ਨਸੀਮ ਜੈਦੀ ਦੇਸ਼ ਦੇ ਅਗਲੇ ਮੁੱਖ ਚੋਣ ਕਮਿਸ਼ਨਰ ਨਿਯੁਕਤ

ਚੋਣ ਕਮਿਸ਼ਨਰ ਨਸੀਮ ਜੈਦੀ ਨੂੰ ਅੱਜ ਦੇਸ਼ ਦਾ ਅਗਲਾ ਮੁੱਖ ਚੋਣ ਕਮਿਸ਼ਨਰ ਨਿਯੁਕਤ ਕੀਤਾ ਗਿਆ। ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਜੈਦੀ ਦੀ ਨਿਯੁਕਤੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਨਸੀਮ ਜੈਦੀ 19 ਅਪ੍ਰੈਲ ਤੋਂ ਆਪਣਾ ਕਾਰਜਭਾਰ ਸੰਭਾਲਣਗੇ। ਮੌਜੂਦਾ ਮੁੱਖ ਚੋਣ ਕਮਿਸ਼ਨਰ ਹਰਿ ਸ਼ੰਕਰ ਬ੍ਰਹਮਾ 18 ਅਪ੍ਰੈਲ ਨੂੰ ਸੇਵਾ ਮੁਕਤ ਹੋ ਰਹੇ ਹਨ। ਜੈਦੀ ਦਾ ਕਾਰਜਕਾਲ ਜੁਲਾਈ 2017 ਤੱਕ ਹੋਵੇਗਾ ਜਦੋਂ ਉਹ 65 ਸਾਲ ਦੇ ਹੋ ਜਾਣਗੇ। ਮੁੱਖ ਚੋਣ ਕਮਿਸ਼ਨਰ ਦੇ ਰੂਪ ‘ਚ ਜੈਦੀ ਦੀ ਨਿਯੁਕਤੀ ‘ਚ ਸਰਕਾਰ ਨੇ ਸਭ ਤੋਂ ਸੀਨੀਅਰ ਚੋਣ ਕਮਿਸ਼ਨਰ ਨੂੰ ਸੀਈਸੀ ਨਿਯੁਕਤ ਕੀਤੇ ਜਾਣ ਦੀ ਪਰੰਪਰਾ ਨੂੰ ਅੱਗੇ ਵਧਾਇਆ ਹੈ। ਜ਼ਿਕਰਯੋਗ ਹੈ ਕਿ ਬ੍ਰਹਮਾ ਦੇ ਸੇਵਾਮੁਕਤ ਹੋਣ ਤੋਂ ਬਾਅਦ ਤਿੰਨ ਮੈਂਬਰੀ ਚੋਣ ਕਮਿਸ਼ਨ ‘ਚ ਜੈਦੀ ਇਕੱਲੇ ਮੈਂਬਰ ਰਹਿ ਜਾਣਗੇ।