ਨੈਸ਼ਨਲ ਪਾਰਟੀ ਦੇ ਐਮ.ਪੀ. ਨੇ ਕਿਉਂ ਦਿੱਤਾ ਅਸਤੀਫ਼ਾ…..?

ਨੈਸ਼ਨਲ ਪਾਰਟੀ ਦੇ ਐਮ.ਪੀ. ਐਂਡ੍ਰਿਊ ਜੀ ਨੇ ਤੁਰੰਤ ਪਾਰਟੀ ਤੋਂ ਅਸਤੀਫ਼ਾ ਦੇ ਦਿੱਤਾ ਹੈ ਅਤੇ ਆਪਣੇ ਆਪ ਨੂੰ ਇੱਕ ਆਜ਼ਾਦ ਉਮੀਦਵਾਰ ਅਤੇ ਐਮ.ਪੀ. ਵੀ ਘੋਸ਼ਿਤ ਕਰ ਦਿੱਤਾ ਹੈ। ਇਸ ਦਾ ਮੁੱਖ ਕਾਰਨ ਐਂਡ੍ਰਿਊ ਵੱਲੋਂ ਇਹ ਦੱਸਿਆ ਜਾ ਰਿਹਾ ਹੈ ਕਿ ਉਹ ਹੈਰਾਨ ਹਨ ਕਿ ਜਦੋਂ ਹਰ ਇੱਕ ਆਸਟ੍ਰੇਲੀਆਈ ਨੂੰ ਆਪਣੀ ਵੋਟ ਆਪਣੀ ਸੋਚ, ਸਮਝ ਅਤੇ ਸੁਤੰਰਤਾ ਨਾਲ ਪਾਉਣ ਦਾ ਅਧਿਕਾਰ ਹੈ ਤਾਂ ਫੇਰ ਨੈਸ਼ਨਲ ਪਾਰਟੀ ਦੇ ਐਮ.ਪੀਆਂ ਨੂੰ ਕਿਉਂ ਇਸ ਵਾਸਤੇ ਇੱਕ ਲਾਈਨ ਵਿੱਚ ਬੰਨ੍ਹਿਆ ਜਾ ਰਿਹਾ ਹੈ….. ਅਤੇ ਜਾਣ ਬੁੱਝ ਕੇ ਮਜਬੂਰ ਕੀਤਾ ਜਾ ਰਿਹਾ ਹੈ?
ਉਨ੍ਹਾਂ ਇਹ ਵੀ ਕਿਹਾ ਕਿ ਇਸ ਸਭ ਪਿੱਛੇ ਇੱਕੋ ਕਾਰਨ ਹੈ ਕਿ ਆਸਟ੍ਰੇਲੀਆਈ ਮੂਲ ਨਿਵਾਸੀਆਂ ਦੀ ਬੁਲੰਦ ਹੋ ਰਹੀ ਆਵਾਜ਼ ਨੂੰ ਪਾਰਲੀਮੈਂਟ ਤੱਕ ਪਹੁੰਚਣ ਤੋਂ ਰੋਕਿਆ ਜਾ ਸਕੇ ਅਤੇ ਉਹ ਇਹ ਗੱਲ ਕਦੀ ਵੀ ਬਰਦਾਸ਼ਤ ਨਹੀਂ ਕਰਨਗੇ। ਅਤੇ ਹੁਣ ਉਹ ਇੱਕ ਆਜ਼ਾਦ ਉਮੀਦਵਾਰ ਦੇ ਤੌਰ ਤੇ ਮੂਲ ਨਿਵਾਸੀਆਂ ਦੀ ਆਵਾਜ਼ ਨੂੰ ਪਾਰਲੀਮੈਂਟ ਦੇ ਕੰਨਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਨਗੇ।
ਦਰਅਸਲ, ਬੀਤੇ ਨਵੰਬਰ ਦੇ ਮਹੀਨੇ ਵਿੱਚ ਨੈਸ਼ਨਲ ਪਾਰਟੀ ਦੇ ਨੇਤਾ ਡੇਵਿਡ ਲਿਟਲਪਰਾਊਡ ਨੇ ਇਹ ਐਲਾਨ ਕੀਤਾ ਸੀ ਪਾਰਟੀ ਹੁਣ ‘ਵਾਇਸ ਟੂ ਪਾਰਲੀਮੈਂਟ’ ਨੂੰ ਸਪੋਰਟ ਨਹੀਂ ਕਰੇਗੀ ਅਤੇ ਇਸੇ ਗੱਲ ਉਪਰ ਐਂਡ੍ਰਿਊ ਨੇ ਨਾਰਾਜ਼ ਹੋ ਕੇ ਆਪਣਾ ਅਸਤੀਫ਼ਾ ਦਿੱਤਾ ਹੈ ਅਤੇ ਆਪਣੇ ਆਪ ਨੂੰ ਆਜ਼ਾਦ ਐਮ.ਪੀ. ਘੋਸ਼ਿਤ ਕਰ ਦਿੱਤਾ ਹੈ।