ਨਾਟਕ ਕਥਾ ਰਾਹੀਂ ਪਾਣੀ ਅਤੇ ਪਿਆਰ ਖਾਤਿਰ ਹੋਣ ਵਾਲੀਆਂ ਜੰਗਾਂ ਤੇ ਚੁੱਕਿਆ ਸਵਾਲ

10ਵੇਂ ਕੌਮੀ ਨਾਟਿਅਮ ਮੇਲੇ ਦੇ 14ਵੇਂ ਦਿਨ ਬਿਹਾਰ ਦੇ ਬੇਗੂਸਰਾਏ ਤੋਂ ਆਈ ਟੀਮ

ਬਠਿੰਡਾ – ਸਥਾਨਕ ਬਲਵੰਤ ਗਾਰਗੀ ਓਪਨ ਏਅਰ ਥਿਏਟਰ ਵਿਖੇ ਨਾਟਿਅਮ ਬਠਿੰਡਾ ਵੱਲੋਂ ਆਯੋਜਿਤ 15 ਦਿਨਾਂ 10ਵੇਂ ਕੌਮੀ ਨਾਟਕ ਮੇਲੇ ਦੇ 14ਵੇਂ ਦਿਨ ਬਿਹਾਰ ਦੇ ਬੇਗੂਸਰਾਏ ਤੋਂ ਦਿ ਫੈਕਟ ਆਰਟ ਐਂਡ ਕਲਚਰਲ ਸੋਸਾਇਟੀ ਵੱਲੋਂ ਸੁਧਾਂਸ਼ੂ ਫਿਰਦੌਸ ਦਾ ਲਿਖਿਆ ਨਾਟਕ ‘ਕਥਾ’ ਨੈਸ਼ਨਲ ਸਕੂਲ ਆਫ ਡਰਾਮਾ ਦੇ ਸਟੂਡੈਂਟ ਰਹਿ ਚੁੱਕੇ ਕਲਾਕਾਰ ਪ੍ਰਵੀਨ ਕੁਮਾਰ ਗੁੰਜਨ ਦੀ ਨਿਰਦੇਸ਼ਨਾ ਵਿੱਚ ਪੇਸ਼ ਕੀਤਾ ਗਿਆ। ਨਾਟਿਅਮ ਦੇ ਡਾਇਰੈਕਟਰ ਕੀਰਤੀ ਕਿਰਪਾਲ ਅਤੇ ਚੇਅਰਮੈਨ ਡਾ. ਕਸ਼ਿਸ਼ ਗੁਪਤਾ ਨੇ ਦੱਸਿਆ ਕਿ ਇਸ ਨਾਟਕ ਰਾਹੀਂ ਪਾਣੀ ਅਤੇ ਪਿਆਰ ਖਾਤਿਰ ਹੋਣ ਵਾਲੀਆਂ ਜੰਗਾਂ ਤੇ ਸਵਾਲ ਚੁੱਕਿਆਂ ‘ਤੇ ਆਨਰ ਕਿਲਿੰਗ ਵਰਗੇ ਗੰਭੀਰ ਮੁੱਦੇ ਤੇ ਵੀ ਦਰਸ਼ਕਾਂ ਦਾ ਧਿਆਨ ਲਿਆਂਦਾ।

ਨਾਟਕ ਮੇਲੇ ਦੀ 14ਵੀਂ ਸ਼ਾਮ ਦਾ ਆਗਾਜ਼ ਇੰਦਰਜੀਤ ਸਿੰਘ ਬਰਾੜ, ਚੇਅਰਮੈਨ, ਸਿਲਵਰ ਓਕਸ ਗਰੁੱਪ ਆਫ ਸਕੂਲ ਅਤੇ ਸ਼ਹਿਰ ਦੇ ਨਾਮੀਂ ਡਾਕਟਰ ਤੇ ਸਮਾਜਸੇਵੀ ਡਾ. ਵਿਤੁਲ ਕੁਮਾਰ ਗੁਪਤਾ ਦੇ ਹੱਥੌਂ ਸ਼ਮਾ ਰੌਸ਼ਨ ਦੇ ਨਾਲ ਹੋਇਆ। ਇੰਦਰਜੀਤ ਬਰਾੜ ਵੱਲੋਂ ਕਲਾ ਤੇ ਰੰਗ-ਮੰਚ ਨੂੰ ਪ੍ਰਫੁੱਲਿਤ ਕਰਨ ਲਈ ਨਾਟਿਅਮ ਵੱਲੋਂ ਕੀਤੇ ਜਾ ਰਹੇ ਯਤਨਾ ਦੀ ਪ੍ਰਸ਼ੰਸਾ ਕਰਦਿਆਂ ਆਪਣੀ ਸੰਸਥਾ ਵਿੱਚ ਵੀ ਅਜਿਹੇ ਆਯੋਜਨ ਕਰਵਾਉਣ ਅਤੇ ਸਦਾ ਸਹਿਯੋਗ ਕਰਨ ਦੀ ਗੱਲ੍ਹ ਕਹੀ। ਇਸ ਮੌਕੇ ਐਨਜ਼ੈਡਸੀਸੀ ਤੋਂ ਪ੍ਰੋਗਰਾਮ ਆਫੀਸਰ ਰਵਿੰਦਰ ਸ਼ਰਮਾ ਅਤੇ ਮੰਚ ਸੰਚਾਲਕ ਸੰਜੀਵ ਸ਼ਾਦ ਵੀ ਹਾਜ਼ਿਰ ਸਨ।

Install Punjabi Akhbar App

Install
×