ਨਿਊ ਸਾਊਥ ਵੇਲਜ਼ ਵਿੱਚ ਮਨਾਇਆ ਜਾ ਰਿਹਾ ‘ਲਾਪਤਾ ਵਿਅਕਤੀਆਂ’ ਲਈ ਹਫ਼ਤਾ-2021

ਪੁਲਿਸ ਅਤੇ ਆਪਾਤਕਾਲੀਨ ਮੰਤਰੀ ਸ੍ਰੀ ਡੇਵਿਡ ਐਲਿਅਟ ਨੇ ਦੱਸਿਆ ਕਿ, ਸਾਲਾਨਾ ਤੌਰ ਤੇ ਮਨਾਇਆ ਜਾਣ ਵਾਲਾ ਕੌਮੀ ਪੱਧਰ ਦਾ ‘ਲਾਪਤਾ ਵਿਅਕਤੀਆਂ’ ਲਈ ਹਫ਼ਤਾ ਜੋ ਕਿ ਅਗਸਤ ਦੇ ਮਹੀਨੇ ਵਿੱਚ ਹਰ ਸਾਲ ਹੀ ਮਨਾਇਆ ਜਾਂਦਾ ਹੈ, ਇਸ ਸਾਲ ਵੀ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਇਹ ਹਫ਼ਤਾ ਹੁਣ 7 ਅਗਸਤ ਤੱਕ ਚਲਦਾ ਰਹੇਗਾ। ਇਸ ਰਾਹੀਂ ਇਸ ਵਾਰੀ ਰਾਜ ਦੀ ਪੁਲਿਸ ਵੱਲੋਂ ਐਸ.ਐਮ.ਐਸ. ਪ੍ਰਣਾਲੀ ਨੂੰ ਅਪਣਾਇਆ ਗਿਆ ਹੈ ਤਾਂ ਜੋ ਗੁੰਮਸ਼ੁਦਾ ਅਤੇ ਇਨਾਮੀ ਲੋਕਾਂ ਦੀ ਜਾਣਕਾਰੀ ਆਦਿ ਪ੍ਰਾਪਤ ਕੀਤੀ ਜਾ ਸਕੇ ਅਤੇ ਲੋਕਾਂ ਨੂੰ ਉਨ੍ਹਾਂ ਦੇ ਬਾਰੇ ਵਿੱਚ ਲਗਾਤਾਰ ਦੱਸਿਆ ਜਾ ਸਕੇ। ਇਸ ਰਾਹੀਂ ਸ਼ੱਕ ਦੇ ਦਾਇਰੇ ਵਿੱਚ ਜਿਹੜੇ ਇਲਾਕੇ ਆਦਿ ਹੁੰਦੇ ਹਨ, ਉਥੇ ਦੇ ਲੋਕਾਂ ਨੂੰ ਮੋਬਾਇਲ ਮੈਸਜ ਭੇਜਿਆ ਜਾਂਦਾ ਹੈ ਅਤੇ ਗੁੰਮਸ਼ੁਦਾ ਵਿਅਕਤੀ ਬਾਰੇ ਸਾਰੀ ਜਾਣਕਾਰੀ ਮੁਹੱਈਆ ਕਰਵਾਈ ਜਾਂਦੀ ਹੈ।
ਰਾਜ ਦੇ ਮੁੱਖ ਸੁਪਰਡੈਂਟ (ਡਿਕੈਟਟਿਵ) ਡਾਰੇਨ ਬੈਨੇਟ ਨੇ ਕਿਹਾ ਕਿ ਅਜਿਹੇ ਮੈਸੇਜ ਸਿਰਫ +61 444 444 444 ਨੰਬਰ ਤੋਂ ਹੀ ਆਉਂਦੇ ਹਨ।
ਜ਼ਿਕਰਯੋਗ ਹੈ ਕਿ ਹੁਣ ਤੱਕ ਨਿਊ ਸਾਊਥ ਵੇਲਜ਼ ਅੰਦਰ 239 ਸਰਕਾਰੀ ਇਨਾਮਾਂ ਦਾ ਐਲਾਨ ਕੀਤਾ ਜਾ ਚੁਕਿਆ ਹੈ ਅਤੇ ਇਸ ਹਫਤੇ ਐਲਾਨੇ ਜਾਣ ਵਾਲੇ 2 ਅਜਿਹੇ ਇਨਾਮ ਜਿਨ੍ਹਾਂ ਦੀ ਰਾਸ਼ੀ 1 ਮਿਲੀਅਨ ਡਾਲਰ ਹੈ, ਵੀ ਸ਼ਾਮਿਲ ਹਨ।
ਉਨ੍ਹਾਂ ਕਿਹਾ ਕਿ ਅਜਿਹੇ ਕੰਮਾਂ ਨਾਲ ਜਿੱਥੇ ਸਰਕਾਰ ਦੀ ਸੂਚਨਾ ਅਤੇ ਪ੍ਰਸਾਰ ਪ੍ਰਣਾਲੀ ਨੂੰ ਬਲ਼ ਮਿਲਦਾ ਹੈ ਉਥੇ ਹੀ ਗੁੰਮਸ਼ੁਦਾ ਵਿਅਕਤੀਆਂ ਦੇ ਘਰ ਵਾਲਿਆਂ ਨੂੰ ਹੌਂਸਲਾ ਹੁੰਦਾ ਹੈ ਕਿ ਪੁਲਿਸ ਦੀਆਂ ਕਾਰਵਾਈਆਂ, ਗੁੰਮ ਹੋਏ ਵਿਅਕਤੀਆਂ ਦੀ ਤਲਾਸ਼ ਵਿੱਚ ਲਗਾਤਾਰ ਜਾਰੀ ਹਨ।

Install Punjabi Akhbar App

Install
×