ਸ਼ਹੀਦ ਭਗਤ ਸਿੰਘ ਐਜੂਕੇਸ਼ਨ ਸੁਸਾਇਟੀ ਬਰਨਾਲਾ ਵਲੋਂ ਸ਼ਹੀਦ ਪਬਲਿਕ ਸਿੰਘ ਸਕੂਲ ਬਰਨਾਲਾ ਵਿੱਖੇ ਇੱਕ ਨਾਟਕ ਸ਼ਾਮ ਦਾ ਆਯੋਜਨ ਕੀਤਾ ਗਿਆ । ਇਸ ਮੌਕੇ ਤੇ ਪ੍ਰੋਫੈਸਰ ਪਾਲੀ ਭੁਪਿੰਦਰ ਸਿੰਘ ਦਾ ਨਾਟਕ ”ਘਰ ਗੁੰਮ ਹੈ” ਅਤੇ ਕੁਮਾਰ ਸਾਗਰ ਮੋਗਾ ਦਾ ਲਿਖਿਆ ਨਾਟਕ ”ਮੁਕਤੀ” ਨੌਜਵਾਨ ਕਰਾਕਰਮੀ ਕੇਵਲ ਬਾਂਸਲ ਦੇ ਨਿਰਦੇਸ਼ਨ ਹੇਠ ‘ਨੌਰਾ ਰਚਿਰਡ ਆਰਟ ਐਂਡ ਥਿਏਟਰ’ ਵਲੋਂ ਖੇਡੇ ਗਏ।
ਸਮਾਜਿਕ ਮੁੱਦਿਆਂ ਨੂੰ ਦਰਸ਼ਾਉਂਦੇ ਹੋਏ ਦੋਨਾਂ ਨਾਟਕਾਂ ਨੇ ਦਰਸ਼ਕਾਂ ਨੂੰ ਰੋਣ ਤੇ ਮਜਬੂਰ ਕਰ ਦਿੱਤਾ । ਜਿਵੇਂ ਕਿ ”ਮੁਕਤੀ” ਨਾਟਕ ਵਿੱਚ ਬਜੂਰਗਾਂ ਦਾ ਮਾਣ-ਸੰਮਾਨ ਅਤੇ ਸੰਭਾਲ ਨੂੰ ਦਰਸ਼ਾਇਆ ਗਿਆ ਅਤੇ ‘ਘਰ ਗੁੰਮ ਹੈ’ ਨਾਟਕ ਵਿੱਚ ਘਰ ਵਿੱਚ ਪੈਦਾ ਹੋਏ ਤਨਾਅ ਕਰਕੇ ਬੱਚਿਆਂ ਤੇ ਪੈਂਦਾ ਅਸਰ ਦਾ ਜੋ ਨਤੀਜਾ ਨਿਕਲਦਾ ਹੈ ਉਸ ਦਾ ਨਤੀਜਾ ਵੇਖ ਦਰਸ਼ਕ ਸੋਚਣ ਤੇ ਮਜਬੂਰ ਹੋ ਗਏ ।
ਡਾਇਰੈਕਟਰ ਕੇਵਲ ਬਾਂਸਲ ਵੱਲੋਂ ਨਿਰਦੇਸ਼ਤ ਨਾਟਕਾਂ ਵਿੱਚ ਕਲਾਕਾਰ ਬੰਟੀ ਅਗਨੀਹੋਤਰੀ, ਸੁਨੀਲ ਖੁਰਾਣਾ, ਕੁਲਵਿੰਦਰ ਸਿੱਧੂ, ਪਰਨੀਤ ਪੈਰੀ,ਮਾਸਟਰ ਰਾਘਵ, ਮੈਡਮ ਸੂਖਵੀਰ, ਬੇਬੀ ਪ੍ਰੀਤੀ ਅਤੇ ਸੰਗੀਤ ਦੇ ਕਲਾਕਾਰ ”ਚਮਕ” ਅਤੇ ”ਹਰਭਜਨ” ਨੇ ਸਾਥ ਦਿੱਤਾ।
‘ਘਰ ਗੁੰਮ ਹੈ’ ਅਤੇ ‘ਮੁਕਤੀ’ – ਨਾਟਕਾਂ ਦਾ ਸਫਲ ਮੰਚਨ
2 thoughts on “‘ਘਰ ਗੁੰਮ ਹੈ’ ਅਤੇ ‘ਮੁਕਤੀ’ – ਨਾਟਕਾਂ ਦਾ ਸਫਲ ਮੰਚਨ”
Comments are closed.
Thanks……
Good Manvinder ji… and Thanks……….
Kewal Bansal…….