ਨੈਸ਼ਨਲ ਹੇਰਾਲਡ ਕੇਸ : ਸੋਨੀਆ ਗਾਂਧੀ ਨੇ ਕਿਹਾ ਕਿ ਕੱਲ੍ਹ ਅਦਾਲਤ ‘ਚ ਹੋਵਾਂਗੇ ਪੇਸ਼

1174784__rahulਨੈਸ਼ਨਲ ਹੇਰਾਲਡ ਮਾਮਲੇ ‘ਚ 19 ਤਰੀਕ ਸਨਿਚਵਾਰ ਨੂੰ ਦਿੱਲੀ ਦੀ ਅਦਾਲਤ ‘ਚ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਪੇਸ਼ ਹੋਵੇਗੀ। ਪੱਤਰਕਾਰਾਂ ਨੇ ਜਦੋਂ ਇਸ ਬਾਰੇ ਉਨ੍ਹਾਂ ਤੋਂ ਸਵਾਲ ਕੀਤਾ ਤਾਂ ਖੁਦ ਸੋਨੀਆ ਨੇ ਕਿਹਾ ਕਿ ਉਹ ਬਿਲਕੁਲ ਪੇਸ਼ ਹੋ ਰਹੇ ਹਨ। ਗੌਰਤਲਬ ਹੈ ਕਿ ਕੱਲ੍ਹ ਸੋਨੀਆ ਤੇ ਰਾਹੁਲ ਗਾਂਧੀ ਦੋਵਾਂ ਨੂੰ ਇਸ ਮਾਮਲੇ ‘ਚ ਪਟਿਆਲਾ ਹਾਊਸ ਕੋਰਟ ‘ਚ ਪੇਸ਼ ਹੋਣਾ ਹੈ। ਇਸ ਮਾਮਲੇ ਦੀ ਕੱਲ੍ਹ ਸੁਣਵਾਈ ਹੋਣੀ ਹੈ। ਜਿਕਰਯੋਗ ਹੈ ਕਿ ਨੈਸ਼ਨਲ ਹੇਰਾਲਡ ਦੀ ਜਮੀਨ ‘ਤੇ ਕਮਰਸ਼ੀਅਲ ਇਮਾਰਤ ਦੇ ਨਿਰਮਾਣ ਦਾ ਮਾਮਲਾ ਹੁਣ ਜਾਂਚ ਦੇ ਦਾਇਰੇ ‘ਚ ਆ ਚੁੱਕਾ ਹੈ। ਮਹਾਰਾਸ਼ਟਰ ਵਿਧਾਨ ਸਭਾ ਦੇ ਸਰਦ ਰੁੱਤ ਇਜਲਾਸ ‘ਚ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਇਸ ਦਾ ਐਲਾਨ ਕੀਤਾ। 1983 ‘ਚ ਅਖਬਾਰ ਦੇ ਦਫਤਰ ਲਈ ਮੁੰਬਈ ਦੇ ਬਾਂਦਰਾ ਇਲਾਕੇ ‘ਚ 3478 ਵਰਗ ਮੀਟਰ ਦਾ ਪਲਾਟ ਦਿੱਤਾ ਗਿਆ ਸੀ। ਮੁੰਬਈ ਭਾਜਪਾ ਪ੍ਰਧਾਨ ਨੇ ਦਾਅਵਾ ਕੀਤਾ ਸੀ ਕਿ ਨੈਸ਼ਨਲ ਹੇਰਾਲਡ ਲਈ ਐਸੋਸੀਏਟ ਜਰਨਲ ਨੂੰ ਦਿੱਤੇ ਗਏ ਪਲਾਟ ਦੇ ਇਸਤੇਮਾਲ ‘ਚ ਕਈ ਗਲਤੀਆਂ ਹੋਈਆਂ ਹਨ। ਜਿਨ੍ਹਾਂ ਦੀ ਜਾਂਚ ਹੋਣੀ ਚਾਹੀਦੀ ਹੈ।