677 ਅਫ਼ਗਾਨ, ਸ਼ਰਣਾਰਥੀ ਵੀਜ਼ੇ ਲਈ ਪਾਏ ਗਏ ਯੋਗ

ਇਸੇ ਸਾਲ ਅਗਸਤ ਦੇ ਮਹੀਨੇ ਤੋਂ ਜਦੋਂ ਤੋਂ ਤਾਲੀਬਾਨਾਂ ਨੇ ਅਫ਼ਗਾਨ ਉਪਰ ਮੁੜ ਤੋਂ ਕਬਜ਼ਾ ਕੀਤਾ ਤਾਂ ਉਥੇ ਦੇ ਹਜ਼ਾਰਾਂ ਹੀ ਅਜਿਹੇ ਅਫ਼ਗਾਨ ਨਾਗਰਿਕਾਂ ਨੇ, ਜਿਨ੍ਹਾਂ ਨੇ ਤਾਲੀਬਾਨਾਂ ਖ਼ਿਲਾਫ਼ ਲੜਾਈ ਵਿੱਚ ਮਿੱਤਰ ਸੇਨਾਵਾਂ ਦਾ ਸਾਥ ਦਿੱਤਾ ਸੀ, ਆਪਣੀ ਜਾਨ ਦਾ ਖ਼ਤਰਾ ਦਸਦਿਆਂ ਹੋਇਆਂ ਵੱਖ ਵੱਖ ਦੇਸ਼ਾਂ ਵਿੱਚ ਸ਼ਰਣ ਲਈ ਅਰਜ਼ੀਆਂ ਦਿੱਤੀਆਂ ਸਨ। ਆਸਟ੍ਰੇਲੀਆ ਦੇ ਮਦਦਗਾਰਾਂ ਨੇ ਵੀ 26000 ਦੀ ਗਿਣਤੀ ਵਿੱਚ ਅਜਹੀਆਂ ਹੀ ਅਰਜ਼ੀਆਂ ਦਿੱਤੀਆਂ ਸਨ ਜਿਨ੍ਹਾਂ ਵਿੱਚੋਂ ਕਿ 677 ਅਫ਼ਗਾਨਾਂ ਨੂੰ ਆਸਟ੍ਰੇਲੀਆਈ ਵੀਜ਼ਿਆਂ ਦੇ ਯੋਗ ਪਾਇਆ ਗਿਆ ਹੈ ਅਤੇ ਇਨ੍ਹਾਂ ਨੂੰ ਮਨੁੱਖਤਾ ਦੇ ਆਧਾਰ ਤੇ ਵੀਜ਼ੇ ਦਿੱਤੇ ਜਾ ਰਹੇ ਹਨ।
ਇਸ ਤੋਂ ਪਹਿਨਾਂ ਪ੍ਰਧਾਨ ਮੰਤਰੀ ਸਕਾਟ ਮੋਰੀਸਨ ਨੇ ਕਿਹਾ ਸੀ ਕਿ ਆਸਟ੍ਰੇਲੀਆਈ ਸਰਕਾਰ ਅਜਿਹੇ 3000 ਦੇ ਕਰੀਬ ਅਫ਼ਗਾਨਾਂ ਨੂੰ ਵੀਜ਼ੇ ਪ੍ਰਦਾਨ ਕਰੇਗੀ ਜਿਨ੍ਹਾਂ ਨੇ ਕਿ ਤਾਲੀਬਾਨਾਂ ਖ਼ਿਲਾਫ਼ ਲੜਾਈ ਵਿੱਚ ਆਸਟ੍ਰੇਲੀਆਈ ਫੌਜਾਂ ਅਤੇ ਹੋਰ ਮਿੱਤਰ ਦੇਸ਼ਾਂ ਦੀਆਂ ਸੇਨਾਵਾਂ ਦੀ ਮਦਦ ਕੀਤੀ ਸੀ ਅਤੇ ਉਨ੍ਹਾਂ ਨੂੰ ਕੰਮ ਕਰਨ ਦੇ ਵੀਜ਼ੇ ਦਿੱਤੇ ਜਾਣਗੇ।
ਜ਼ਿਕਰਯੋਗ ਹੈ ਕਿ ਆਸਟ੍ਰੇਲੀਆ ਤੋਂ ਚਲਾਈਆਂ ਗਈਆਂ ਫਲਾਈਟਾਂ ਰਾਹੀਂ 4100 ਲੋਕ ਅਫ਼ਗਾਨਿਸਤਾਨ ਵਿੱਚੋਂ ਨਿਕਲ ਕੇ ਆਸਟ੍ਰੇਲੀਆ ਆ ਗਏ ਸਨ ਜਿਨ੍ਹਾਂ ਵਿੱਚੋਂ ਕਿ 3000 ਤਾਂ ਅਫ਼ਗਾਨੀ ਨਾਗਰਿਕ ਸਨ ਅਤੇ ਉਨ੍ਹਾਂ ਕੋਲ ਪਹਿਲਾਂ ਤੋਂ ਹੀ ਪ੍ਰਮਾਣਿਕ ਵੀਜ਼ਾ ਸੀ, 635 ਬ੍ਰਿਟਿਸ਼ ਨਾਗਰਿਕ ਸਨ, 167 ਆਸਟ੍ਰੇਲੀਆਈ ਸਨ ਅਤੇ 52 ਨਿਊਜ਼ੀਲੈਂਡ ਦੇ ਨਿਵਾਸੀ ਸਨ। ਇਸ ਤੋਂ ਇਲਾਵਾ ਇਨ੍ਹਾਂ ਵਿੱਚ 310 ਨਿਊਜ਼ੀਲੈਂਡ ਵੱਲੋਂ ਸਪਾਂਸਰਡ ਅਫ਼ਗਾਨੀ ਸਨ, 18 ਅਮਰੀਕੀ ਨਾਗਰਿਕ ਅਤੇ ਸਪਾਂਸਰਡ ਅਫ਼ਗਾਨੀ, ਇੱਕ ਸਿੰਗਾਪੁਰ ਦਾ ਨਿਵਾਸੀ ਅਤੇ ਇੱਕ ਫਿਜ਼ੀ ਦਾ ਨਾਗਰਿਕ ਵੀ ਸੀ।

Install Punjabi Akhbar App

Install
×