ਵਿਕਟੋਰੀਆ ਦੀ ਸੰਸਦ ਚ ਪਹਿਲੀ ਵਾਰ ਮਨਾਇਆ ਗਿਆ ਨਾਨਕਸ਼ਾਹੀ ਨਵਾਂ ਸਾਲ

ਮੁੱਖਮੰਤਰੀ ਸਮੇਤ ਕਈ ਆਗੂਆਂ ਨੇ ਵਧਾਈ ਦਿੱਤੀ


FB_IMG_1521003411168

ਮੈਲਬਰਨ — ਆਸਟਰੇਲੀਆ ਦੇ ਸੂਬੇ ਵਿਕਟੋਰੀਆ ਦੀ ਰਾਜਧਾਨੀ ਮੈਲਬਰਨ ਵਿਖੇ ਵਿਕਟੋਰੀਅਨ ਸੰਸਦ ਵਿੱਚ ਪਹਿਲੀ ਵਾਰ ਨਾਨਕਸ਼ਾਹੀ ਨਵਾਂ ਸਾਲ ਮਨਾਇਆ ਗਿਆ ਜਿਸ ਵਿੱਚ ਆਸਟਰੇਲਿਆ ਦੀਆ ਪ੍ਰਮੁੱਖ ਪਾਰਟੀਆਂ ਦੇ ਆਗੂਆਂ ਨੇ ਸ਼ਮੂਲੀਅਤ ਕੀਤੀ ਅਤੇ ਸਿੱਖ ਕੌਮ ਨੂੰ ਵਧਾਈ ਦਿੱਤੀ । ਜ਼ਿਕਰਯੋਗ ਹੈ ਕਿ ਆਸਟਰੇਲੀਆ ਵਿੱਚ ਪਹਿਲੀ ਵਾਰ ਸੰਸਦ ਵਿੱਚ ਨਾਨਕਸ਼ਾਹੀ ਨਵੇਂ ਸਾਲ ਦਾ ਸਮਾਰੋਹ ਕੀਤਾ ਗਿਆ ਹੈ। ਸੁਪਰੀਮ ਸਿੱਖ ਕੌਂਸਲ ਆਫ ਆਸਟਰੇਲੀਆ ਵਲੋਂ ਉਲੀਕੇ ਗਏ ਇਸ ਸਮਾਗਮ ਵਿੱਚ 25 ਸਿੱਖ ਅਤ ਹੋਰ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਸ਼ਿਰਕਤ ਕੀਤੀ।

