ਨਿਊਜ਼ੀਲੈਂਡ ‘ਚ ਗੁਰਦੁਆਰਾ ਸਾਹਿਬ ਮੈਨੁਰੇਵਾ ‘ਚ ਸੰਤ ਬਾਬਾ ਲੱਖਾ ਸਿੰਘ ਨਾਨਕਸਰ ਕਲੇਰਾਂ ਵਾਲੇ 8 ਜੂਨ ਤੱਕ ਦੀਵਾਨ ਸਜਾਉਣਗੇ

NZ PIC 3 June-1ਗੁਰਬਾਣੀ ਦਾ ਫੁਰਮਾਨ ਹੈ ‘ਸਤਿਗੁਰ ਕੀ ਸੇਵਾ ਸੋ ਕਰੇ ਜਿਸ ਨੋ ਆਪਿ ਕਰਾਏ ਸੋਇ।’ ਇਕ ਅਜਿਹੀ ਹੀ ਸੇਵਾ ਕਰਦੇ ਪ੍ਰਤੀਤ ਹੁੰਦੇ ਹਨ ਸੰਤ ਬਾਬਾ ਲੱਖਾ ਸਿੰਘ ਗੁਰਦੁਆਰਾ ਨਾਨਕਸਰ ਕਲੇਰਾਂ ਜਗਰਾਉਂ (ਲੁਧਿਆਣਾ) ਵਾਲੇ। ਪਿਛਲੇ ਕੁਝ ਦਿਨਾਂ ਤੋਂ ਸੰਤ ਬਾਬਾ ਲੱਖਾ ਸਿੰਘ ਨਿਊਜ਼ੀਲੈਂਡ ਵਿਚ ਸਿੱਖੀ ਦੇ ਪ੍ਰਚਾਰ ਦੌਰੇ ‘ਤੇ ਹਨ ਅਤੇ ਉਹ ਰੋਜ਼ਾਨਾ ਸ਼ਾਮ 7 ਤੋਂ 8 ਵਜੇ ਤੱਕ ਗੁਰਦੁਆਰਾ ਨਾਨਕਸਰ ਠਾਠ ਈਸ਼ਰ ਦਰਬਾਰ ਮੈਨੁਰੇਵਾ ਵਿਖੇ ਕੀਰਤਨ ਕਥਾ ਦੇ ਨਾਲ ਸੰਗਤਾਂ ਨੂੰ ਜੋੜ ਰਹੇ ਹਨ। ਐਤਵਾਰ 7 ਜੂਨ ਦਾ ਦੀਵਾਨ ਦੁਪਹਿਰ ਵੇਲੇ ਦਾ ਹੋਵੇਗਾ ਜਦ ਕਿ 8 ਜੂਨ ਨੂੰ ਸ਼ਾਮ ਦਾ ਆਖਰੀ ਦੀਵਾਨ ਸਜੇਗਾ। ਖਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਦੇ350ਵੇਂ ਸਥਾਪਨਾ ਦਿਵਸ ਮੌਕੇ ਸੰਤਾਂ ਵੱਲੋਂ 101 ਅਖੰਠ ਪਾਠ ਵੀ ਕੀਤੇ ਜਾ ਰਹੇ ਹਨ। ਇਸ ਵੇਲੇ ਨਾਨਕਸਰ ਸੰਪਰਦਾ ਵੱਲੋਂ ਦੇਸ਼-ਵਿਦੇਸ਼ 750 ਗੁਰਦੁਆਰਾ ਸਾਹਿਬ ਅਤੇ ਸੰਸਥਾਵਾਂ ਸਥਾਪਿਤ ਹੋ ਚੁੱਕੀਆਂ ਹਨ ਜੋ ਕਿ ਵੱਖ-ਵੱਖ ਤਰੀਕਿਆਂ ਨਾਲ ਮਨੁੱਖਤਾ ਦੇ ਲਈ ਧਾਰਮਿਕ ਅਤੇ ਸਮਾਜਿਕ ਕਾਰਜਾਂ ਵਿਚ ਮਘਨ ਹਨ। ਸੰਤ ਬਾਬਾ ਲੱਖਾ ਸਿੰਘ ਨੇ ਮੈਂਬਰ ਪਾਰਲੀਮੈਂਟ ਸ. ਕੰਵਲਜੀਤ ਸਿੰਘ ਬਖਸ਼ੀ ਨਾਲ ਵੀ ਭੇਟ ਵਾਰਤਾ ਕੀਤੀ ਉਨ੍ਹਾਂ ਦੇ ਨਾਲ ਸੁਖਮਿੰਦਰ ਸਿੰਘ ਬਰਮਾਲੀਪੁਰ ਵੀ ਹਾਜ਼ਿਰ ਸਨ।
