ਜੰਮੂ ਕਸ਼ਮੀਰ ‘ਚ ਅੱਤਵਾਦੀਆਂ ਨਾਲ ਹੋਏ ਮੁਕਾਬਲੇ ਦੋਰਾਨ ਥਾਣਾ ਭੁਲੱਥ ਦੇ ਪਿੰਡ ਮਾਨਾਂ ਤਲਵੰਡੀ ਦਾ ਜਵਾਨ ਸ਼ਹੀਦ

ਭੁਲੱਥ — ਬੀਤੇਂ ਦਿਨ ਜੰਮੂ ਕਸ਼ਮੀਰ ਵਿੱਚ ਅੱਤਵਾਦੀਆਂ ਨਾਲ ਹੋਏ ਮੁਕਾਬਲੇ ਦੋਰਾਨ ਭੁਲੱਥ ਦੇ ਨਜ਼ਦੀਕੀ ਪਿੰਡ ਮਾਨਾਂ ਤਲਵੰਡੀ ਦਾ ਨਾਇਕ ਸੂਬੇਦਾਰ ਜਸਵਿੰਦਰ ਸਿੰਘ ਉਮਰ (39) ਸਾਲ ਪੁੱਤਰ ਹਰਭਜਨ ਸਿੰਘ ਪਿੰਡ ਮਾਨਾਂ ਤਲਵੰਡੀ ਥਾਣਾ ਭੁਲੱਥ ਜਿਲ੍ਹਾ ਕਪੂਰਥਲਾ, ਜੰਮੂ ਕਸ਼ਮੀਰ ਵਿਚ ਅੱਤਵਾਦੀਆਂ ਨਾਲ ਲੋਹਾ ਲੈਦੇ ਹੋਏ ਸ਼ਹੀਦ ਹੋ ਗਿਆ। ਮਿਲੀ ਜਾਣਕਾਰੀ ਅਨੁਸਾਰ ਉਕਤ ਜਵਾਨ, ਘਰ ਵਿਚ ਦੋ ਭਰਾ ਹਨ, ਪਿਤਾ ਦੀ ਮੌਤ ਹੋ ਚੁੱਕੀ ਹੈ। ਉਹ ਵੀ ਫੌਜ ਵਿਚੋਂ ਬਤੌਰ ਕੈਪਟਨ ਰਿਟਾਇਰ ਹੋਏ ਸਨ। ਵੱਡੇ ਭਰਾ ਰਜਿੰਦਰ ਸਿੰਘ ਵੀ ਸਾਬਕਾ ਫੌਜੀ ਹਨ।  ਨਾਇਕ ਸੂਬੇਦਾਰ ਜਸਵਿੰਦਰ ਸਿੰਘ ਸ਼ਾਦੀ ਸ਼ੁਦਾ ਹੈ। ਉਸਦੀ ਪਤਨੀ ਸੁਖਪ੍ਰੀਤ ਕੌਰ ਅਤੇ ਉਹ ਦੋ ਬੱਚਿਆ ਜਿੰਨਾ ਚ’ ਇੱਕ ਬੇਟਾ ਇੱਕ ਬੇਟੀ ਹੈ ਦਾ ਬਾਪ ਸੀ । ਅਤੇ ਉਸ ਦੀ ਮਾਤਾ ਮਨਜੀਤ ਕੌਰ ਵੀ ਸਹੀਦ ਜਸਵਿੰਦਰ ਸਿੰਘ  ਦੇ ਨਾਲ ਹੀ ਰਹਿੰਦੇ ਹਨ । ਇਸ ਪਰਿਵਾਰ ਦਾ ਪਿੰਡ ਵਿੱਚ ਬਹੁਤ ਹੀ  ਚੰਗਾ ਮੇਲ ਮਿਲਾਪ ਹੈ। ਅਤੇ ਖੇਤੀ ਦਾ ਧੰਦਾ ਸਧਾਰਨ ਹੋਣ ਕਰਕੇ ਅਤੇ ਪਿਤਾ ਦੇ ਫੌਜੀ ਹੋਣ ਕਰਕੇ ਜਸਵਿੰਦਰ ਵੀ ਫੌਜ ਵਿਚ ਭਰਤੀ ਹੋ ਗਿਆ ਸੀ। ਪਿੰਡ ਵਾਸੀਆਂ ਅਨੁਸਾਰ ਉਹ ਬਹੁਤ ਹੀ ਸਾਉ ਸਭਾਅ ਵਾਲਾ ਵਿਅਕਤੀ ਸੀ।ਅਤੇ ਬਹੁਤ ਮਿਲਣਸਾਰ ਸੀ ਇਸ ਪਰਿਵਾਰ ਅੰਦਰ  ਦੇਸ਼ ਭਗਤੀ ਦਾ ਜਜਬਾ ਉਹਨਾ ਦੇ  ਅੰਦਰ ਕੱਟ ਕੁੱਟ ਕੇ ਭਰਿਆ ਹੋਇਆ ਸੀ। ਅਤੇ  ਪਿੰਡ ਫੇਰੀ ਦੌਰਾਨ ਉਹ ਅਕਸਰ ਆਪਣੇ ਦੇਸ਼ ਦੀ ਸੇਵਾ ਦੀਆਂ ਗੱਲਾਂ ਕਰਦਾ ਰਹਿੰਦਾ ਸੀ। ਉਸਦੀ ਸ਼ਹੀਦੀ ਦੀ ਖਬਰ ਸੁਣਦਿਆਂ ਹੀ ਪਿੰਡ ਤੋ ਇਲਾਵਾ ਭੁਲੱਥ ਇਲਾਕੇ ਵਿਚ ਸ਼ੋਕ ਦੀ ਲਹਿਰ ਦੌੜ ਗਈ।

Install Punjabi Akhbar App

Install
×