ਨਾਨਕਸ਼ਾਹੀ ਕੈਲੰਡਰ ਬਾਰੇ ਗੈਰ-ਪੰਥਕ ਢੰਗ ਨਾਲ ਫੈਸਲਾ

ਪਿਛਲੇ ਲੰਮੇ ਸਮੇਂ ਤੋਂ ਗੁਰੂ- ਗ੍ਰੰਥ ਗੁਰੂ-ਪੰਥ ਦੇ ਸਿਧਾਤਾਂ ਨੂੰ ਸਮਰਪਿਤ ਪੰਥ ਦਰਦੀ ਸਿੱਖ ਅਤੇ ਸੰਸਥਾਵਾਂ ਸੀ੍ਰ ਅਕਾਲ ਤਖਤ ਸਾਹਿਬ ਦੇ ਨਾਂ’ਤੇ ਲਏ ਜਾਂਦੇ ਫੈਸਲਿਆਂ ਦੇ ਢੰਗ ਨੂੰ ਪੰਥਕ ਮਾਣ ਮਰਯਾਦਾ ਨਹੀਂ ਮੰਨਦੇ/ ਮੰਨਦੀਆਂ ਹਨ।ਫੈਸਲੇ ਕਰਤਿਆਂ ਦੀ ਜਾਤੀ ਸੋਚ ਅਤੇ ਭਾਵਨਾ ਗੁਰੂ-ਗ੍ਰੰਥ ਗੁਰੂ-ਪੰਥ ਦੇ ਨਿਰਮਲ ਨਿਆਰੇ ਸਿਧਾਂਤਾਂ ਅਤੇ ਸਿੱਖ ਰਹਿਤ ਮਰਯਾਦਾ ਨੂੰ ਸਮਰਪਿਤ ਹੋਣ ਦੀ ਥਾਂ ਡੇਰਾਵਾਦੀ ਸਖਸ਼ੀ ਪੂਜਾ ਦੇ ਹਮਾਇਤੀਆਂ ਅਤੇ ਸਿਆਸੀ ਧੜ੍ਹੇ ਦੀ ਪੈਰਵੀ ਕਰਦੀ ਦਿਖਾਈ ਦੇਂਦੀ ਹੈ। ਖਾਲਸਾ ਪੰਥ ਵਲੋਂ ਪ੍ਰਮਾਣਤ ਸਿੱਖ ਰਹਿਤ ਮਰਯਾਦਾ ਉੱਤੇ ਪਹਿਰੇਦਾਰੀ ਅਤੇ ਵਫਾਦਾਰੀ ਨਹੀਂ ਨਿਭਾਈ ਜਾਂਦੀ।
ਹਾਲ ਵਿਚ 9 ਮਾਰਚ ਨੂੰ ਨਾਨਕਸ਼ਾਹੀ ਕੈਲੰਡਰ ਬਾਰੇ ਗੈਰ-ਪੰਥਕ ਢੰਗ ਨਾਲ ਫੈਸਲੇ ਨੇ ਫੈਸਲਾ ਕਰਤਿਆਂ ਦੀ ਧੜ੍ਹੇਬੰਦੀ-ਗ੍ਰਸਤ ਸੋਚ ਨੂੰ ਜੱਗ ਜਾਹਰ ਕਰ ਦਿੱਤਾ ਹੈ। ਲਿਆ ਗਿਆ ਫੈਸਲਾ ਪੰਥਕ ਜੁਗਤਿ ਤੇ ਭਾਵਨਾ ਅਨੁਸਾਰ ਨਹੀਂ ਹੈ। ਚਾਹੀਦਾ ਸੀ ਕੈਲੰਡਰ ਦੇ ਹਾਮੀ ਤੇ ਵਿਰੋਧੀ ਦੋਵਾਂ ਪਾਸਿਆਂ ਤੋਂ ਪੰਜ ਪੰਜ ਜਿੰਮੇਵਾਰਾਂ ਨੂੰ ਸੱਦ ਕੇ ਵੀਚਾਰ ਕਰਕੇ ਦੋਵਾਂ ਦੀ ਸਹਿਮਤੀ ਨਾਲ ਕੋਈ ਕਦਮ ਪੁੱਟਿਆ ਜਾਂਦਾ।
ਨਾਨਕਸ਼ਾਹੀ ਕੈਲੰਡਰ ਦਾ ਮੁੱਦਾ ਕੁਝ ਇਕ ਡੇਰੇਦਾਰ ਸੱਜਣ ਜੋ ਪੰਥ ਪ੍ਰਵਾਨਿਤ ਸਿੱਖ ਰਹਿਤ ਮਰਯਾਦਾ ਨੂੰ ਨਹੀਂ ਮੰਨਦੇ 1999 ਤੋਂ ਵਾਰ-ਵਾਰ ਕੌਮ ਅੰਦਰ ਪਾੜ ਪਾਉਣ ਦੀ ਮਾਰੂ ਭਾਵਨਾ ਨਾਲ ਉੱਭਰ ਰਹੇ ਹਨ। ਇਸ ਮੁੱਦੇ ਨੇ ਸਿੱਖ ਕੌਮ ਦੀ ਮਾਨਸਿਕਤਾ ਨੂੰ ਪੀੜ੍ਹਤ ਕਰ ਦਿੱਤਾ ਹੈ। ਦੇਸ਼-ਵਿਦੇਸ਼ ਅੰਦਰ ਵੱਸਦਾ ਗੁਰੂ ਖਾਲਸਾ ਪੰਥ ਹੁਣ ਇਸ ਸਭ ਕੁਝ ਤੋਂ ਅੱਕ ਚੁੱਕਾ ਹੈ। ਇਕੋ ਇਕ ਅਵਾਜ਼ ਹੈ ਪੰਥਕ ਮੁੱਦਿਆਂ’ਤੇ ਨਿਰਣਾ ਕਰਨ ਲਈ ਅਤੇ ਪੰਥਕ ਚੜ੍ਹਦੀ ਕਲਾ ਲਈ ਸਰਬੱਤ ਖਾਲਸੇ ਵਾਲੀ ਜੁਗਤਿ ਅਪਨਾਉਣੀ ਜਰੂਰੀ ਹੈ। ਪੰਥਕ ਤਾਲਮੇਲ ਸੰਗਠਨ 9 ਮਾਰਚ ਦੇ ਗੈਰ-ਪੰਥਕ ਫੈਸਲੇ ਨੂੰ ਮਾਨਤਾ ਨਹੀਂ ਦੇਂਦਾ। ਸੰਗਠਨ ਮਹਿਸੂਸ ਕਰਦਾ ਹੈ ਕਿ ਬੜੀ ਗੁੱਝੀ ਸਾਜਸ਼ ਰਾਹੀਂ ਇਕ ਪਾਸੜ 2003 ਦੇ ਨਾਨਕਸ਼ਾਹੀ ਕੈਲੰਡਰ ਦੇ ਵਿਰੋਧੀਆਂ ਨੂੰ ਥਾਪੜਾ ਦੇ ਕੇ ਬਿਕਰਮੀ ਕੈਲੰਡਰ ਨੂੰ ਜਬਰਦਸਤੀ ਕੌਮ’ਤੇ ਲੱਦਣ ਦਾ ਬਾਨਣੂ ਬੰਨਿਆ ਹੈ। ਸ: ਪਾਲ ਸਿੰਘ ਜੀ ਪੁਰੇਵਾਲ ਕੈਲੰਡਰ ਰਚੈਤਾ ਦਾ ਨਾਮ ਕੇਵਲ ਕੌਮ ਦੀਆਂ ਅੱਖਾਂ ਵਿੱਚ ਘੱਟਾ ਪਾਉਣ ਲਈ ਸ਼ਾਮਲ ਕੀਤਾ ਹੈ ਅਤੇ ਸਾਡੀ ਸਤਿਕਾਰਤ ਪੁਰੇਵਾਲ ਜੀ ਨੂੰ ਬੇਨਤੀ ਹੈ ਕਿ ਉਹ ਬਿਕਰਮੀ ਕੈਲੰਡਰ ਦੇ ਹਮਾਇਤੀਆਂ ਦੀ ਕੌਮ ਨੂੰ ਢਾਅ ਲਾਊ ਜਮਾਤ ਦਾ ਹਿੱਸਾ ਨਾ ਬਣਨ। ਤਜ਼ਵੀਜ਼ ਕੀਤੇ ਗਏ ਢੰਗ ਨਾਲ ਹੋਰ ਸ਼ਾਮਲ ਕੀਤੇ ਜਾਣ ਵਾਲੇ ਸਿੱਖਾਂ ਨੂੰ ਮਾਣ ਹਿੱਤ ਬੇਨਤੀ ਹੈ ਕਿ ਉਹ ਵੀ ਸਿੱਖ ਕੌਮ ਦੀ ਭਰਾ ਮਾਰੂ ਜੰਗ ਦਾ ਹਿੱਸਾ ਨਾ ਬਣਨ। ਪੰਥਕ ਤਾਲਮੇਲ ਸੰਗਠਨ ਦੇਸ਼ ਵਿਦੇਸ਼ਾ ਵਿਚ ਵਸਦੇ ਖਾਲਸਾ ਪੰਥ ਨੂੰ ਅਦਬ ਸਹਿਤ ਬੇਨਤੀ ਕਰਦਾ ਹੈ ਕਿ ਕੌਮੀ ਏਕਤਾ ਤੇ ਚੜ੍ਹਦੀ ਕਲਾ ਲਈ ਸਾਰੇ ਪੁਰਬ ਤੇ ਤਿਉਹਾਰ 2003 