ਸਮੁੱਚੇ ਆਸਟ੍ਰੇਲੀਆ ਦੇ ਨਾਲ ਨਾਲ ਨਿਊ ਸਾਊਥ ਵੇਲਜ਼ ਵਿੱਚ ਵੀ ਅੱਜ ਮਨਾਇਆ ਜਾ ਰਿਹਾ ‘ਸੋਰੀ ਡੇਅ’

ਨਿਊ ਸਾਊਥ ਵੇਲਜ਼ ਦੇ ਐਬੋਰਿਜਨਲ ਮਾਮਲਿਆਂ ਦੇ ਮੰਤਰੀ ਡਾਨ ਹਾਰਵਿਨ ਨੇ ਕੌਮੀ ਪੱਧਰ ਉਪਰ ਅੱਜ ਮਨਾਏ ਜਾ ਰਹੇ ‘ਸੋਰੀ ਡੇਅ’ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਅੱਜ ਦਾ ਦਿਹਾੜਾ ਉਨ੍ਹਾਂ ਗੁੰਮ ਹੋ ਚੁਕੀਆਂ ਪੀੜ੍ਹੀਆਂ ਨੂੰ ਸਮਰਪਿਤ ਹੈ ਜਿਨ੍ਹਾਂ ਦੇ ਬੱਚਿਆਂ ਨੂੰ ਸਰਕਾਰਾਂ ਦੀਆਂ ਨੀਤੀਆਂ ਅਨੁਸਾਰ ਉਨ੍ਹਾਂ ਨੂੰ ਜਬਰਨ ਵਿਛੋੜ ਦਿੱਤਾ ਗਿਆ ਅਤੇ ਇਸ ਨਾਲ ਸਥਾਨਕ ਭਾਈਚਾਰੇ ਨੂੰ ਬਹੁਤ ਜ਼ਿਆਦਾ ਦੁੱਖ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਜਿਨ੍ਹਾਂ ਨੂੰ ਕਿ ਅੱਜ ਵੀ ਉਸੇ ਪੀੜਾ ਨਾਲ ਮਹਿਸੂਸ ਕੀਤਾ ਜਾਂਦਾ ਹੈ ਅਤੇ ਸ਼ਾਇਦ ਸਦੀਆਂ ਤੱਕ ਮਹਿਸੂਸ ਕੀਤਾ ਜਾਂਦਾ ਰਹੇਗਾ।
ਇਹ ਦਿਹਾੜਾ ਸਮੁੱਚੇ ਦੇਸ਼ ਅੰਦਰ ਹੀ ਸਾਲ 1998 ਤੋਂ ਮਨਾਇਆ ਜਾਣਾ ਸ਼ੁਰੂ ਕੀਤਾ ਗਿਆ ਸੀ।
ਨਿਊ ਸਾਊਥ ਵੇਲਜ਼ ਸਰਕਾਰ ਨੇ ਬੇਸ਼ੱਕ ਅਜਿਹੇ ਪੀੜਿਤ ਐਬੋਰਿਜਨਲ ਬੱਚਿਆਂ ਦੇ ਘਰਾਂ ਨੂੰ ਸੁਰੱਖਿਅਤ ਰੱਖਣ ਅਤੇ ਇਸ ਵਾਸਤੇ ਸਰਕਾਰ ਨੇ ਕਿੰਚੇਲਾ, ਬੋਮੈਡਰੀ, ਕੂਟਾਮੁੰਡਰਾ ਅਤੇ ਪੈਰਾਮਾਟਾ ਆਦਿ ਥਾਵਾਂ ਵਿੱਚ 3 ਮਿਲੀਅਨ ਡਾਲਰਾਂ ਦੀ ਰਾਸ਼ੀ ਨਾਲ ਆਪਣਾ ਸਹਿਯੋਗ ਵੀ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਅਜਿਹੀਆਂ ਥਾਵਾਂ ਨਾਲ ਪੀੜਿਤ ਬੱਚਿਆਂ ਦੀਆਂ ਯਾਦਾਂ ਜੁੜੀਆਂ ਹਨ ਅਤੇ ਉਨ੍ਹਾਂ ਦੇ ਦੁੱਖ ਦਾ ਸਾਫ ਸਾਫ ਅੰਦਾਜ਼ਾ ਅਜਿਹੀਆਂ ਥਾਵਾਂ ਤੋਂ ਲਗਾਇਆ ਜਾ ਸਕਦਾ ਹੈ ਕਿ ਉਸ ਵਕਤ ਉਨ੍ਹਾਂ ਨੇ ਕਿੱਦਾਂ ਦੀ ਅਤੇ ਕਿੰਨੀ ਕੁ ਪੀੜਾ ਸਹੀ ਹੋਵੇਗੀ ਅਤੇ ਉਨ੍ਹਾਂ ਦਾ ਬਚਪਨ ਕਿਹੜੇ ਹਾਲਾਤਾਂ ਵਿੱਚੋਂ ਦੀ ਗੁਜ਼ਰਿਆ ਹੋਵੇਗਾ।
ਇਸ ਵਾਸਤੇ ਜ਼ਿਆਦਾ ਜਾਣਕਾਰੀ ਲੈਣ ਵਾਸਤੇ ਸਰਕਾਰ ਦੀ ਵੈਬਸਾਈਟ https://www.aboriginalaffairs.nsw.gov.au/healing-and-reparations/stolen-generations/ ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ।

Install Punjabi Akhbar App

Install
×