ਸ਼ਹੀਦ ਨਵਰੀਤ ਸਿੰਘ ਹੁੰਦਲ -ਪਾਠ ਦਾ ਭੋਗ 4 ਫਰਵਰੀ ਨੂੰ

ਹਰਦੀਪ ਸਿੰਘ ਡਿੱਬਡਿਬਾ ਜੀ ਦੇ ਪੋਤਰੇ ਨਵਰੀਤ ਸਿੰਘ ਹੁੰਦਲ, ਜਿਸਦੀ ਉਮਰ ਮਹਿਜ 24 ਸਾਲ ਦੇ ਕਰੀਬ ਸੀ 26 ਜਨਵਰੀ ਨੂੰ ਟਰੈਕਟਰ ਪਰੇਡ ਦੀ ਅਗਵਾਈ ਕਰਦੇ ਕਰਦੇ ਹੋਏ ਪੁਲਿਸ ਦੀ ਗੋਲੀ ਨਾਲ ਸ਼ਹੀਦ ਹੋ ਗਏ ਸਨ।ਉਹਨਾਂ ਦੀ ਅੰਤਿਮ ਅਰਦਾਸ ਲਈ ਰੱਖੇ ਗਏ ਪਾਠ ਦਾ ਭੋਗ ਗੁਰਦੁਆਰਾ ਸਾਹਿਬ, ਡਿੱਬਡੱਬਾ ਜਿਲਾ ਬਿਲਾਸਪੁਰ ਵਿਖੇ 4 ਫਰਵਰੀ ਨੂੰ ਪਵੇਗਾ।

