ਨੈਸ਼ਨਲ ਐਮ.ਪੀ. ਮਾਈਕਲ ਜੋਹਨਸਨ ਦਾ ਅਸਤੀਫ਼ਾ -ਸਰੀਰਕ ਸ਼ੋਸ਼ਣ ਅਤੇ ਸੈਕਸ ਵਰਕਰ ਸਕੈਂਡਲ ਦੇ ਇਲਜ਼ਾਮ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਵਿਰੋਧੀਆਂ ਦੀਆਂ ਲਗਾਤਾਰ ਉਠ ਰਹੀਆਂ ਮੰਗਾਂ ਅਤੇ ਦਬਾਅ ਦੇ ਕਾਰਨ, ਨੈਸ਼ਨਲ ਐਮ.ਪੀ. ਮਾਈਕਲ ਜੋਹਨਸਨ ਨੇ ਆਪਣੇ ਉਪਰ ਲੱਗੇ ਸਰੀਰਕ ਸ਼ੋਸ਼ਣ ਅਤੇ ਸੈਕਸ ਵਰਕਰ ਸਕੈਂਡਲ ਦੇ ਇਲਜ਼ਾਮਾਂ ਦੇ ਚਲਦਿਆਂ, ਆਪਣੇ ਮੌਜੂਦਾ ਪਾਰਲੀਮਾਨੀ ਅਹੁਦਿਆਂ ਤੋਂ ਅਸਤੀਫ਼ਾ ਦੇ ਦਿੱਤਾ ਹੈ। ਨੈਸ਼ਨਲ ਪਾਰਟੀ ਦੇ ਨੇਤਾ ਜੋਹਨ ਬੈਰੀਲੈਰੋ ਨੇ ਖ਼ਬਰਾਂ ਉਪਰ ਮੋਹਰ ਲਗਾਉਂਦਿਆਂ ਕਿਹਾ ਕਿ ਬੀਤੇ ਕੱਲ੍ਹ ਹੀ ਉਨ੍ਹਾਂ ਦੀ ਗੱਲਬਾਤ ਮਾਈਕਲ ਜੋਹਨਸਨ ਨਾਲ ਹੋਈ ਸੀ ਅਤੇ ਉਨ੍ਹਾਂ ਨੇ ਸਲਾਹ ਦਿੱਤੀ ਸੀ ਕਿ ਮੌਜੂਦਾ ਹਾਲਾਤਾਂ ਵਿੱਚ ਉਨ੍ਹਾਂ ਨੂੰ ਆਪਣੇ ਅਹੁਦਿਆਂ ਤੋਂ ਫੌਰਨ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ ਤਾਂ ਜੋ ਜਾਂਚ ਪੜਤਾਲ ਆਦਿ ਦਾ ਰਾਹ ਸਾਫ ਹੋ ਸਕੇ ਅਤੇ ਸੱਚਾਈਆਂ ਨੂੰ ਉਜਾਗਰ ਕੀਤਾ ਜਾ ਸਕੇ।
ਜ਼ਿਕਰਯੋਗ ਹੈ ਕਿ ਮਾਈਕਲ ਜੋਹਨਸਨ ਉਪਰ ਸਰੀਰਕ ਸ਼ੋਸ਼ਣਾਂ ਦੇ ਇਲਜ਼ਾਮਾਂ ਤੋਂ ਇਲਾਵਾ ਇੱਕ ਸੈਕਸ ਵਰਕਰ ਨੇ ਇਲਜ਼ਾਮ ਲਗਾਏ ਸਨ ਕਿ ਉਸਨੇ ਸੈਕਸ ਵਰਕਰ ਨੂੰ 1000 ਡਾਲਰਾਂ ਦੇ ਬਦਲੇ ਵਿੱਚ ਪਾਰਲੀਮੈਂਟ ਵਿਚਲੇ ਉਸ ਦੇ ਆਫਿਸ ਅੰਦਰ ਹੀ ਉਸ ਨਾਲ ਸੈਕਸ ਕਰਨ ਦੀ ਪੇਸ਼ਕਸ਼ ਕੀਤੀ ਅਤੇ ਇਤਰਾਜ਼ ਯੋਗ ਮੈਸਜਾਂ ਦੇ ਨਾਲ ਨਾਲ ਆਪਣੀ ਇੱਕ ਵੀਡੀਉ ਵੀ ਭੇਜੀ ਸੀ ਜਿਸ ਵਿੱਚ ਉਹ ਆਪਣੇ ਦਫ਼ਤਰ ਅੰਦਰ ਬੈਠਾ ਦਿਖਾਈ ਦੇ ਰਿਹਾ ਹੈ। ਅਤੇ ਇਸ ਤੋਂ ਬਾਅਦ ਉਕਤ ਸੈਕਸ ਵਰਕਰ ਨੇ ਹੀ ਉਕਤ ਐਮ.ਪੀ. ਉਪਰ ਇਲਜ਼ਾਮ ਲਗਾਏ ਕਿ ਉਸ ਨੇ 2019 ਵਿੱਚ ਹੀ ਉਕਤ ਸੈਕਸ ਵਰਕਰ ਦਾ ਸਰੀਰਕ ਸ਼ੋਸ਼ਣ ਕੀਤਾ ਅਤੇ ਪੁਲਿਸ ਇਸ ਮਾਮਲੇ ਦੀ ਪੜਤਾਲ ਵੀ ਕਰ ਰਹੀ ਹੈ।
ਪ੍ਰੀਮੀਅਰ ਗਲੈਡੀਜ਼ ਬਰਜਿਕਲੀਅਨ ਨੇ ਇਸ ਸਬੰਧੀ ਆਪਣੀ ਸੰਤੁਸ਼ਟੀ ਜਾਹਰ ਕਰਦਿਆਂ ਕਿਹਾ ਕਿ ਬਹੁਤ ਸੰਤੁਸ਼ਟੀ ਦੀ ਗੱਲ ਹੈ ਕਿ ਉਸ ਨੇ ਅਸਤੀਫ਼ਾ ਦੇ ਦਿੱਤਾ ਹੈ ਅਤੇ ਹੁਣ ਕਾਰਵਾਈਆਂ ਨੂੰ ਅੱਗੇ ਵਧਾਇਆ ਜਾ ਸਕਦਾ ਹੈ।

Install Punjabi Akhbar App

Install
×