ਨਾਟਿਅਮ ਬਠਿੰਡਾ ਦੇ ਨਾਟਕ ਮੇਲੇ ਦੀ 13ਵੀਂ ਸ਼ਾਮ ਨੂੰ ਵੇਖਣ ਨੂੰ ਕਸ਼ਮੀਰ ਦੀ ਲੋਕ-ਗਾਥਾ

ਨਗਰ ਨਿਗਮ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿਲ ‘ਤੇ ਡਾ. ਬਲਪ੍ਰੀਤ ਸਿੰਘ, ਆਈਏਐਸ ਨੇ ਕੀਤੀ ਵਿਸ਼ੇਸ਼ ਸ਼ਿਰਕਤ

ਬਠਿੰਡਾ – ਨਾਟਿਅਮ ਬਠਿੰਡਾ ਵੱਲੋਂ ਕਰਵਾਏ ਜਾ ਰਹੇ 10ਵੇਂ ਕੌਮੀ ਨਾਟਕ ਮੇਲੇ ਦੇ 13ਵੇਂ ਦਿਨ ਨੌਰਥ ਜ਼ੋਨ ਕਲਚਰਲ ਸੈਂਟਰ ਪਟਿਆਲਾ ਦੇ ਸਹਿਯੌਗ ਨਾਲ ਜੰਮੂ ਕਸ਼ਮੀਰ ਤੋਂ ਆਈ ਨੈਸ਼ਨਲ ਭਾਂਡ ਥਿਏਟਰ ਨਾਟਕ ਮੰਡਲੀ ਵੱਲੋਂ ਡਾਇਰੈਕਟਰ ਸ਼ਾਹ-ਏ-ਜਹਾਂ ਦੀ ਨਿਰਦੇਸ਼ਨਾ ਵਿੱਚ ਸੂਬੇ ਦੀ ਇੱਕ ਲੋਕ ਗਾਥਾ ‘ਗੋਸੀਆ ਪੱਥਰ’ ਦਾ ਮੰਚਨ ਕੀਤਾ ਗਿਆ, ਜੋ ਉਸ ਸਮੇਂ ਦੀ ਕਹਾਣੀ ਸੀ ਜਦੋਂ ਕਸ਼ਮੀਰ ਹਿੰਦੂ ਬਹੁਤਾਂਤ ਵਾਲਾ ਸੂਬਾ ਸੀ ਅਤੇ ਦੂਰ ਦੂਰ ਤੋਂ ਸੰਨਿਆਸੀ ਉਥੇ ਪਹੁੰਚਦੇ ਸਨ। ਉਹਨਾਂ ਵਿੱਚੋਂ ਇੱਕ ਸੰਤ ‘ਤੇ ਕਸ਼ਮੀਰ ਦੀ ਸੁੰਦਰੀ ਗੌਪਾਲੀ ਮੋਹਿਤ ਹੋ ਜਾਂਦੀ ਹੈ ਪਰ ਸਨਿਆਸੀ ਖੁਦ ਨੂੰ ਯੋਗੀ ਦੱਸਦਾ ਹੋਇਆ ਉਸ ਤੋਂ ਦੂਰ ਹੋਣ ਦੀ ਕੋਸ਼ਿਸ਼ ਕਰਦਾ ਹੈ ਅਤੇ ਬਾਅਦ ਵਿੱਚ ਆਪਣਾ ਜੀਵਨ ਤਿਆਗ ਜਾਂਦਾ ਹੈ।

ਨਾਟਕ ਮੇਲੇ ਦੀ 13ਵੀਂ ਸ਼ਾਮ ਦੀਆਂ ਰੌਣਕਾਂ ਵਧਾਉਣ ਪਹੁੰਚੇ ਨਗਰ ਨਿਗਮ, ਬਠਿੰਡਾ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿਲ ਨੇ ਨਾਟਕ ਮੇਲੇ ਦੀ ਵਧਾਈ ਦਿੰਦਿਆ, ਸ਼ਹਿਰ ‘ਚ ਬਣਨ ਜਾ ਰਹੇ ਆਡੀਟੋਰੀਅਮ ਦਾ ਕੰਮ ਜਲਦੀ ਪੂਰਾ ਕਰਵਾਉਣ ਦਾ ਭਰੋਸਾ ਦਿੱਤਾ। ਇਸ ਮੌਕੇ ਪਹੁੰਚੇ ਕੇਰਲ ਕੈਡਰ ਦੇ ਆਈਏਐਸ ਅਧਿਕਾਰੀ ਡਾ. ਬਲਪ੍ਰੀਤ ਸਿੰਘ ਨੇ ਕੀਰਤੀ ਕਿਰਪਾਲ ‘ਤੇ ਉਸਦੀ ਟੀਮ ਵੱਲੋਂ ਕਲਾ ਦੇ ਖੇਤਰ ‘ਚ ਪਾਏ ਜਾ ਰਹੇ ਯੋਗਦਾਨ ਦੀ ਸ਼ਲਾਂਘਾ ਕਰਦਿਆਂ ਰੰਗ-ਮੰਚ ਨੂੰ ਜੀਵਨ ਦਾ ਦਰਪਣ ਦੱਸਿਆ। ਇਸ ਮੌਕੇ ਐਨਜ਼ੈਡਸੀਸੀ ਤੋਂ ਰਵਿੰਦਰ ਸ਼ਰਮਾ, ਡਿਪਟੀ ਡੀਈਓ (ਸੈਕੰਡਰੀ) ਭੁਪਿੰਦਰ ਕੌਰ, ਪ੍ਰਿੰਸੀਪਲ ਅਨੁਜਾ ਪੁਪਨੇਜਾ ਅਤੇ ਬੀਡੀਏ ਤੋਂ ਸੇਵਾ ਮੁਕਤ ਐਕਸੀਅਨ ਇੰਜ ਬਲਵਿੰਦਰ ਸਿੰਘ ਵੀ ਵਿਸ਼ੇਸ਼ ਤੋਰ ਤੇ ਹਾਜ਼ਰ ਸਨ।

Install Punjabi Akhbar App

Install
×