ਹਰਦੀਪ ਸਿੰਘ ਡਿੱਬਡੱਬਾ ਜੀ, ਜੋ ਕਿ ਕਿਸਾਨ ਅੰਦੋਲਨ ਦੇ ਪਹਿਲੇ ਦਿਨ ਤੋ ਹੀ ਗਾਜੀਪੁਰ ਬਾਰਡਰ ਤੇ ਡਟੇ ਹੋਏ ਹਨ। ਜਦੋ ਗਾਜੀਪੁਰ ਬਾਰਡਰ ਤੇ ਟਕੈਤ ਹੁਣੀ ਆ ਗਏ ਤਾਂ ਉਹ ਰਾਜਸਥਾਨ ਦੇ ਬਾਰਡਰ ਤੇ ਪਹੁੰਚ ਕੇ ਕਿਸਾਨੀ ਸੰਘਰਸ਼ ਦੀ ਰੁਹਿਨਮਾਈ ਕਰ ਰਹੇ ਹਨ। ਡਿੱਬਡਿਬਾ ਪਰਿਵਾਰ ਦੀ ਜਮੀਨ ਯੂ.ਪੀ. ਤੇ ਰਾਜਸਥਾਨ ਵਿੱਚ ਜਮੀਨ ਹੋਣ ਕਰਕੇ ਹਰਦੀਪ ਸਿੰਘ ਹੁਣੀ ਦੋਵੇਂ ਬਾਰਡਰਾਂ ਤੋ ਅਗਵਾਈ ਕਰ ਰਹੇ ਹਨ।
ਡਿੱਬਡਿਬਾ ਸਾਹਿਬ ਕਿਸੇ ਜਾਣਕਾਰੀ ਦੇ ਮੁਹਤਾਜ ਨਹੀ ਹਨ। ਉਹਨਾਂ ਦਾ ਸਮਾਜਿਕ ਤੇ ਧਾਰਮਿਕ ਖੇਤਰ ਵਿੱਚ ਕੱਦ ਬਹੁੱਤ ਉੱਚਾ ਹੈ। ਉਹ ਰਾਜਸਥਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਰਪ੍ਰਸਤ ਮੈਂਬਰ ਹਨ। ਇਸ ਤੋ ਇਲਾਵਾ ਉਹ ਰਾਜਸਥਾਨ 25 ਮੈਬਰੀ ਗੁਰਦੁਆਰਾ ਕਮੇਟੀ ਦੇ ਮੈਬਰ ਵੀ ਹਨ। ਇਸ ਤੋ ਇਲਾਵਾ ਉਹ ਉੱਘੇ ਲੇਖਕ ਤੇ ਸਮਾਜ-ਸੇਵਾ ਦੇ ਸਿਰਕੱਢ ਆਗੂ ਵੀ ਹਨ। ਚੇਤੇ ਰਹੇ ਲੋਕਡਾਊਨ ਦੇ ਸਮੇਂ ਵਿੱਚ ਵੀ ਪੁਲਿਸ ਵੱਲੋ ਇੱਕ ਨੋਜਵਾਨ ਨੂੰ ਗਿਰਫਤਾਰ ਕਰਨ ਦੇ ਮਾਮਲੇ ਵਿੱਚ ਉਹਨਾਂ ਨੇ ਆਪਣੇ ਸਾਥੀਆਂ ਸਮੇਤ ਆਪਣੇ ਸਰੀਰਾਂ ਨੂੰ ਬੇੜਿਆਂ ਪਾ ਕੇ ਸ਼ਾਤਮਈ ਤਰੀਕੇ ਨਾਲ ਰੋਸ ਕਰਕੇ ਉਸ ਨੌਜਵਾਨ ਨੂੰ ਛੁਡਾਵਾਇਆ ਸੀ।
ਉਹਨਾਂ ਦੇ ਪੋਤਰੇ ਦੇ ਅਕਾਲ ਚਲਾਣੇ ਨਾਲ ਪਰਿਵਾਰ ਨੂੰ ਬਹੁੱਤ ਵੱਡਾ ਘਾਟਾ ਪਿਆ ਹੈ ਪਰ ਅਫਸੋਸ ਸਾਡੇ ਲੀਡਰਾਂ ਨੇ ਨਵਰੀਤ ਸਿੰਘ ਹੁੰਦਲ ਨੂੰ ਸ਼ਰਧਾਜਲੀ ਦੇਣ ਲਈ ਦੋ ਅੱਖਰ ਨਹੀ ਬੋਲੇ।ਜਿਹੜੀ ਮਾਂ ਦਾ ਪੁੱਤ/ਭੈਣ ਦਾ ਭਰਾ/ਪਤਨੀ ਦਾ ਸੁਹਾਗ ਉੱਜੜ ਗਿਆ,ਉਹਨਾਂ ਨੂੰ ਪੁੱਛੋ ਕੀ ਬੀਤਦੀ ਹੈ ਪਰ ਇਥੇ ਤਾਂ ਸਾਰੇ ਆਪਣੀ-ਆਪਣੀ ਡਫਲੀ ਤੇ ਆਪਣਾ-ਆਪਣਾ ਰਾਗ ਅਲਾਪ ਰਹੇ ਹਨ।
ਆਉ। ਮਿਲ ਕੇ ਅਰਦਾਸ ਕਰੀਏ ਕਿ ਇਹੋ ਜਿਹਾ ਮੰਦਭਾਗਾ ਦਿਨ ਕਿਸੇ ਵੀ ਪਰਿਵਾਰ ਨੂੰ ਕਦੀ ਦੇਖਣ ਨੂੰ ਨਾ ਮਿਲੇ ਤੇ ਕਿਸਾਨ ਮੋਰਚਾ ਜਿੱਤ ਕੇ ਘਰ ਵਾਪਿਸ ਆਉਣ।ਮੈ ਇਸ ਸਮੇਵਿੱਚ ਡਿੱਬਡੱਬਾ ਪਰਿਵਾਰ ਨਾਲ ਖੜੀ ਹਾਂ,ਨਵਰੀਤ ਸਿੰਘ ਹੁਣਾ ਨੇ ਸਭ ਤੋ ਅੱਗੇ ਹੋ ਕੇ ਹਿੱਕ ਡਾਹ ਕੇ ਜੋ ਸ਼ਹਾਦਤ ਪ੍ਰਾਪਤ ਕੀਤੀ ਹੈ,ਉਸ ਨੂੰ ਆਉਣ ਵਾਲੀਆਂ ਪੀੜੀਆਂ ਹਮੇਸ਼ਾ ਯਾਦ ਕਰਨਗੀਆਂ

Install Punjabi Akhbar App

Install
×