ਨਾਨਕਸਰ ਐਜੂਕੇਸ਼ਨ ਫੁਲਵਾੜੀ ਦੇ ਬੱਚਿਆਂ ਨੇ ਬੰਦੀ ਛੋੜ ਦਿਵਸ ਅਤੇ ਦਿਵਾਲੀ ਨੂੰ ਸਿੱਖਿਆਦਾਇਕ ਕੈਂਪ ਵਿਚ ਬਦਲਿਆ

NZ PIC 24 Oct-2
ਗੁਰਦੁਆਰਾ ਨਾਨਕਸਰ ਠਾਠ ਈਸ਼ਰ ਦਰਬਾਰ ਦੇ ਪ੍ਰਬੰਧਨ ਹੇਠ ਚਲਦੇ ‘ਨਾਨਕਸਰ ਐਜੂਕੇਸ਼ ਫੁੱਲਵਾੜੀ’ ਦੇ ਬੱਚਿਆਂ ਨੇ ਇਸ ਵਾਰ ‘ਬੰਦੀ ਛੋੜ ਦਿਵਸ’ ਅਤੇ ਦਿਵਾਲੀ ਦੇ ਮਹੱਤਵ ਨੂੰ ਸਿੱਖਿਆਦਾਇਕ ਕੈਂਪ ਦੇ ਵਿਚ ਬਦਲ ਕੇ ਆਪਣੀ ਜਾਣਕਾਰੀ ਦੇ ਵਿਚ ਵਾਧਾ ਕੀਤਾ। ਬੱਚਿਆਂ ਨੇ ਜਿੱਥੇ ਬੰਦੀ ਛੋੜ ਦਿਵਸ ਦੇ ਇਤਿਹਾਸ ਉਤੇ ਸਿੱਖਿਆ ਗ੍ਰਹਿਣ ਕੀਤੀ ਉਥੇ ਦਿਵਾਲੀ ਮੌਕੇ ਖੁਸ਼ੀਆਂ ਦੇ ਵਿਚ ਵਾਧਾ ਕਰਦਿਆਂ ਮਹਿੰਦੀ, ਰੰਗੋਲੀ, ਗਿੱਧਾ, ਭੰਗੜਾ ਅਤੇ ਹੋਰ ਕਈ ਤਰ੍ਹਾਂ ਦੇ ਮਨ-ਪ੍ਰਚਾਵੇ ਦੇ ਛੋਟੇ-ਛੋਟੇ ਮੁਕਾਬਿਲਆਂ ਵਿਚ ਹਿਸਾ ਲਿਆ। ਸਕੂਲ ਨੂੰ ਬੱਚਿਆਂ ਨੇ ਬਹੁਤ ਹੀ ਸੁੰਦਰ ਢੰਗ ਨਾਲ ਸਜਾਇਆ ਹੋਇਆ ਸੀ। ਸਾਰੇ ਅਧਿਆਪਕਾਂ ਨੇ ਬੱਚਿਆਂ ਦੇ ਇਸ ਛੋਟੇ ਜਿਹੇ ਕੈਂਪ ਦੇ ਵਿਚ ਬਹੁਤ ਸਾਰੀਆਂ ਹੋਰ ਵੰਨਗੀਆਂ ਵੀ ਸ਼ਾਮਿਲ ਕਰਕੇ ਉਨ੍ਹਾਂ ਦੀ ਆਮ ਜਾਣਕਾਰੀ ਦੇ ਵਿਚ ਵਾਧਾ ਕੀਤਾ।