ਨਾਰਦਰਨ ਟੈਰਿਟਰੀ ਦੇ ਮੌਜੂਦਾ ਮੱਖ ਮੰਤਰੀ -ਮਾਈਕਲ ਗਨਰ ਦੇ ਅਚਾਨਕ ਦਿੱਤੇ ਗਏ ਅਸਤੀਫ਼ੇ ਤੋਂ ਬਾਅਦ, ਲੇਬਰ ਪਾਰਟੀ ਦੀ 14 ਮੈਂਬਰੀ ਕਮੇਟੀ ਨੇ, ਥੋੜ੍ਹੀ ਬਹੁਤ ਤਕਰਾਰ ਤੋਂ ਬਾਅਦ, ਆਖਿਰ 43 ਸਾਲਾਂ ਦੀ ਸ੍ਰੀਮਤੀ ਨਤਾਸ਼ਾ ਫਾਈਲਜ਼ ਨੂੰ ਰਾਜ ਦਾ ਮੁੱਖ ਮੰਤਰੀ ਸਰਬਸੰਮਤੀ ਨਾਲ ਚੁਣ ਲਿਆ ਹੈ।
ਅੱਜ ਸ਼ਾਮ ਤੱਕ ਉਹ ਆਪਣੇ ਅਹੁਦੇ ਤੇ ਬਿਰਾਜਮਾਨ ਹੋ ਜਾਣਗੇ।
ਸਾਲ 1974, ਜਦੋਂ ਤੋਂ ਟੈਰਿਟਰੀ ਦੀ ਅਸੈਂਬਲੀ ਹੋਂਦ ਵਿੱਚ ਆਈ ਹੈ, ਸ੍ਰੀਮਤੀ ਫਾਈਲਜ਼, ਰਾਜ ਦੇ 12 ਮੁੱਖ ਮੰਤਰੀਆਂ ਵਿੱਚ ਸ਼ੁਮਾਰ, ਦੂਸਰੀ ਮਹਿਲਾ ਮੁੱਖ ਮੰਤਰੀ ਹਨ ਅਤੇ ਉਹ -ਰਾਜ ਦੇ ਸਾਰੇ ਮੁੱਖ ਮੰਤਰੀਆਂ ਵਿੱਚ ਜੋ ਕਿ ਟੈਰਿਟਰੀ ਵਿੱਚ ਹੀ ਜਨਮੇ ਹਨ, ਵਿੱਚ ਵੀ ਦੂਸਰਾ ਸਥਾਨ ਰੱਖਦੀ ਹੈ।
ਜ਼ਿਕਰਯੋਗ ਹੈ ਕਿ ਸ੍ਰੀਮਤੀ ਫਾਈਲਜ਼, ਇੱਕ ਸਕੂਲ ਅਧਿਆਪਕ ਰਹੇ ਹਨ ਅਤੇ ਸਾਲ 2012 ਵਿੱਚ ਉਹ ਪਾਰਲੀਮੈਂਟ ਵਿੱਚ ਆਏ ਸਨ। ਉਨ੍ਹਾਂ ਦੇ ਦੋ ਲੜਕੇ ਹਨ।