ਦੇ ਕੌਮ ਵਲੋਂ ਲਾਗੂ ਕੀਤੇ ਗਏ ਨਾਨਕਸ਼ਾਹੀ ਕੈਲੰਡਰ ਅਨੁਸਾਰ ਹੀ ਦ੍ਰਿੜ੍ਹਤਾ ਨਾਲ ਮਨਾਉਣ। ਇਹ ਪ੍ਰੈਸ ਨੋਟ ਸੰਗਠਨ ਵਿਚ ਤਤਪਰ ਜਥੇਬੰਦੀਆਂ ਨੇ ਆਨ ਲਾਈਨ ਮੀਟਿੰਗ ਕਰਕੇ ਜਾਰੀ ਕੀਤਾ, ਜਿਨ੍ਹਾਂ ਦੇ ਨਾਮ ਹਨ ਸ: ਗੁਰਪ੍ਰੀਤ ਸਿੰਘ ਕੇਂਦਰੀ ਸੀ੍ਰ ਗੁਰੂ ਸਿੰਘ ਸਭਾ ਚੰਡੀਗੜ੍ਹ, ਸ: ਜਸਵਿੰਦਰ ਸਿੰਘ ਐਡਵੋਕੇਟ ਅਕਾਲ ਪੁਰਖ ਕੀ ਫੌਜ ਅੰਮ੍ਰਿਤਸਰ, ਪ੍ਰਿੰਸੀਪਲ ਹਰਭਜਨ ਸਿੰਘ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ, ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ ਜੰਮੂ, ਸ: ਸੁਲੋਚਨਬੀਰ ਸਿੰਘ ਵਿਰਸਾ ਫਾਊਂਡੇਸ਼ਨ ਲੁਧਿਆਣਾ, ਬੀਬੀ ਬੀਰੇਂਦਰਾ ਕੌਰ ਇੰਸਟੀਚਿਊਟ ਆਫ ਸਿੱਖ ਸਟੱਡੀਜ਼ ਚੰਡੀਗੜ੍ਹ, ਸ: ਹਰਦੀਪ ਸਿੰਘ ਸਿੱਖ ਬ੍ਰਦਰਹੁੱਡ ਮੋਹਾਲੀ, ਸ: ਰਾਣਾ ਇੰਦਰਜੀਤ ਸਿੰਘ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ, ਸ: ਆਰ.ਪੀ.ਸਿੰਘ ਅਖੰਡ ਕੀਰਤਨੀ ਜੱਥਾ, ਜਨਰਲ ਲੈਫਟੀਨੈਂਟ ਕਰਤਾਰ ਸਿੰਘ ਗਿੱਲ ਇੰਟਰਨੈਸ਼ਨਲ ਸਿੱਖ ਕਨਫੈਡਰੇਸ਼ਨ ਚੰਡੀਗੜ੍ਹ, ਸ: ਜੋਗਿੰਦਰ ਸਿੰਘ ਸਾਹਿਬਜ਼ਾਦਾ ਜੁਝਾਰ ਸਿੰਘ ਗੁਰਮਤਿ ਮਿਸ਼ਨਰੀ ਕਾਲਜ ਚੌਂਤਾ ਰੋਪੜ, ਸ: ਸੁਰਿੰਦਰਜੀਤ ਸਿੰਘ ਪਾਲ ਕੇਸ ਸੰਭਾਲ ਪ੍ਰਚਾਰ ਸੰਸਥਾ ਦਿੱਲੀ, ਸ: ਨਸੀਬ ਸਿੰਘ ਗੁਰਮਤਿ ਪ੍ਰਚਾਰ ਟਰੱਸਟ ਹਿਮਾਚਲ, ਸ: ਪ੍ਰੀਤ ਸਿੰਘ ਤਰਾਈ ਸਿੱਖ ਮਹਾਂ ਸਭਾ ਉਤਰਾਖੰਡ, ਡਾ:ਦੀਦਾਰ ਸਿੰਘ ਸ਼ਬਦ ਗੁਰੂ ਵਿਚਾਰ ਮੰਚ ਸੁਸਾਇਟੀ ਫਤਹਿਗੜ੍ਹ ਸਾਹਿਬ, ਸ: ਪਰਮਿੰਦਰਪਾਲ ਸਿੰਘ ਖਾਲਸਾ ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਯੂ.ਕੇ., ਸ: ਕ੍ਰਿਪਾਲ ਸਿੰਘ ਨਿੱਝਰ ਗਲੋਬਲ ਸਿੱਖ ਕੌਂਸਲ ਯੂ.ਐਸ.ਏ., ਬੀਬੀ ਪਰਮਿੰਦਰ ਕੌਰ ਅਮਰੀਕਨ ਸਿੱਖ ਕੌਂਸਲ ਯੂ.ਐਸ.ਏ., ਸ: ਅਮਨਪ੍ਰੀਤ ਸਿੰਘ ਗੁਰਸਿੱਖ ਫੈਮਿਲੀ ਕਲੱਬ ਲੁਧਿਆਣਾ, ਅਕਾਲੀ ਕੌਰ ਸਿੰਘ ਮੈਮੋਰੀਅਲ ਟਰੱਸਟ ਜੰਮੂ, ਸ: ਮਹਿੰਦਰ ਸਿੰਘ ਭਾਈ ਘਨੱਈਆ ਸੇਵਾ ਦਲ ਨਾਲਾਗੜ੍ਹ ਹਿਮਾਚਲ, ਸ: ਜਸਵਿੰਦਰ ਸਿੰਘ ਕਲਗੀਧਰ ਸੇਵਕ ਜੱਥਾ ਕਾਹਮਾ ਦੋਆਬਾ,ਸ: ਜਸਬੀਰ ਸਿੰਘ ਸੁਖਮਨੀ ਸਾਹਿਬ ਸੁਸਾਇਟੀ ਪਟਿਆਲਾ, ਸ: ਕ੍ਰਿਪਾਲ ਸਿੰਘ ਨਾਨਕਸ਼ਾਹੀ ਤਾਲਮੇਲ ਕਮੇਟੀ ਬਠਿੰਡਾ, ਸ: ਜਗਜੀਤ ਸਿੰਘ ਗੁਰੂ ਮਾਨਯੋ ਗ੍ਰੰਥ ਜੰਡਿਆਲਾ ਗੁਰੂ, ਸ: ਰਸ਼ਪਾਲ ਸਿੰਘ ਚੇਅਰਮੈਨ ਸ਼ੁਭ ਕਰਮਨ ਸੁਸਾਇਟੀ ਹੁਸ਼ਿਆਰਪੁਰ, ਕਲਗੀਧਰ ਮਿਸ਼ਨ ਚੈਰੀਟੇਬਲ ਟਰੱਸਟ ਸ਼ਹੀਦ ਭਗਤ ਸਿੰਘ ਨਗਰ, ਸ: ਪਰਮਿੰਦਰ ਸਿੰਘ ਸ: ਮੁਖਤਿਆਰ ਸਿੰਘ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸਭਾ, ਸ: ਸੋਹਣ ਸਿੰਘ ਨਿਆਰਾ ਪੰਥ ਖਾਲਸਾ ਐਨ.ਆਰ.ਆਈ. ਸਭਾ, ਗੁਰਦੁਆਰਾ ਸਾਹਿਬਜ਼ਾਦਾ ਅਜੀਤ ਸਿੰਘ ,ਸ: ਕੁਲਵੰਤ ਸਿੰਘ ਸਿੱਖ ਫਰੰਟ ਰਜਿ: ਦਿੱਲ਼ੀ ਅਤੇ ਹੋਰ ਮਾਣਯੋਗ ਸੰਸਥਾਵਾਂ-ਸਖਸ਼ੀਅਤਾਂ।

ਪੰਥਕ ਤਾਲਮੇਲ ਸੰਗਠਨ – ਅਕਾਲ ਹਾਊਸ , ਭਗਤਾਂ ਵਾਲਾ ਅੰਮ੍ਰਿਤਸਰ-143001
9592093472, 9814898802, 9814921297,

9815193839, 9888353957