ਦੇਸ਼ ਦੀ ਪਾਰਲੀਮੈਂਟ ਵਿੱਚ ਭ੍ਰਿਸ਼ਟਾਚਾਰ ਦੇ ਖ਼ਿਲਾਫ਼ ਕਾਨੂੰਨ ਪਾਸ ਹੋ ਗਿਆ ਹੈ ਅਤੇ ਇਸ ਦੀ ਜ਼ੱਦ ਵਿੱਚ ਜਿੱਥੇ ਹੋਰ ਸਰਕਾਰੀ ਦਫ਼ਤਰਾਂ, ਕੰਟਰੈਕਟਰਾਂ ਅਤੇ ਉਨ੍ਹਾਂ ਦਾ ਸਟਾਫ਼ ਆਉਂਦਾ ਹੈ ਉਥੇ ਹੀ ਐਮ.ਪੀ. ਅਤੇ ਉਨ੍ਹਾਂ ਦੇ ਸਮੁੱਚੇ ਸਟਾਫ਼ ਮੈਂਬਰ ਵੀ ਆਉਂਦੇ ਹਨ।
ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੇ ਇਸ ਕਾਨੂੰਨ ਦੇ ਪਾਸ ਹੋਣ ਤੋਂ ਬਾਅਦ ਕਿਹਾ ਹੈ ਕਿ ਇਸ ਕਾਨੂੰਨ ਦਾ ਪਾਸ ਹੋਣਾ ਇਮਾਨਦਾਰੀ, ਪਾਰਦਰਸ਼ਤਾ, ਸੱਚਾਈ, ਵਿਸ਼ਵਾਸ਼ ਆਦਿ ਦੀ ਜਿੱਤ ਹੈ ਅਤੇ ਇਸ ਨਾਲ ਸਮੁੱਚੇ ਦੇਸ਼ ਦੀ ਜਨਤਾ ਨੂੰ ਸਿੱਧੇ ਤੌਰ ਤੇ ਲਾਭ ਪਹੁੰਚੇਗਾ।
ਉਨ੍ਹਾਂ ਕਿਹਾ ਕਿ ਕੌਮੀ ਪੱਧਰ ਦਾ ਐਂਟੀ ਕਰੱਪਸ਼ਨ ਕਮਿਸ਼ਨ ਹੁਣ ਸਭ ਤੇ ਨਿਗ੍ਹਾ ਰੱਖੇਗਾ ਅਤੇ ਇਹ ਵੀ ਇੱਕ ਸੱਚਾਈ ਹੋਵੇਗੀ ਕਿ ਇਸ ਕਮਿਸ਼ਨ ਉਪਰ ਕਿਸੀ ਵੀ ਸਰਕਾਰ ਜਾਂ ਸਰਕਾਰੀ ਅਫ਼ਸਰ ਜਾਂ ਕਿਸੇ ਵੀ ਹੋਰ ਅਦਾਰੇ ਦਾ ਦਬਾਅ ਆਦਿ ਨਹੀਂ ਹੋਵੇਗਾ ਅਤੇ ਇਹ ਕਮਿਸ਼ਨ ਪੂਰਨ ਤੌਰ ਤੇ ਸੁਤੰਤਰ ਤਰੀਕਿਆਂ ਦੇ ਨਾਲ ਆਪਣਾ ਕੰਮ ਕਰੇਗਾ।