਨੀ ਹੋਵੇਗੀ | ਇਸ ਸਬੰਧੀ ਜਾਣਕਾਰੀ ਪ੍ਰਹਿਲਾਦ ਪਟੇਲ ਨੇ ਟਵੀਟ ਕਰਕੇ ਦਿੱਤੀ ਹੈ|

Install Punjabi Akhbar App

Install
×