‘ਨਾਇਡੋਕ ਹਫਤਾ’ ਇੰਡੀਜੀਨਸ ਭਾਸ਼ਾਵਾਂ ਦੇ ਗਿਆਨ ਵਿੱਚ ਵਾਧੇ ਖਾਤਰ ਇੱਕ ਹੋਰ ਕਦਮ -ਹਰ ਰੋਜ਼ ਸੁਣੇ ਜਾਣਗੇ 50 ਨਵੇਂ ਸ਼ਬਦ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਯੂਨੀਵਰਸਿਟੀ ਆਫ ਮੈਲਬੋਰਨ ਦੀ ਟੀਮ ਦੇ ਉਦਮ ਨਾਲ, ਆਸਟ੍ਰੇਲੀਆਈ ਇੰਡੀਜੀਨਸ ਭਾਸ਼ਾਵਾਂ ਦੇ ਗਿਆਨ ਵਿੱਚ ਵਾਧਾ ਕਰਨ ਖਾਤਰ ਇੱਕ ਅਜਿਹੇ ਆਨਲਾਈਨ ਪੋਰਟਲ ਜਾਰੀ ਕੀਤਾ ਗਿਆ ਹੈ ਜਿਸ ਰਾਹੀਂ ਕਿ ਹਰ ਰੋਜ਼ ਘੱਟੋ ਘੱਟ 50 ਨਵੇਂ ਸ਼ਬਦਾਂ ਨੂੰ ਆਪਣੀ ਬੋਲੀ ਵਿੱਚ ਸ਼ਾਮਿਲ ਕੀਤਾ ਜਾ ਸਕਦਾ ਹੈ ਤਾਂ ਜੋ ਆਸਟ੍ਰੇਲੀਆਈ ਮੂਲ ਨਿਵਾਸੀਆਂ ਨਾਲ ਗੱਲਬਾਤ ਕਰਨ ਅਤੇ ਸਮਝਣ ਵਿੱਚ ਆਸਾਨੀ ਹੋ ਸਕੇ ਅਤੇ ਲੋਕਾਂ ਅੰਦਰ ਭਾਸ਼ਾਵਾਂ ਦੇ ਪਏ ਹੋਏ ਖਲਾਅ ਨੂੰ ਪੂਰਿਆ ਜਾ ਸਕੇ। ਯੂਨੀਵਰਸਿਟੀ ਦੇ ਪ੍ਰਾਜੈਕਟ ਅਫ਼ਸਰ ਐਲਿਰਾ ਮੁਰੇ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਜਦੋਂ ਤੋਂ ਉਹ ਇਸ 50 ਸ਼ਬਦਾਂ ਵਾਲੇ ਪ੍ਰਾਜੈਕਟ ਨਾਲ ਜੁੜੇ ਹਨ ਤਾਂ ਉਨ੍ਹਾਂ ਜਾਣਿਆ ਕਿ ਭਾਸ਼ਾਵਾਂ ਦਾ ਗਿਆਨ ਕਿੰਨਾ ਜ਼ਰੂਰੀ ਹੈ ਅਤੇ ਉਹ ਮਾਣ ਮਹਿਸੂਸ ਕਰਦੇ ਹਨ ਕਿ ਉਹ ਅਜਿਹੇ ਇੱਕ ਪ੍ਰਾਜੈਕਟ ਦਾ ਹਿੱਸਾ ਹਨ ਜਿਸ ਨਾਲ ਲੋਕਾਂ ਨੂੰ ਜੋੜ ਕੇ ਆਪਸੀ ਭਾਈਚਾਰਕ ਸਾਂਝ ਨੂੰ ਵਧਾਉਣ ਦਾ ਕੰਮ ਕੀਤਾ ਜਾ ਰਿਹਾ ਹੈ। ਅਸਲ ਵਿੱਚ ਉਕਤ ਪ੍ਰਾਜੈਕਟ ਇਸੇ ਮਹੀਨੇ ਵਿੱਚ ਮਨਾਏ ਜਾਣ ਵਾਲੇ ‘ਨਾਇਡੋਕ ਹਫਤਾ’ (National Aborigines and Islanders Day Observance Committee) ਦਾ ਹੀ ਹਿੱਸਾ ਹੈ। ਇੱਕ ਜਾਣਕਾਰੀ ਮੁਤਾਬਿਕ ਇਹ ਵੀ ਦੱਸਣਾ ਜ਼ਰੂਰੀ ਹੈ ਕਿ ਪਹਿਲਾਂ ਆਸਟ੍ਰੇਲੀਆ ਅੰਦਰ ਕੌਮੀ ਪੱਧਰ ਤੇ ਘੱਟੋ ਘੱਟ 200 ਭਾਸ਼ਾਵਾਂ ਬੋਲੀਆਂ ਜਾਂਦੀਆਂ ਸਨ ਪਰੰਤੂ ਫੇਰ ਘੱਟ ਕੇ ਇਨ੍ਹਾਂ ਦੀ ਗਿਣਤੀ ਮਹਿਜ਼ 20 ਵੀ ਰਹਿ ਗਈ ਹੈ ਅਤੇ ਕਿਹਾ ਜਾ ਸਕਦਾ ਹੈ ਕਿ 90% ਭਾਸ਼ਾਵਾਂ ਅਲੋਪ ਹੋ ਰਹੀਆਂ ਹਨ ਜਿਨ੍ਹਾਂ ਨੂੰ ਬਚਾਉਣ ਅਤੇ ਮੁੜ ਕੇ ਉਜਾਗਰ ਕਰਨ ਦੀ ਜ਼ਰੂਰਤ ਮਹਿਸੂਸ ਕੀਤੀ ਜਾ ਰਹੀ ਹੈ ਅਤੇ ਜਿਸ ਵਾਸਤੇ ਉਕਤ ਕਦਮ ਇੱਕ ਬਹੁਤ ਹੀ ਅਹਿਮੀਅਤ ਵਾਲਾ ਉਦਮ ਹੈ। ਇਸ ਦਾ ਪੂਰਾ ਲਾਭ ਪ੍ਰਾਪਤ ਕਰਨ ਵਾਸਤੇ https://www.naidoc.org.au/get-involved/2020-theme ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ।

Install Punjabi Akhbar App

Install
×