ਇਸ ਮੌਕੇ ਸੰਸਦ ਦੇ ਦੋਵਾਂ ਸਦਨਾਂ ਨੇ ਸਪੀਕਰਾਂ ਨੇ ਨਾਲ ਨਾਲ ਵਿਕਟੋਰੀਆ ਦੇ ਪ੍ਰੀਮੀਅਰ- ਮੁੱਖ ਮੰਤਰੀ ਮਾਣਯੋਗ ਡੇਨੀਅਲ ਐਂਡਰਿਊਜ਼ ਅਤੇ ਵਿਰੋਧੀ ਧਿਰ ਦੇ ਨੇਤਾ ਮਾਣਯੋਗ ਮੈਥਿਊ ਗਾਏ ਦੇ ਨੁਮਾਇੰਦੇ ਵੀ ਸ਼ਾਮਿਲ ਹੋਏ। ਸਮਾਗਮ ਦੀ ਸ਼ੁਰੂਆਤ ਆਸਟਰੇਲੀਆ  ਉੱਘੇ ਕੀਰਤਨੀਏ ਦਇਆ ਸਿੰਘ ਨੇ ਅਰਦਾਸ ਅਤੇ ਮੂਲਮੰਤਰ ਨਾਲ ਕੀਤੀ। ਉਹ ਦੁਨੀਆਂ ਭਰ ਵਿੱਚ ਆਪਣੇ ਵਿਲੱਖਣ ਤਰੀਕੇ ਨਾਲ ਕੀਰਤਨ ਕਰਨ ਲਈ ਮਸ਼ਹੂਰ ਹਨ। ਇਸ ਤੋਂ ਬਾਦ ਭਾਈ ਝਲਮਣ ਸਿੰਘ ਅਤੇ ਸਾਥੀ ਨੇ ਰਬਾਬ ਅਤੇ ਤਬਲੇ ਦੇ ਸੰਗੀਤ ਨਾਲ ਜੋੜ ਕੇ ਸੰਗਤਾਂ ਨੂੰ ਮੰਤਰ ਮੁਘਦ ਕੀਤਾ। ਗੁਰੂ ਨਾਨਕ ਦੇਵ ਜੀ ਮਹਾਰਾਜ ਅਤੇ ਭਾਈ ਮਰਦਾਨਾ ਜੀ ਦੀ ਵਰਸੋਈ ਹੋਈ ਰਬਾਬ ਨੂੰ ਵਜਾਉਣ ਅਤੇ ਇਸ ਦੇ ਸੰਗੀਤ ਦੀ ਕਲਾ ਦਿਨੋਂ ਦਿਨ ਅਲੋਪ ਹੁੰਦੀ ਜਾ ਰਹੀ ਹੈ ਅਤੇ ਨਾਨਕਸ਼ਾਹੀ ਨਵੇਂ ਸਾਲ ਮੌਕੇ ਬਹੁਤ ਢੁੱਕਵਾਂ ਸੀ। ਸੰਸਦ ਦੀ ਰਾਜ ਸਭਾ ਦੇ ਪ੍ਰਧਾਨ ਸਪੀਕਰ ਮਾਣਯੋਗ ਬਰੂਸ ਐਟਕਿਨਸਨ ਨੇ ਸਿੱਖਾਂ ਦੀਆਂ ਉਪਲਭਦੀਆਂ ਤੇ ਚਾਨਣਾ ਪਾਉਂਦੇ ਹੋਏ ਕਾਫ਼ੀ ਵਧੀਆ ਢੰਗ ਨਾਲ ਵਧਾਈ ਦਿੱਤੀ। ਸੰਸਦ ਦੀ ਵਿਧਾਨ ਸਭਾ ਦੇ ਸਪੀਕਰ ਮਾਣਯੋਗ ਕੌਲਿਨ ਬਰੂਕਸ ਨੇ ਵੀ ਸੰਸਦ ਵਲੋਂ ਸਿੱਖਾਂ ਨੂੰ ਜੀ ਆਇਆਂ ਨੂੰ ਕਿਹਾ। ਲੇਬਰ ਸਰਕਾਰ ਦੇ ਸੰਸਦ ਮੈਂਬਰ ਮਾਣਯੋਗ ਸਟੀਵ ਡਿਮੋਪੋਲਸ ਜੋ ਕਿ ਮਡੇਨੀਅਲ ਐਂਡਰੀਊਜ਼ ਦੇ ਬੁਲਾਰੇ ਬਣਕੇ ਆਏ ਸਨ, ਨੇ ਵੀ ਸਿੱਖਾਂ ਵਲੋਂ ਕੀਤੇ ਜਾਂਦੇ ਕਾਰਜਾਂ ਜਿਵੇ ਕਿ ਖੂਨਦਾਨ ਮੁਹਿੰਮ, ਗਰੀਬਾਂ ਲਈ ਲੰਗਰ ਆਦਿ ਦਾ ਜ਼ਿਕਰ ਕਰਦੇ ਹੋਏ ਸਿੱਖ ਕੌਮ ਨੂੰ ਆਸਟਰੇਲੀਆ ਦਾ ਅਹਿਮ ਹਿੱਸਾ ਦੱਸਿਆ। ਵਿਰੋਧੀ ਧਿਰ ਲਿਬਰਲ ਪਾਰਟੀ ਦੇ ਆਗੂ ਮੈਥਿਊ ਗਾਏ ਦੇ ਨੁਮਾਇੰਦੇ ਮਾਣਯੋਗ ਕਰੇਗ ਉਂਡਾਰਚੀ ਨੇ ਆਸਟਰੇਲੀਆ ਦੇ ਵਿਕਾਸ ਵਿੱਚ ਸਿੱਖ ਕੌਮ ਵਲੋਂ ਪਾਏ ਹੋਏ ਯੋਗਦਾਨ ਦੀ ਸ਼ਲਾਘਾ ਕੀਤੀ ਅਤੇ ਸਮੁਚੀ ਸਿੱਖ ਕੌਮ ਨੂੰ ਇਸ ਮੌਕੇ ਵਧਾਈ ਦਿੱਤੀ। ਗਰੀਨਜ਼ ਪਾਰਟੀ ਦੀ ਆਗੂ ਹੁੰਗ ਟਰੁੰਗ ਨੇ ਵੀ ਸਿੱਖ ਕੌਮ ਨੂੰ ਇਸ ਮੌਕੇ ਵਧਾਈ ਦਿੱਤੀ।

FB_IMG_1521013745551

ਅਮਰੀਕਾ ਦੇ ਸਿੱਖ ਰਿਸਰਚ ਇੰਸਚੀਟਿਊਟ ਦੇ ਸ ਹਰਿੰਦਰ ਸਿੰਘ ਉਚੇਚੇ ਤੌਰ ਤੇ ਇਸ ਸਮਾਗਮ ਵਿੱਚ ਸ਼ਾਮਿਲ ਹੋਏ ਅਤੇ ਉਨਹਾਂ ਨੇ ਨਾਨਕਸ਼ਾਹੀ ਸਾਲ ਅਤੇ ਸਿੱਖ ਕੌਮ ਦੇ ਅਸੂਲਾਂ ਤੇ ਚਾਨਣਾ ਪਾਇਆ। ਸੁਪਰੀਮ ਸਿੱਖ ਕੌਂਸਲ ਆਫ ਆਸਟਰੇਲੀਆ ਦੇ ਸਕੱਤਰ ਅਤੇ ਸਮਾਗਮ ਦੇ ਕਨਵੀਨਰ ਹਰਕੀਰਤ ਸਿੰਘ ਨੇ ਕਿਹਾ ਕਿ ਇਹ ਦਿਨ ਬਹੁਤ ਅਹਿਮ.ਹੈ ਅਤੇ ਉਨਹਾਂ ਸਭ ਦਾ ਧੰਨਵਾਦ ਕੀਤਾ ਅਤੇ ਆਸਟੇਲੀਆਈ ਸਿੱਖਾਂ ਨੂੰ ਦਰਪੇਸ਼ ਮੁਸ਼ਕਿਲਾਂ ਨੂੰ ਸੁਲਝਾਉਣ ਦੀ ਮੰਗ ਰੱਖੀ ਜਿਸ ਵਿੱਚ ਦਸਤਾਰ ਦਾ ਮੁੱਦਾ ਅਹਿਮ ਹੈ। ਇਸ ਮੌਕੇ ਕਈ ਹੋਰ ਆਗੂਆਂ ਨੇ ਵੀ ਕੌਮ ਨੂੰ ਵਧਾਈ ਸੰਦੇਸ਼ ਭੇਜੇ ਹਨ।

Install Punjabi Akhbar App

Install
×