ਕਿਸਾਨ ਪ੍ਰਦਰਸ਼ਨ ਦੋਰਾਨ ਪੁਲਿਸ ਫਾਇਰਿੰਗ ਚ’ ਮਾਰੇ ਗਏ ਨਵਰੀਤ ਸਿੰਘ ਡਿਬਡਿਬਾ ਦਾ ਸ਼ਰਧਾਂਜਲੀ ਅਤੇ ਇਨਸਾਫ਼ ਸਮਾਗਮ ਨਡਾਲਾ ਚ’ 16 ਫਰਵਰੀ ਨੂੰ ਹੋਵੇਗਾ: ਖਹਿਰਾ

ਭੁਲੱਥ —ਲੰਘੀ 26 ਜਨਵਰੀ ਨੂੰ ਯੂ.ਪੀ ਦੇ ਜਿਲ੍ਹਾ ਰਾਮਪੁਰ ਦੇ ਪਿੰਡ ਡਿਬਡਿਬਾ ਦੇ ਨੋਜਵਾਨ ਗਾਜੀਪੁਰ ਬਾਰਡਰ ਉੱਪਰ ਪ੍ਰਦਰਸ਼ਨ ਕਰ ਰਹੇ ਦਿੱਲੀ ਪੁਲਿਸ ਵੱਲੋਂ ਕਤਲ ਕੀਤੇ ਗਏ ਸ਼ਹੀਦ ਨਵਰੀਤ ਸਿੰਘ ਵਾਸੀ ਡਿਬਡਿਬਾ ਦੀ ਆਤਮਿਕ ਸ਼ਾਂਤੀ ਲਈ ਸ਼ਰਧਾਜਲੀ ਅਤੇ ਇਨਸਾਫ਼ ਸਮਾਗਮ ਮਿੱਤੀ 15 ਫ਼ਰਵਰੀ ਦਿਨ ਸੋਮਵਾਰ ਨੂੰ ਨਵਾਸ਼ਹਿਰ ਚ’ ਹੋਵੇਗਾ ਅਤੇ 16 ਫਰਵਰੀ ਦਿਨ ਮੰਗਲਵਾਰ ਨੂੰ ਭੁਲੱਥ ਖੇਤਰ ਦੇ ਕਸਬਾ ਨਡਾਲਾ ਵਿਖੇਂ ਸਵੇਰੇ 11 ਵਜੇ ਗੁਰਦੁਆਰਾ ਬਾਉਲੀ ਸਾਹਿਬ ਨਡਾਲਾ ਵਿਖੇ ਕੀਤਾ ਜਾਵੇਗਾ ਇਸ ਸੰਬੰਧ ਚ’ ਹਲਕਾ ਭੁਲੱਥ ਤੋ ਵਿਧਾਇਕ ਅਤੇ ਵਿਰੋਧੀ ਧਿਰ ਦੇ ਸਾਬਕਾ ਨੇਤਾ ਸ: ਸੁਖਪਾਲ ਸਿੰਘ ਖਹਿਰਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ਹੀਦ ਨਵਰੀਤ ਸਿੰਘ ਦਾ ਇਨਸਾਫ਼ ਮਾਰਚ ਦੇ ਰੂਪ ਵਿੱਚ ਜੋ ਬੀਤੇਂ ਦਿਨ 13 ਫ਼ਰਵਰੀ ਦਿਨ (ਸ਼ਨੀਵਾਰ)  ਨੂੰ ਯੂ.ਪੀ ਦੇ ਪਿੰਡ ਡਿਬਡਿਬਾ ਬੰਗਾਲੀ ਕਾਲੋਨੀ ਤੋ ਚੱਲ ਕੇ ਗਾਜੀਪੁਰ ਬਾਰਡਰ ਤੱਕ ਕੱਢਿਆਂ ਗਿਆ ਸੀ ਜਿੱਥੇ ਸੰਯੁਕਤ ਮੋਰਚੇ ਦੇ ਆਗੂਆਂ ਨੇ ਪੁਲਿਸ ਦੀ ਗੋਲੀ ਨਾਲ ਮਾਰੇ ਗਏ ਨਵਰੀਤ ਸਿੰਘ ਨੂੰ ਸ਼ਹੀਦ ਦਾ ਦਰਜਾ ਵੀ ਅਪਨਾਇਆ। ਖਹਿਰਾ ਨੇ ਦੱਸਿਆ ਕਿ ਇਸ ਮੌਕੇ ਸ਼ਹੀਦ ਨਵਰੀਤ ਸਿੰਘ ਦੇ ਪਰਿਵਾਰ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ ਉਹਨਾ ਇਲਾਕੇ ਦੇ ਸਮੂੰਹ ਲੋਕਾਂ ਨੂੰ  ਕਿ ਇਸ ਸ਼ਰਧਾਜਲੀ ਸਮਾਗਮ ਚ’ ਪੁੱਜਣ ਲਈ ਇਲਾਕਾ ਨਿਵਾਸਿਆਂ ਨੂੰ ਪੁਰ-ਜ਼ੋਰ ਅਪੀਲ ਕੀਤੀ ਹੈ। ਅਤੇ ਸਮੇਂ ਸਿਰ ਪਹੁੰਚ ਕੇ ਸ਼ਹੀਦ ਨਵਰੀਤ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਜਾਣ।

Welcome to Punjabi Akhbar

Install Punjabi Akhbar
×