ਕਰੋਨਾ ਵਾਇਰਸ ਦੇ ਦੋਬਾਰਾ ਤੋਂ ਅਟੈਕ ਕਰਨ ਤੋਂ ਬਾਅਦ ਕੌਮੀ ਪੱਧਰ ਉਪਰ ਟਾਇਲਟ ਪੇਪਰਾਂ ਅਤੇ ਹੋਰ ਜ਼ਰੂਰੀ ਸਾਮਾਨ ਉਪਰ ਖਰੀਦ ਸੀਮਾ ਲਾਗੂ

(ਐਸ.ਬੀ.ਐਸ.) ਜਿਵੇਂ ਹੀ ਦੇਸ਼ ਅੰਦਰ ਕਰੋਨਾ ਨੇ ਦੋਬਾਰਾ ਤੋਂ ਦਸਤਕ ਦਿੱਤੀ ਹੈ ਤਾਂ ਸਰਕਾਰ ਨੇ ਸਖ਼ਤ ਫੈਸਲਾ ਲੈਂਦਿਆਂ ਹੋਇਆਂ ਸੁਪਰ ਮਾਰਕਿਟਾਂ ਅੰਦਰ ਟਾਇਲਟ ਪੇਪਰਾਂ, ਪਾਸਤਾ, ਦੁੱਧ ਅਤੇ ਹੋਰ ਕੁੱਝ ਜ਼ਰੂਰੀ ਘਰੇਲੂ ਵਸਤਾਂ ਉਪਰ ਖਰੀਦ ਸੀਮਾ ਲਾਗੂ ਕਰ ਦਿੱਤੀ ਹੈ। ‘ਕੋਲਜ਼’ ਨੇ ਸ਼ੁਕਰਵਾਰ ਨੂੰ ਪ੍ਰਤੀ ਗ੍ਰਾਹਕ ਇੱਕ ਟਾਇਲਟ ਪੇਪਰ ਦਾ ਪੈਕ ਅਤੇ ਪੇਪਰ ਟਾਵਲਜ਼, ਆਟੇ, ਚੀਨੀ, ਪਾਸਤਾ ਅਤੇ ਚਾਵਲਾਂ ਦੇ ਦੋ-ਦੋ ਪੈਕ ਖ੍ਰੀਦਣ ਬਾਰੇ ਐਲਾਨ ਕਰ ਵੀ ਦਿੱਤਾ ਹੈ। ਨਿਊ ਸਾਊਥ ਵੇਲਜ਼ ਅੰਦਰ ਵੂਲਵਰਥਜ਼ ਨੇ ਟਾਇਲਟ ਪੇਪਰ ਅਤੇ ਪੇਪਰ ਟਾਵਲਾਂ ਦੇ ਦੋ ਦੋ ਪੈਕ ਗ੍ਰਾਹਕਾਂ ਲਈ ਸੀਮਿਤ ਕੀਤੇ ਹਨ। ਜ਼ਿਕਰਯੋਗ ਹੈ ਕਿ ਕਰਨਾ ਦੇ ਫੇਰ ਤੋਂ ਹਮਲਾ ਕਰਨ ਕਰਕੇ ਲੋਕਾਂ ਨੇ ਫੇਰ ਤੋਂ ਸੁਪਰ ਮਾਰਕਿਟਾਂ ਅੰਦਰ ਜ਼ਬਰਦਸਤ ਖਰੀਦ ਸ਼ੁਰੂ ਕਰ ਦਿੱਤੀ ਸੀ ਅਤੇ ਸ਼ੇਲਫਾਂ ਫੇਰ ਤੋਂ ਖਾਲੀ ਹੋਣੀਆਂ ਸ਼ੁਰੂ ਹੋ ਗਈਆਂ ਸਨ। ਦੋਹਾਂ ਹੀ ਸੁਪਰ ਮਾਰਕਿਟਾਂ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਹੈ ਕਿ ਜਲਦਬਾਜ਼ੀ ਨਾ ਕੀਤੀ ਜਾਵੇ ਅਤੇ ਡਰ ਭੈਅ ਦਾ ਮਾਹੌਲ ਨਾ ਸਿਰਜਿਆ ਜਾਵੇ ਇਸ ਲਈ ਖਰੀਦ ਲਈ ਪਾਬੰਧੀ ਹੀ ਇੱਕੋ ਇੱਕ ਸਾਧਨ ਹੈ।

Install Punjabi Akhbar App

Install
×