ਨੈਸ਼ਨਲ ਆਰਟ ਸਕੂਲ ਲਈ 18 ਮਿਲੀਅਨ ਡਾਲਰ ਦਾ ਫੰਡ ਜਾਰੀ

ਕਲ਼ਾ ਦੇ ਖੇਤਰ ਨਾਲ ਸਬੰਧਤ ਵਿਭਾਗਾਂ ਦੇ ਮੰਤਰੀ ਸ੍ਰੀ ਡੋਨ ਹਾਰਵਿਨ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਹੈ ਕਿ, ਰਾਜ ਸਰਕਾਰ ਵੱਲੋਂ ਸਮੁੱਚੇ ਰਾਜ ਅੰਦਰ ਕਲ਼ਾ ਅਤੇ ਸਭਿਆਚਾਰ ਨੂੰ ਵਧਾਉਣ ਲਈ ਕਾਫੀ ਕੰਮ ਕੀਤੇ ਜਾ ਰਹੇ ਹਨ ਅਤੇ ਇਸ ਵਾਸਤੇ ਕਈ ਮਿਲੀਅਨ ਡਾਲਰਾਂ ਦੀ ਰਾਸ਼ੀ ਵੀ ਖਰਚੀ ਜਾ ਰਹੀ ਹੈ ਅਤੇ ਇਹ ਸਭ ਕੁੱਝ ਰਾਜ ਸਰਕਾਰ ਵੱਲੋਂ ਕੋਵਿਡ-19 ਨਾਲ ਪਈ ਮੰਦੀ ਦੀ ਮਾਰ ਵਿੱਚੋਂ ਉਭਰਨ ਲਈ ਕੀਤਾ ਜਾ ਰਿਹਾ ਹੈ ਅਤੇ ਹੁਣ ਇਸੇ ਦੇ ਤਹਿਤ ਨਿਊ ਸਾਊਥ ਵੇਲਜ਼ (ਸਿਡਨੀ) ਵਿਖੇ ਸਥਿਤ ਨੈਸ਼ਨਲ ਆਰਟ ਸਕੂਲ ਨੂੰ ਨਵਿਆਉਣ ਅਤੇ ਉਸਦੇ ਰੱਖ ਰਖਾਉ ਵਾਸਤੇ ਜ਼ਰੂਰੀ ਮੁਰੰਮਤ ਆਦਿ ਦੇ ਕੰਮਾਂ ਵਾਸਤੇ ਸਰਕਾਰ ਨੇ 18 ਮਿਲੀਅਨ ਡਾਲਰ ਦਾ ਫੰਡ ਜਾਰੀ ਕੀਤਾ ਹੈ ਅਤੇ ਇਸ ਨਾਲ 200 ਸਾਲ ਪੁਰਾਣੀਆਂ ਕੰਧਾਂ ਉਪਰ ਟਿਕੀ ਇਸ ਦੀ ਇਮਾਰਤ ਅਤੇ ਖਾਸ ਕਰਕੇ ਸੈਲ ਨੂਮਾ ਥਿਏਟਰ ਨੂੰ ਨਵਿਆਉਣ ਦੇ ਕੰਮ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਪੁਰਾਣੇ ਡਾਰਲਿੰਗਹਰਸਟ ਗਾਉਲ ਵਿਖੇ ਸਥਿਤ ਇਹ ਸਕੂਲ ਦੇਸ਼-ਵਿਦੇਸ਼ ਵਿੱਚ ਆਪਣਾ ਪੂਰਾ ਇੱਕ ਨਵੇਦਲਾ ਸਥਾਨ ਰੱਖਦਾ ਹੈ ਕਿਉਂਕਿ ਇੱਥੇ ਇਤਿਹਾਸ ਵਾਪਰਿਆ ਹੈ ਅਤੇ ਇਸ ਨੂੰ ਅਜਿਹਾ ਅਦਾਰਾ ਹੈ ਜਿੱਥੇ ਕਿ ਭਵਿੱਖ ਵਿੱਚ ਕਈ ਪੁਸ਼ਤਾਂ ਦੀਆਂ ਪੁਸ਼ਤਾਂ ਵੀ ਵਧੀਆ ਕਲ਼ਾਕਾਰ ਬਣ ਕੇ ਨਿਕਲਦੀਆਂ ਰਹਿਣਗੀਆਂ। ਉਨ੍ਹਾਂ ਕਿਹਾ ਕਿ ਉਕਤ ਰਾਸ਼ੀ ਨਾਲ ਫੋਰਬਸ ਸਟਰੀਟ ਵਿੱਚ ਸਥਿਤ ਉਕਤ ਇਮਾਰਤ ਦੀਆਂ ਜਿਹੜੀਆਂ ਕਿ ਸੈਂਡਸਟੋਨ ਦੀਆਂ ਬਣੀਆਂ ਹਨ ਦੀ ਮੁਰੰਮਤ ਕੀਤੀ ਜਾਵੇਗੀ, ਪੈਦਲ ਚੱਲਣ ਵਾਲਿਆਂ ਵਾਸਤੇ ਰਸਤਿਆਂ ਨੂੰ ਉਚਿਤ ਢੰਗ ਨਾਲ ਬਣਾਇਆ ਜਾਵੇਗਾ, ਸੈਲ ਬਲਾਕ ਵਾਲਾ ਥਿਏਟਰ ਵੀ ਨਵਿਆਇਆ ਜਾਵੇਗਾ ਅਤੇ ਇਸ ਵਿੱਚ ਹੋਰ ਵੀ ਦੇਸ਼ਾਂ ਵਿਦੇਸ਼ਾਂ ਦੀਆਂ ਪ੍ਰਸਿੱਧ ਹਸਤੀਆਂ ਦੀ ਆਮਦ ਅਤੇ ਪ੍ਰਦਰਸ਼ਨ ਹੋਣਗੇ। ਨੈਸ਼ਨਲ ਆਰਟ ਸਕੂਲ ਦੇ ਸੀ.ਈ.ਓ. ਅਤੇ ਡਾਇਰੈਕਟਰ ਸ੍ਰੀ ਸਟੀਵਨ ਐਲਡਰਟਨ ਨੇ ਇਸ ਦੀ ਸ਼ਲਾਘਾ ਕਰਦਿਆਂ ਨਿਊ ਸਾਊਥ ਵੇਲਜ਼ ਦੀ ਸਰਕਾਰ ਦਾ ਧੰਨਵਾਦ ਕੀਤਾ ਹੈ।

Install Punjabi Akhbar App

Install
×