ਅੱਜ ਸੰਤਾਂ ਦੇ ਨਾਲ ਸੰਖੇਪ ਭੇਟ ਵਾਰਤਾ ਹੋਈ। ਉਨ੍ਹਾਂ ਦੱਸਿਆ ਕਿ ਗੁਰਦੁਆਰਾ ਨਾਨਕਸਰ ਜਗਰਾਉਂ ਇਕ ਵੱਡੀ ਪਰਉਪਕਾਰੀ ਸੰਸਥਾ ਦਾ ਰੂਪ ਧਾਰਨ ਕਰ ਚੁੱਕਾ ਹੈ ਜਿੱਥੇ 500 ਦੇ ਕਰੀਬ ਸੇਵਾਦਾਰ ਆਪਣੀਆਂ ਸੇਵਾਵਾਂ ਦੇ ਨਾਲ ਲੋਕ ਭਲਾਈ ਦੇ ਕੰਮਾਂ ਵਿਚ ਲੱਗੇ ਹੋਏ ਹਨ। 200 ਕਮਰੇ, ਸਰਾਵਾਂ, ਗੁਰੂ ਨਾਨਕ ਮੋਦੀ ਖਾਨ, ਪੌਦਾਕਰਣ, ਨਸ਼ਾ ਵਿਰੋਧੀ ਮੁਹਿੰਮ, ਗਰੀਬ ਲੋਕਾਂ ਦੇ ਵਿਆਹ, ਖੇਡਾਂ, ਫ੍ਰੀ ਹਸਪਤਾਲ, ਬਿਰਧਾਂ ਦੇ ਲਈ ਘਰ ਅਤੇ ਉਚ ਮਾਪਦੰਢਾ ਵਾਲੇ ਸਕੂਲ ਆਪਣਾ-ਆਪਣਾ ਯੋਗਦਾਨ ਪਾ ਕੇ ਜਿੱਥੇ ਸਮਾਜਿਕ ਲਹਿਰ ਉਤਪੰਨ ਕਰ ਰਹੇ ਹਨ ਉਥੇ ਧਾਰਮਿਕ ਦੀਵਾਨ ਗੁਰਮਿਤ ਕੈਂਪ ਅਤੇ ਉਚੇਰੇ ਧਾਰਮਿਕ ਗਿਆਨ ਦੇ ਨਾਲ ਸਿੱਖੀ ਦੇ ਬੂਟੇ ਨੂੰ ਵੀ ਸਿੰਜਿਆ ਜਾ ਰਿਹਾ ਹੈ। ਮਈ 2009 ਤੋਂ ਸੰਤ ਬਾਬਾ ਲੱਖਾ ਸਿੰਘ ਗੁਰਦੁਆਰਾ ਨਾਨਕਸਰ ਜਗਰਾਉਂਦਾ ਪ੍ਰਬੰਧ ਵੇਖ ਰਹੇ ਹਨ।  ਜਿਆਦਾ ਜਾਣਕਾਰੀ ਲਈ ਵੈਬ ਸਾਈਟ www.nanaksar.in ਉਤੇ ਜਾਇਆ ਜਾ ਸਕਦਾ ਹੈ। ਇਥੇ 24 ਘੰਟੇ ਵੈਬ ਟੀ.ਵੀ. ਵੀ ਚਲਦਾ ਰਹਿੰਦਾ ਹੈ ਜਿਥੇ ਗੁਰਬਾਣੀ ਪ੍ਰਸਾਰਣ ਹੁੰਦਾ ਰਹਿੰਦਾ ਹੈ। ਨਿਊਜ਼ੀਲੈਂਡ ਦੇ ਦੀਵਾਨ ਵੀ ਸਵੇਰੇ 7.15 ਉਤੇ ਚਲਾਏ ਜਾ ਰਹੇ ਹਨ।

Install Punjabi Akhbar App

Install
×