ਇਸ ਸਾਲ ਨੈਪਲੇਨ (NAPLAN ) ਦੀ ਰਿਪੋਰਟ ਨੇ ਦਰਸਾਇਆ ਹੈ ਕਿ ਆਪਣੇ ਸਕੂਲੀ ਜੀਵਨ ਦੌਰਾਨ 9ਵੇਂ ਸਾਲ ਵਿੱਚ ਪੜ੍ਹ ਰਹੇ ਬੱਚੇ (ਖਾਸ ਕਰਕੇ ਲੜਕਿਆਂ) ਵਿੱਚ ਪੜ੍ਹਾਈ ਦਾ ਧਿਆਨ ਹਟਿਆ ਹੈ ਅਤੇ ਇਨ੍ਹਾਂ ਵਿੱਚ ਪੜ੍ਹਨ ਦੀ ਆਦਤ ਵਿੱਚ ਕਾਫੀ ਗਿਰਾਵਟ ਆਈ ਹੈ।
ਰਿਪੋਰਟ ਵਿੱਚ ਦਰਸਾਇਆ ਗਿਆ ਹੈ ਕਿ ਦੋ ਸਾਲਾਂ ਦੀ ਕੋਵਿਡ-19 ਕਾਰਨ ਵੈਸੇ ਤਾਂ ਬੱਚਿਆਂ ਦੀ ਪੜ੍ਹਾਈ-ਲਿਖਾਈ ਦੀ ਆਦਤਾਂ ਵਿੱਚ ਕੋਈ ਜ਼ਿਆਦਾ ਫ਼ਰਕ ਨਹੀਂ ਪਿਆ ਹੈ ਪਰੰਤੂ ਦੇਖਣ ਵਿੱਚ ਇਹ ਆਇਆ ਹੈ ਕਿ ਸਾਲ 9ਵੇਂ ਦੇ ਲੜਕੇ, ਆਪਣੀ ਪੜ੍ਹਾਈ ਦੇ ਮਾਪਦੰਡ ਦੌਰਾਨ 13.5% ਅਜਿਹੇ ਸਨ ਜੋ ਕਿ ਕੌਮੀ ਪੱਧਰ ਦਾ ਘੱਟ ਤੋਂ ਘੱਟ ਵਾਲਾ ਆਂਕੜਾ ਵੀ ਪ੍ਰਾਪਤ ਨਹੀਂ ਕਰ ਪਾਏ। ਇਸ ਕਾਰਨ ਮਾਹਿਰਾਂ ਵਿੱਚ ਚਿੰਤਾ ਹੋਣੀ ਸੁਭਾਵਿਕ ਹੈ।
ਇਸ ਤੋਂ ਪਹਿਲਾਂ ਸਾਲ 2008 ਵਿੱਚ ਵਿਦਿਆਰਥੀਆਂ ਦਾ ਅਜਿਹਾ ਆਂਕੜਾ ਗਿਰਿਆ ਹੋਇਆ ਦਿਖਾਈ ਦਿੱਤਾ ਸੀ ਜੋ ਕਿ 8.5% ਉਪਰ ਸੀ। ਇਸ ਵਾਰੀ ਇਹ ਤਾਂ ਹੀ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ।