ਦੁਖਦਾਈ ਖ਼ਬਰ: 31 ਸਾਲਾ ਨੌਜਵਾਨ ਨਵਨੀਤ ਸਿੰਘ ਦੀ ਹਾਰਟ ਅਟੈਕ ਨਾਲ ਮੌਤ

(ਸਰੀ)-ਕੈਨੇਡਾ ਦੇ ਪੰਜਾਬੀ ਭਾਈਚਾਰੇ ਲਈ ਇਹ ਬੜੀ ਦੁਖਦਾਈ ਖ਼ਬਰ ਹੈ ਕਿ ਇਕ 31 ਸਾਲਾ ਨੌਜਵਾਨ ਨਵਨੀਤ ਸਿੰਘ ਦੀ ਹਾਰਟ ਅਟੈਕ ਨਾਲ ਮੌਤ ਹੋ ਗਈ ਹੈ। ਨਵਨੀਤ ਸਿੰਘ ਦੇ ਦੋਸਤ ਅਮਨਜੀਤ ਸਿੰਘ ਨੇ ਦੱਸਿਆ ਹੈ ਕਿ ਨਵਨੀਤ ਸਿੰਘ 1919  ਵਿਚ ਬਤੌਰ ਅੰਤਰਰਾਸ਼ਟਰੀ ਸਟੂਡੈਂਟ ਸਰੀ ਵਿਚ ਆਇਆ ਸੀ ਅਤੇ ਪੜ੍ਹਾਈ ਖਤਮ ਤੋਂ ਬਾਅਦ ਵਰਕ ਪਰਮਿਟ ਤੇ ਕੰਮ ਕਰ ਰਿਹਾ ਸੀ। ਉਹ ਅਜੇ ਕੁਝ ਮਹੀਨੇ ਪਹਿਲਾਂ ਹੀ ਸਰੀ ਤੋਂ ਐਡਮਿੰਟਨ ਸ਼ਿਫਟ ਹੋਇਆ ਸੀ। 15 ਨਵੰਬਰ 2022 ਨੂੰ ਇਕ ਗੈਸ ਸਟੇਸ਼ਨ ਤੇ ਉਹ ਆਪਣੀ ਕਾਰ ਵਿਚ ਮ੍ਰਿਤਕ ਪਾਇਆ ਗਿਆ।

ਨਵਨੀਤ ਸਿੰਘ ਡੱਬਵਾਲੀ (ਪੰਜਾਬ) ਦਾ ਜੰਮਪਲ ਸੀ ਅਤੇ ਇੱਥੇ ਇਕੱਲਾ ਹੀ ਸੀ। ਉਸ ਦਾ ਪਰਿਵਾਰ ਡੱਬਵਾਲੀ ਹੀ ਰਹਿੰਦਾ ਹੈ। ਇਹ ਵੀ ਪਤਾ ਲੱਗਿਆ ਹੈ ਕਿ ਦੋ ਮਹੀਨੇ ਬਾਅਦ ਉਸ ਦਾ ਵਿਆਹ ਹੋਣ ਵਾਲਾ ਸੀ। ਇਸ ਦੁੱਖ ਦੀ ਘੜੀ ਵਿਚ ਉਸ ਦੇ ਦੋਸਤ ਮਨਜੀਤ ਸਿੰਘ, ਕੁਲਦੀਪ ਸਿੰਘ ਅਤੇ ਹਰਜੀਤ ਸਿੰਘ ਨੇ ਉਸ ਦੀ ਮ੍ਰਿਤਕ ਦੇਹ ਭਾਰਤ ਭੇਜਣ ਲਈ Gofundme ਰਾਹੀਂ ਫੰਡ ਇਕੱਠਾ ਕਰਨ ਦਾ ਉਪਰਾਲਾ ਕੀਤਾ ਹੈ ਅਤੇ ਭਾਈਚਾਰੇ ਨੂੰ ਮਦਦ ਕਰਨ ਦੀ ਅਪੀਲ ਕੀਤੀ ਹੈ।  https://gofund.me/9dba27d9  ਲਿੰਕ ਤੇ ਕਲਿੱਕ ਕਰਕੇ ਇਸ ਫੰਡ ਲਈ ਆਪਣਾ ਯੋਗਦਾਨ ਪਾਇਆ ਜਾ ਸਕਦਾ ਹੈ।

(ਹਰਦਮ ਮਾਨ) +1 604 308 6663

maanbabushahi@gmail.com