
ਵਾਸ਼ਿੰਗਟਨ, ਡੀ.ਸੀ 4 ਦਸੰਬਰ — ਅਮਰੀਕਾ ਦੇ ਸਿੱਖ ਵਿਗਿਆਨੀ ਅਤੇ ਫਾਈਬਰ ਆਪਟਿਕਸ ਦੇ ਪਿਤਾਮਾ ਡਾ. ਨਰਿੰਦਰ ਸਿੰਘ ਕੰਪਾਨੀ ਦਾ ਬੀਤੇਂ ਦਿਨ ਦਿਹਾਂਤ ਹੋ ਗਿਆ ਹੈ। ਇਸ ਸੰਬੰਧੀ ਅਮਰੀਕਾ ਦੀ ਈਕੋ ਸਿੱਖ ਨਾਂ ਦੀ ਸੰਸਥਾ ਦੇ ਚੇਅਰਮੈਨ ਡਾ: ਰਾਜਵੰਤ ਸਿੰਘ ਨੇ ਜਾਣਕਾਰੀ ਦਿੱਤੀ ਉਹਨਾਂ ਦੱਸਿਆ ਕਿ ਡਾ; ਨਰਿੰਦਰ ਸਿੰਘ ਇਕ ਮਹਾਨ ਵਿਗਿਆਨੀ, ਪਰਉਪਕਾਰੀ ਤੇ ਸਿੱਖ ਕਲਾ ਤੇ ਸਾਹਿਤ ਦੇ ਬਹੁਤ ਵੱਡੇ ਪ੍ਰੋਮੋਟਰ ਵੀ ਸਨ। ਉਹਨਾਂ ਦੇ ਸਦੀਵੀਂ ਵਿਛੋੜੇ’ ਤੇ ਉਹਨਾਂ ਡੂੰਘਾ ਦੁੱਖ ਵੀ ਪ੍ਰਗਟ ਕੀਤਾ। ਉਹਨਾਂ ਕਿਹਾ ਕਿ ਅਸੀਂ ਅਮਰੀਕਾ ਵਿੱਚ ਸਿੱਖ ਭਾਈਚਾਰੇ ਦਾ ਇਕ ਵੱਡਾ ਥੰਮ ਗੁਆ ਲਿਆ ਹੈ। ਉਹਨਾਂ ਨੇ ਕਿਹਾ ਕਿ ਸੰਨ 1980 ਤੋਂ ਉਹਨਾਂ ਨਾਲ ਉਹਨਾਂ ਦੇ ਪਰਿਵਾਰਕ ਨਿੱਘੇ ਸੰਬੰਧ ਸਨ। ਉਹਨਾਂ ਦੱਸਿਆ ਕਿ ਵਾਸ਼ਿੰਗਟਨ ਡੀ.ਸੀ ਦੇ ਕੋਸਮੋਸ ਕਲੱਬ ਵਿੱਚ ਉਹਨਾਂ ਦੀਆਂ ਕਈ ਵਾਰ ਉਹਨਾਂ ਸ਼ਮਾਲ ਮੀਟਿੰਗਾਂ ਵੀ ਹੋਈਆਂ। ਉਹਨਾਂ ਨੇ ਸਿੱਖ ਅਧਿਐਨ ਲਈ ਇਕ ਬਹੁਤ ਵੱਡਾ ਯੋਗਦਾਨ ਪਾਇਆ ਤੇ ਯਤਨ ਕੀਤਾ ਕਿ ਅਕਾਦਮਿਕ ਤੇ ਕਲਾ ਜਗਤ ਵਿਚ ਸਿੱਖਾਂ ਨੂੰ ਮਾਨਤਾ ਮਿਲੇ ਤੇ ਉਹਨਾਂ ਦੀ ਬਹੁਤ ਵੱਡੀ ਵਡਿਆਈ ਸੀ ।