ਵਿਸ਼ਵ ਸਿੱਖ ਕਾਨਫਰੰਸ ਮੌਕੇ ਨਾਨਕਸ਼ਾਹੀ ਕੈਲੰਡਰ ਜਾਰੀ ਕਰਨਾ ਪ੍ਰਸੰਸਾਯੋਗ ਕਦਮ -ਪੰਥਕ ਤਾਲਮੇਲ ਸੰਗਠਨ

DSCN6238 (1)

ਪੰਥਕ ਤਾਲਮੇਲ ਸੰਗਠਨ

9592093472, 9814898802, 9814921297, 9815193839, 9888353957

ਮੈਲਬੋਰਨ ਵਿਖੇ ਸੁਪਰੀਮ ਸਿੱਖ  ਕੌਂਸਲ ਆਸਟ੍ਰੇਲੀਆ ਵਲੋਂ ਆਯੋਜਿਤ ਵਿਸ਼ਵ ਸਿੱਖ ਕਾਨਫਰੰਸ ਮੌਕੇ ਮੂਲ ਨਾਨਕਸ਼ਾਹੀ ਕੈਲੰਡਰ ਜਾਰੀ ਕੀਤਾ ਜਾਣਾ ਪ੍ਰਸੰਸਾਯੋਗ ਕਦਮ ਹੈ। ਕਿਉਂਕਿ ਪੰਥ-ਵਿਰੋਧੀ ਸ਼ਕਤੀਆਂ ਵਲੋਂ ਇਸ ਕੈਲੰਡਰ ਦੇ ਹੋਂਦ ਵਿਚ ਆਉਣ ਤੋਂ ਹੀ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਇਹਨਾਂ ਦੀਆਂ ਕਠਪੁਤਲੀ ਤਾਕਤਾਂ ਨੇ ਕੈਲੰਡਰ ਦਾ ਕਤਲ ਕਰਨ ਵਿਚ ਕੋਈ ਕਸਰ ਨਹੀਂ ਛੱਡੀ ਹੈ। ਇਸ ਕਾਨਫਰੰਸ ਵਿਚ ਸ਼ਾਮਲ ਪੰਥਕ ਤਾਲਮੇਲ ਸੰਗਠਨ ਦੇ ਕਨਵੀਨਰ ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਅਤੇ ਕੋਰ ਕਮੇਟੀ ਨੇ ਕਾਨਫਰੰਸ ਨੂੰ ਵਧਾਈ ਦਿੰਦਿਆਂ ਕਿਹਾ ਕਿ ਕੌਮ ਦੀ ਵਿਲੱਖਣਤਾ ਅਤੇ ਨਿਆਰੇਪਨ ਲਈ ਜਾਗਰੂਕ ਸੰਸਥਾਵਾਂ ਅਤੇ ਸ਼ਖਸੀਅਤਾਂ ਨੇ ਵੱਡੀ ਭੂਮਿਕਾ ਨਿਭਾਈ ਹੈ। ਇਸ ਨਾਲ ਕੌਮ ਦੀਆਂ ਭਾਵਨਾਵਾਂ ਦੀ ਸਹੀ ਤਰਜ਼ਮਾਨੀ ਹੋਈ ਹੈ। ਇਸੇ ਤਰਾ੍ਹਂ ਹੀ ਆਸਟ੍ਰੇਲੀਆ ਸਿੱਖ ਐਸੋਸੀਏਸ਼ਨ ਅਤੇ ਸਿੱਖ ਫੈਡਰੇਸ਼ਨ ਆਫ ਆਸਟ੍ਰੇਲੀਆ ਵਲੋਂ ਸਿਡਨੀ ਵਿਖੇ ਇਕ ਵੱਖਰੇ ਧਾਰਮਿਕ ਸਮਾਗਮ ਵਿਚ ਨਾਨਕਸ਼ਾਹੀ ਕੈਲੰਡਰ ਜਾਰੀ ਕਰਦਿਆਂ ਸਿੱਖ ਕੌਮ ਨੂੰ ਕੀਤੀ ਅਪੀਲ ਦਾ ਸਵਾਗਤ ਕੀਤਾ ਹੈ। ਸੰਗਠਨ ਨੇ ਕਿਹਾ ਕਿ ਅੱਜ ਵਿਸ਼ਵ ਭਰ ਦੇ ਲੋਕ ਸਿੱਖਾਂ ਦੀ ਅਜ਼ਾਦ ਹਸਤੀ ਦੇ ਪ੍ਰਤੀਕ ਕੈਲੰਡਰ ਨੂੰ ਮਾਣ-ਤਾਣ ਦੇ ਰਹੇ ਹਨ ਪਰ ਦੇਸ਼ ਅੰਦਰ ਸਿੱਖਾਂ ਦੀ ਵੱਖਰੀ ਪਛਾਣ ਨੂੰ ਪਛਾੜਨ ਵਾਲਾ ਤੰਗ-ਨਜ਼ਰੀਆ ਤੰਗ ਕਰ ਰਿਹਾ ਹੈ। ਜਿਸ ਦਾ ਅਣਖੀ ਕੌਮ ਸੂਝ ਤੇ ਸਿਆਣਪ ਨਾਲ ਮੁਕਾਬਲਾ ਕਰਦੀ ਰਹੇਗੀ।

Install Punjabi Akhbar App

Install
×