ਨੇਪੀਅਰ ਜਿਨਸੀ ਹਮਲੇ ਦੇ ਮਾਮਲੇ ਵਿਚ ਪੁਲਿਸ ਨੇ ਭਾਰਤੀ ਮੁੰਡੇ ਦਾ ਸੰਭਾਵਿਤ ਸਕੈਚ ਚਿੱਤਰ ਜਾਰੀ ਕੀਤਾ

NZ PIC 1 July-1ਬੀਤੇ ਮਹੀਨੇ 19 ਜੂਨ ਨੂੰ ਹਾਕਸ ਬੇਅ ਨੇਪੀਅਰ ਵਿਖੇ ਤੜਕੇ 3.10 ਮਿੰਟ ਉਤੇ ਇਕ ਕਾਰ ਵਿਚ ਸਵਾਰ ਇਕ ਭਾਰਤੀ ਲੜਕੇ ਅਤੇ ਦੋ ਲੜਕੀਆਂ ਨੇ ਅਹੂਰੀਰੀ ਲਿੱਕਰਲੈਂਡ ਕਾਰਪਾਰਕ ਨੇੜੇ ਤੋਂ ਇਕ ਲੜਕੀ ਨੂੰ ਕਾਰ ਵਿਚ ਬਿਠਾਇਆ ਅਤੇ ਪਾਰਕ ਆਈਲੈਂਡ ਲਿਜਾ  ਕੇ ਹਾਕੀ ਦੇ ਖੇਡ ਮੈਦਾਨ ਦੀ ਕਾਰ ਪਾਰਕ ਵਿਚ ਸੁੰਨਸਾਨ ਜਗ੍ਹਾ ਵੇਖਦਿਆਂ ਉਸ ਨਾਲ ਜਿਨਸੀ ਹਮਲੇ ਦੀ ਕੋਸ਼ਿਸ ਕੀਤੀ ਸੀ।
ਇਸ ਹਮਲੇ ਦੇ ਦੌਰਾਨ ਪੀੜ੍ਹਤ ਲੜਕੀ ਨੇ ਲੜਕੇ ਦੇ ਮੂੰਹ ਉਤੇ ਵਾਰ ਕੀਤਾ ਜਿਸ ਦੇ ਨਾਲ ਉਸਦੇ ਜ਼ਖਮੀ ਹੋਣ ਦਾ ਅਨੁਮਾਨ ਸੀ। ਇਸ ਤੋਂ ਬਾਅਦ ਹਮਲਾਵਾਰ ਚਿੱਟੇ ਰੰਗ ਦੀ ਕਾਰ ਵਿਚ ਭੱਜ ਗਿਆ ਸੀ। ਪੀੜ੍ਹਤ ਲੜਕੀ ਦੇ ਵਿਚੀ ਮਾਮੂਲੀ ਸੱਟਾਂ ਲੱਗੀਆਂ ਸਨ। ਪੁਲਿਸ ਉਦੋਂ ਤੋਂ ਛਾਣ-ਬੀਣ ਵਿਚ ਲੱਗੀ ਹੋਈ ਹੈ। ਅੱਜ ਪੁਲਿਸ ਨੇ ਉਸ ਭਾਰਤੀ ਮੁੰਡੇ ਦਾ ਸਕੈਚ ਚਿੱਤਰ ਜਾਰੀ ਕੀਤਾ ਹੈ ਤਾਂ ਕਿ ਲੋਕਾਂ ਦੀ ਸਹਾਇਤਾ ਦੇ ਨਾਲ ਉਸ ਨੂੰ ਫੜਿਆ ਜਾ ਸਕੇ। ਹਾਕਸ ਵੇਅ ਪੁਲਿਸ ਨੇ ਇਹ ਚਿਤਰ ਅੱਜ ਇਥੇ ਦੀਆਂ ਅਖਬਾਰਾਂ ਵਿਚ ਦਿੱਤਾ।

Install Punjabi Akhbar App

Install
×