ਸੁਪਰੀਮ ਕੋਰਟ ਦੀ ਤਰਜ਼ ‘ਤੇ ਦੇਸ਼ ਦੀਆਂ ਚਾਰ ਥਾਵਾਂ ‘ਤੇ ਬਣ ਸਕਦੇ ਹਨ ‘ਨੈਸ਼ਨਲ ਕੋਰਟ ਆਫ਼ ਅਪੀਲ ‘

supremcourtਸੁਪਰੀਮ ਕੋਰਟ ਇਕ ਜਨਹਿਤ ਪਟੀਸ਼ਨ ‘ਤੇ ਸੁਣਵਾਈ ਕਰ ਰਿਹਾ ਹੈ ਜਿਸ ‘ਚ ਮੰਗ ਕੀਤੀ ਗਈ ਹੈ ਕਿ ਦੇਸ਼ ਦੇ ਚਾਰ ਹਿੱਸਿਆਂ ‘ਚ ‘ਨੈਸ਼ਨਲ ਕੋਰਟ ਆਫ਼ ਅਪੀਲ ਬਣੇ’, ਜੋ ਹਾਈਕੋਰਟ ਦੇ ਫ਼ੈਸਲੇ ਖਿਲਾਫ ਅਪੀਲ ਸੁਣੇ ਤੇ ਸੁਪਰੀਮ ਕੋਰਟ ਮੁੱਖ ਰੂਪ ‘ਚ ਸੰਵਿਧਾਨਿਕ ਮਾਮਲਿਆਂ ‘ਤੇ ਸੁਣਵਾਈ ਕਰੇ। ਪਟੀਸ਼ਨ ‘ਚ ਕਿਹਾ ਗਿਆ ਹੈ ਕਿ ਇਸ ਨਾਲ ਸੁਪਰੀਮ ਕੋਰਟ ਦੇ ਮਾਣ ‘ਚ ਕੋਈ ਫ਼ਰਕ ਨਹੀਂ ਪਵੇਗਾ। ਇਸ ਤੋਂ ਇਲਾਵਾ ਕਾਨੂੰਨ ਕਮਿਸ਼ਨ ਨੇ ਵੀ ਇਸ ਤਰ੍ਹਾਂ ਦੇ ਚਾਰ ਸਥਾਨਾਂ ‘ਤੇ ਬੈਂਚ ਬਣਾਉਣ ਦੀ ਵਕਾਲਤ ਕੀਤੀ ਸੀ।

( ਰੌਜ਼ਾਨਾ ਅਜੀਤ)

Install Punjabi Akhbar App

Install
×