ਕੁਦਰਤ ਨੂੰ ਪਿਆਰ ਕਰਨ ਵਾਲੇ ਕਿਸਾਨਾਂ ਅਤੇ ਵਾਤਾਵਰਣ ਪ੍ਰੇਮੀਆਂ ਦਾ ਵਿਸ਼ੇਸ਼ ਸਨਮਾਨ

ਕਿਸਾਨੀ ਤੋਂ ਦੂਰ ਹੋ ਕੇ ਪ੍ਰਵਾਸ ਅਤੇ ਹੋਰ ਕਿੱਤਿਆਂ ਨੂੰ ਤਰਜੀਹ ਅਫਸੋਸਨਾਕ : ਰੌਣੀ

ਫਰੀਦਕੋਟ, 11 ਜੂਨ :- ਸੂਬੇ ਦੇ ਪ੍ਰਦੂਸ਼ਿਤ ਅਤੇ ਜਹਿਰੀਲੇ ਹੋ ਰਹੇ ਪੌਣ ਪਾਣੀ ਤੇ ਖਾਦ ਪਦਾਰਥਾਂ ਤੋਂ ਸੂਚੇਤ ਕਰਨ ਅਤੇ ਕਿਸਾਨੀ ਕਿੱਤੇ ‘ਚ ਵਿਲੱਖਣ ਕਾਰਗੁਜਾਰੀ ਦਿਖਾਉਣ ਵਾਲੇ ਕਿਸਾਨਾਂ ਦੀ ਹੌਂਸਲਾ ਅਫਜਾਈ ਲਈ ਉਨਾਂ ਦਾ ‘ਮੈਨੂੰ ਮਾਣ ਹੈ-ਮੇਰਾ ਬਾਪੂ ਕਿਸਾਨ ਹੈ’ ਵਿਸ਼ੇਸ਼ ਸਨਮਾਨ ਕੀਤਾ ਗਿਆ। ਉਕਤ ਮੁਹਿੰਮ ਦੇ ਇੰਚਾਰਜ ਤੋਤਾ ਸਿੰਘ ਦੀਨਾ ਅਤੇ ਫਿਲਮੀ ਅਦਾਕਾਰ ਮਲਕੀਤ ਸਿੰਘ ਰੌਣੀ ਨੇ ਭਾਈ ਘਨੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਅਤੇ ਨਰੋਆ ਪੰਜਾਬ ਮੰਚ ਦੇ ਸਹਿਯੋਗ ਨਾਲ ਬਿਨਾ ਪਰਾਲੀ ਸਾੜੇ ਕਣਕ ਬੀਜਣ, ਝੋਨੇ ਦੀ ਸਿੱਧੀ ਜਾਂ ਵੱਟਾਂ ਰਾਹੀਂ ਬਿਜਾਈ ਕਰਨ, ਪਰਿਵਾਰਕ ਲੋੜਾਂ ਲਈ ਘਰੇਲੂ ਬਗੀਚੀ ਲਾਉਣ ਵਾਲੇ ਕਿਸਾਨਾਂ ਅਤੇ ਵਾਤਾਵਰਣ ਪ੍ਰੇਮੀਆਂ ਨੂੰ ਉਤਸ਼ਾਹਿਤ ਕਰਨ ਹਿੱਤ ਰੱਖੇ ਗਏ ਸਮਾਗਮ ਦੌਰਾਨ ਵਿਲੱਖਣ ਸਨਮਾਨ ਚਿੰਨ ਅਰਥਾਤ ਇਕ-ਇਕ ਦਾਤੀ ਅਤੇ ਪੌਦਾ ਦੇ ਕੇ ਸਨਮਾਨਿਤ ਕੀਤਾ ਗਿਆ। ਆਪਣੇ ਸੰਬੋਧਨ ਦੌਰਾਨ ਮਲਕੀਤ ਸਿੰਘ ਰੌਣੀ ਅਤੇ ਤੋਤਾ ਸਿੰਘ ਦੀਨਾ ਨੇ ਆਖਿਆ ਕਿ ਅੱਜ ਦੀ ਨੌਜਵਾਨ ਪੀੜੀ ਕਿਸਾਨੀ ਕਿੱਤੇ ਤੋਂ ਦੂਰ ਹੁੰਦੀ ਜਾ ਰਹੀ ਹੈ, ਪ੍ਰਵਾਸ ਅਤੇ ਹੋਰ ਕਿੱਤਿਆਂ ਨੂੰ ਤਰਜ਼ੀਹ ਦੇ ਕੇ ਖੇਤੀ ਕਾਰਜਾਂ ਨੂੰ ਤਿਲਾਂਜ਼ਲੀ ਦੇ ਰਹੀ ਹੈ, ਜੋ ਕਿ ਚਿੰਤਾ ਦਾ ਵਿਸ਼ਾ ਹੈ। ਉਨਾਂ ਕਿਹਾ ਕਿ ਲਾਕਡਾਊਨ (ਤਾਲਾਬੰਦੀ) ਨੇ ਸਾਨੂੰ ਸਿਖਾਇਆ ਹੈ ਕਿ ਜਿਉਂਦੇ ਰਹਿਣ ਲਈ ਸਭ ਤੋਂ ਜਰੂਰੀ ਚੀਜ ਅਨਾਜ ਹੈ। ਇਸ ਲਈ ਅਨਾਜ ਪੈਦਾ ਕਰਨ ਵਾਲੇ ਨੂੰ ਮਾਣ ਹੋਣਾ ਚਾਹੀਦਾ ਹੈ ਕਿ ਉਹ ਇਸ ਅਹਿਮ ਚੀਜ ਨੂੰ ਪੈਦਾ ਕਰਨ ਦੀ ਸਮਰੱਥਾ ਰੱਖਦਾ ਹੈ। ਉਨਾਂ ਨੋਜਵਾਨਾਂ ਅਤੇ ਕਿਸਾਨਾ ਨੂੰ ਆਧੁਨਿਕ ਯੁੱਗ ਨਾਲ ਖੇਤੀ ਕਰਨ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਸਮੇਂ ਦੇ ਅਨੁਸਾਰ ਨਵੀਆਂ ਵਿਧੀਆਂ ਤਹਿਤ ਖੇਤੀ ਕਰਕੇ ਮਾਣ ਮਹਿਸੂਸ ਕਰਨਾ ਚਾਹੀਦਾ ਹੈ। ਉਨਾਂ ਕਿਹਾ ਕਿ ਸਰਕਾਰਾਂ ਵੀ ਸਭ ਤੋਂ ਅਹਿਮ ਅਤੇ ਸਬਰ ਵਾਲੇ ਉਕਤ ਕਾਰਜ ਕਰਨ ਵਾਲੇ ਕਿਸਾਨਾ ਦੀ ਮੱਦਦ ਲਈ ਕਦਮ ਚੁੱਕਣ। ਗੁਰਪ੍ਰੀਤ ਸਿੰਘ ਚੰਦਬਾਜਾ ਨੇ ਆਏ ਹੋਏ ਮਹਿਮਾਨਾ ਅਤੇ ਕਿਸਾਨਾ ਦਾ ਧੰਨਵਾਦ ਕਰਦਿਆਂ ਸੁਸਾਇਟੀ ਦੇ ਕਾਰਜਾਂ, ਦਰਿਆਈ ਪਾਣੀਆਂ ਦੇ ਪ੍ਰਦੂਸ਼ਣ ਅਤੇ ਝੋਨੇ ਦੀ ਸਿੱਧੀ ਤੇ ਵੱਟਾਂ ਵਾਲੀ ਬਿਜਾਈ ਬਾਰੇ ਚਾਨਣਾ ਪਾਇਆ। ਇਸ ਮੌਕੇ ਉਪਰੋਕਤ ਤੋਂ ਇਲਾਵਾ ਉੱਘੇ ਕਿਸਾਨ ਅਤੇ ਕੁਦਰਤ ਪ੍ਰੇਮੀ ਰਜਿੰਦਰ ਸਿੰਘ ਬਰਾੜ, ਮੱਘਰ ਸਿੰਘ, ਸੰਦੀਪ ਅਰੋੜਾ, ਰਾਜਪਾਲ ਸਿੰਘ ਸੰਧੂ, ਗੁਰਿੰਦਰ ਸਿੰਘ ਮਹਿੰਦੀਰੱਤਾ, ਮਨਪ੍ਰੀਤ ਸਿੰਘ ਧਾਲੀਵਾਲ, ਸੁਖਵਿੰਦਰ ਸਿੰਘ ਬੱਬੂ, ਜਗਸੀਰ ਸਿੰਘ ਸੰਧਵਾਂ, ਮਾ ਹਰਦੀਪ ਸਿੰਘ ਗਿੱਲ, ਮਨਦੀਪ ਸਿੰਘ ਮੌਂਗਾ, ਗੁਰਬਿੰਦਰ ਸਿੰਘ ਸਿੱਖਾਂਵਾਲਾ, ਜਗਤਾਰ ਸਿੰਘ ਗਿੱਲ, ਜਗਜੀਵਨ ਸਿੰਘ, ਡਾ. ਹਰਿੰਦਰ ਸਿੰਘ ਸੰਧੂ, ਕੁਲਵਿੰਦਰ ਸਿੰਘ ਸੰਧੂ, ਸਰਬਜੀਤ ਸਿੰਘ ਸਰਪੰਚ ਆਦਿ ਵੀ ਹਾਜਰ ਸਨ।
ਸਬੰਧਤ ਤਸਵੀਰ ਵੀ।

Install Punjabi Akhbar App

Install
×