ਕੈਨੇਡਾ ਚ’ ਵੱਸਦੇ ਪੰਜਾਬੀ ਲੋਕ ਗਾਇਕ ਹਰਪ੍ਰੀਤ ਰੰਧਾਵਾ ਨੂੰ ਲੱਗਾ ਭਾਰੀ ਸਦਮਾ, ਵੱਡੇ ਭਰਾ ਥਾਣੇਦਾਰ ਨਰਿੰਦਰਪਾਲ ਸਿੰਘ ਰੰਧਾਵਾ ਦਾ ਦਿਹਾਂਤ

ਭੁਲੱਥ — ਕੈਨੇਡਾ ਚ’ ਵੱਸਦੇ ਪੰਜਾਬੀ ਲੋਕ ਗਾਇਕ  ਹਰਪ੍ਰੀਤ ਸਿੰਘ ਰੰਧਾਵਾ ਨੂੰ ਉਸ ਸਮੇਂ, ਭਾਰੀ ਸਦਮਾ ਪੁੱਜਾ, ਜਦੋ ਅਚਾਨਕ ਹੀ ਉਹਨਾਂ ਦੇ ਵੱਡੇ ਭਰਾ ਪੰਜਾਬ ਪੁਲਿਸ ਚ’ ਥਾਣੇਦਾਰ  ਦੇ ਅਹੁਦੇ ਤੇ ਨੋਕਰੀ ਕਰਦੇ ਸ: ਨਰਿੰਦਰਪਾਲ ਸਿੰਘ ਰੰਧਾਵਾ ਦਾ ਦਿਹਾਂਤ ਹੋ ਗਿਆ, ਨਰਿੰਦਰਪਾਲ ਸਿੰਘ ਰੰਧਾਵਾ ਬੜੇ ਸਾਊ ਮਿਲਾਪੜੇ ਅਤੇ ਧਾਰਮਿਕ ਖਿਆਲਾਂ ਦੇ ਬੜੇ ਮਿਠ ਬੋਲੜੇ ਤੇ ਸਾਊ ਇਨਸਾਨ ਸਨ।ਅਤੇ ਉਹ  ਕਪੂਰਥਲਾ ਵਿਖੇੰ ਨਿਯੁੱਕਤ ਸਨ। ਉਹ ਜ਼ਿਲ੍ਹੇ (ਕਪੂਰਥਲਾ)  ਦੇ ਪਿੰਡ ਲੱਖਣ ਕਲਾਂ ਦੇ ਵਸਨੀਕ ਸਨ।ਬੀਤੇਂ ਦਿਨ ਉਹਨਾਂ ਦਾ ਸੰਸਕਾਰ ਉਹਨਾਂ ਦੀ ਜਨਮ ਭੂਮੀ ਪਿੰਡ ‘ਲੱਖਣ ਕਲਾਂ’ਦੀ ਸ਼ਮਸ਼ਾਨ ਘਾਟ ਵਿਖੇਂ ਸਰਕਾਰੀ ਸਨਮਾਨਾਂ ਦੇ ਨਾਲ   ਸਥਾਨਕ ਪੰਜਾਬ ਪੁਲਿਸ ਨੇ ਸੌਗਮਈ ਅਲਾਰਮ ਵਜਾਇਆ ਅਤੇ ਉਹਨਾਂ ਨੂੰ ਆਖਰੀ ਵਿਦਾਈ ਸਮੇਂ ਪੰਜਾਬ ਪੁਲਿਸ ਦੇ ਅਫਸਰਾਂ ਨੇ ਫੁੱਲਾਂ ਦੇ ਗੁਲਦਸਤੇ ਚਿਖਾ ਤੇ  ( ਸ਼ਮਸ਼ਾਨ ਘਾਟ ) ਚ’ ਭੇਟ ਕੀਤੇ ਅਤੇ ਪੁਲਿਸ ਦੇ ਕਰਮਚਾਰੀਆਂ ਨੇ ਇਸ ਬੇਹੱਦ ਦੁੱਖ ਦੀ ਘੜੀ ਚ’ ਉਹਨਾਂ ਦੇ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ, ਅਤੇ ਦਿਲੋ ਹਮਦਰਦੀ ਜਿਤਾਈ,ਉਨ੍ਹਾਂ ਦੇ ਅਚਨਚੇਤ  ਹੀ ਛੱਡ ਕੇ ਤੁਰ ਜਾਣ ਨਾਲ ਜਿੱਥੇ ਉਨ੍ਹਾਂ ਦਾ ਪਰਿਵਾਰ ਭਾਰੀ ਸਦਮੇ ਵਿੱਚ ਹੈ।ਉੱਥੇ ਨਾਲ ਹੀ  ਪਿੰਡ  ਵਿੱਚ ਵੀ ਸੌਗ  ਦੀ ਲਹਿਰ ਨਜ਼ਰ ਆਈ। ਨਰਿੰਦਰਪਾਲ ਸਿੰਘ ਰੰਧਾਵਾ ਬਤੌਰ  ਸਬ— ਇੰਸਪੈਕਟਰ ਪੰਜਾਬ ਪੁਲਿਸ ਚ’ ਆਪਣੀਆਂ ਸੇਵਾਵਾਂ ਦੇ ਰਹੇ ਸਨ। ਉਨ੍ਹਾਂ ਦੇ ਹਸਮੁੱਖ ਸੁਭਾਅ,  ਹਰ ਇੱਕ ਇਨਸਾਨ ਨਾਲ ਬੜਾ ਮੋਹ ਰੱਖਣ ਵਾਲੇ ਅਤੇ ਸਲੀਕੇ ਨਾਲ ਗੱਲਬਾਤ ਕਰਨ ਦਾ ਰਵੱਈਆ ਉਨ੍ਹਾਂ ਦੇ ਅੰਤਿਮ ਸੰਸਕਾਰ ਸਮੇਂ ਇਲਾਕੇ ਦੇ ਲੋਕਾਂ ਨੇ ਭਿੱਜੀਆਂ ਅੱਖਾਂ ਨਾਲ  ਉਹਨਾਂ ਦੀ ਨੇਕ ਆਦਤ ਨੂੰ ਯਾਦ ਕੀਤਾ।ਅਤੇ ਕਿਹਾ ਕਿ ਨਰਿੰਦਰਪਾਲ ਸਿੰਘ ਰੰਧਾਵਾ ਦਾ ਮਿਲਾਪੜਾ ਸੁਭਾਅ ਹਰੇਕ ਨੂੰ ਆਪਣਾ ਕਾਇਲ ਬਣਾ ਦਿੰਦਾ ਸੀ। ਅਤੇ ਨੇਕ ਦਿਲ ਇਨਸਾਨ ਸੀ।

Install Punjabi Akhbar App

Install
×