ਸੱਤ ਸਮੁੰਦਰੋਂ ਪਾਰ-ਸੰਗਤਾਂ ਦਾ ਠਾਠਾਂ ਮਾਰਦਾ ਇਕੱਠ: ਨਿਊਜ਼ੀਲੈਂਡ ਦੇ ਗੁਰਦੁਆਰਾ ਨਾਨਕਸਰ ਠਾਠ ਮੈਨੁਰੇਵਾ ਤੋਂ ਸਜਿਆ ਵਿਸ਼ਾਲ ਨਗਰ ਕੀਰਤਨ

160423 aਪੰਜ ਪਿਆਰੇ, ਪੰਜ ਨਿਸ਼ਾਨਚੀ, ਸਕੂਲੀ ਬੱਚੇ, ਗਤਕਾ ਪਾਰਟੀਆਂ, ਨਗਾਰੇ, ਢੋਲ, ਥਾਂ-ਥਾਂ ਖਾਣ-ਪੀਣ ਦੀਆਂ ਵਸਤਾਂ, ਆਮ ਆਦਮੀ ਪਾਰਟੀ ਵੱਲੋਂ ਵਿਸ਼ੇਸ਼ ਪ੍ਰਬੰਧ
ਆਕਲੈਂਡ-23 ਅਪ੍ਰੈਲ (ਹਰਜਿੰਦਰ ਸਿੰਘ ਬਸਿਆਲਾ)-13 ਅਪ੍ਰੈਲ 1699 ਨੂੰ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ‘ਤੇ ਤਿਆਰ ਬਰ ਤਿਆਰ ਸਿੱਖ ਨੂੰ ਖਾਲਸੇ ਦੇ ਰੂਪ ਵਿਚ ਬਦਲਣ ਦਾ ਇਤਿਹਾਸਕ ਵਰਤਾਰਾ ਸਿੱਖ ਧਰਮ ਦੇ ਵਿਚ ਅਹਿਮ ਸਥਾਨ ਰੱਖਦਾ ਹੈ। ਵਿਸਾਖੀ ਵਾਲੇ ਦਿਨ ਹੋਈ ਇਸ ਅਲੌਲਿਕ ਘਟਨਾ ਨੂੰ ਹਰ ਸਾਲ ਦੇਸ਼-ਵਿਦੇਸ਼ ਵਿਚ ਵਸਦੇ ਸਿੱਖ ਨਗਰ ਕੀਰਤਨ ਦੇ ਰਾਹੀਂ ਬਾਹਰਲੀ ਦੁਨੀਆਂ ਨੂੰ ਦੱਸਣ ਦਾ ਉਪਰਾਲਾ ਕਰਦੇ ਹਨ ਤਾਂ ਸਿੱਖੀ ਦੀ ਵਿਚਾਰਧਾਰਾ ਅਤੇ ਵੱਖਰੇ ਰੂਪ ਦੀ ਝਲਕ ਦਿੱਤੀ ਜਾ ਸਕੇ। ਸੱਤ ਸਮੁੰਦਰੋ ਪਾਰ ਅੱਜ ਇਥੇ ਗੁਰਦੁਆਰਾ ਨਾਨਕਸਰ ਠਾਠ ਈਸ਼ਰ ਦਰਬਾਰ ਮੈਨੁਰੇਵਾ ਤੋਂ ਸਲਾਨਾ ਵਿਸ਼ਾਲ ਨਗਰ ਕੀਰਤਨ ਸਜਿਆ ਤੇ ਸੰਗਤਾਂ ਦਾ ਠਾਠਾਂ ਮਾਰਦਾ ਇਕੱਠ ਵੇਖਣ ਨੂੰ ਮਿਲਿਆ।  ਦੁਪਹਿਰ 12 ਵਜੇ ਤੋਂ 2 ਵਜੇ ਤੱਕ ਇਕ ਵਿਸ਼ਾਲ ਨਗਰ ਕੀਰਤਨ 3-4 ਕਿਲੋਮੀਟਰ ਦਾ ਸਫਰ ਤੈਅ ਕਰਕੇ ਵਾਪਿਸ ਗੁਰਦੁਆਰਾ ਸਾਹਿਬ ਪਹੁੰਚਿਆ। ਇਸ ਤੋਂ ਪਹਿਲਾਂ ਸਵੇਰੇ ਨਿਸ਼ਾਨ ਸਾਹਿਬ ਦੀ ਸੇਵਾ ਕੀਤੀ ਗਈ। ਉਪਰੰਤ ਭਾਈ ਈਸ਼ਵਰ ਸਿੰਘ ਦੇ ਰਾਗੀ ਜੱਥੇ ਨੇ ਕੀਰਤਨ ਕੀਤਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਸੁੰਦਰ ਸਜਾਏ ਗਏ ਵੱਡੇ ਟਰੱਕ ਦੇ ਵਿਚ ਸੁਸ਼ੋਭਿਤ ਕੀਤਾ ਗਿਆ। ਅਰਦਾਸ ਕਰਨ ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਪ੍ਰਸਤੀ ਹੇਠ, ਪੰਜ ਨਿਸ਼ਾਨਚੀਆਂ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿਚ ਨਗਰ ਕੀਰਤਨ ਆਰੰਭ ਹੋਇਆ। ਮੂਹਰੇ-ਮੂਹਰੇ ਬੀਬੀਆਂ ਅਤੇ ਸਿੰਘ ਝਾੜੂ ਅਤੇ ਪਾਣੀ ਦੇ ਨਾਲ ਰਸਤੇ ਨੂੰ ਸਾਫ ਕਰ ਰਹੇ ਸਨ। ਨਾਨਕਸਰ ਸਕੂਲ ਦੇ ਬੱਚੇ ਆਪਣੇ ਬੈਨਰ ਲੈ ਕੇ ਪ੍ਰੇਡ ਵਿਚ ਹਿਸਾ ਲੈ ਰਹੇ ਸਨ। ਕੀਰਤਨੀ ਜੱਥਾ ਸ਼ਬਦ ਗਾਇਨ ਕਰ ਰਿਹਾ ਸੀ। ਦੋ ਵੱਡੇ ਟਰੱਕਾਂ ਦੇ ਵਿਚ ਬੀਬੀਆਂ ਬੱਚੇ ਨਾਲੋ-ਨਾਲ ਚੱਲ ਰਹੇ ਸਨ। ਗਤਕਾ ਪਾਰਟੀਆਂ ਗਤਕੇ ਦੇ ਜੌਹਰ ਵਿਖਾ ਰਹੀਆਂ ਸਨ। ਸੰਸਦ ਮੈਂਬਰ ਸ. ਕੰਵਲਜੀਤ ਸਿੰਘ ਬਖਸ਼ੀ ਵੀ ਇਸ ਮੌਕੇ ਪਹੁੰਚੇ ਸਨ।
ਨਗਰ ਕੀਰਤਨ ਦੌਰਾਨ ਸੇਵਾਵਾਂ: ਸੰਗਤਾਂ ਅਤੇ ਰਸਤੇ ਵਿਚ ਮਿਲਣ ਵਾਲੇ ਹਰ ਇਕ ਵਿਅਕਤੀ ਲਈ ਸ. ਮੰਦੀਪ ਸਿੰਘ ਦੇ ਪਰਿਵਾਰ ਵੱਲੋਂ ਜਲ ਦੀ ਸੇਵਾ ਐਚ. ਐਂਡ  ਐਸ. ਗਿੱਲ ਟ੍ਰਾਂਸਪੋਰਟ ਟੀਮ ਵੱਲੋਂ ਆਈਸ ਕ੍ਰੀਮ, ਕੁਲਫੀਆਂ ਅਤੇ ਡਰਿੰਕਸ, ਸੇਵਕ ਪਰਿਵਾਰ ਵੱਲੋਂ ਫਲਾਂ ਦਾ ਲੰਗਰ ਵਰਤਾਇਆ ਗਿਆ।
ਆਮ ਆਦਮੀ ਪਾਰਟੀ ਵਲੰਟੀਅਰਜ਼ ਵੱਲੋਂ ਮੈਚ ਰੋਡ ਉਤੇ ਛੋਲੇ, ਬਦਾਨਾ ਅਤੇ ਡਰਿੰਕਸ ਦੇ ਨਾਲ ਸੇਵਾ ਕੀਤੀ ਗਈ ਜਿਸ ਦੇ ਵਿਚ  ਸ. ਲਖਬੀਰ ਸਿੰਘ ਕੈਲਵਿਨ ਵੈਜ਼ੀ ਤੇ ਭਾਈ ਸਰਵਣ ਸਿੰਘ ਵੱਲੋਂ ਫਲਾਂ ਦੀ ਸੇਵਾ, ਸ. ਖੜਗ ਸਿੰਘ ਵੱਲੋਂ ਵਾਟਰ ਬੌਟਲਜ ਤੇ ਦੁੱਧ ਡਰਿੰਕਸ, ਸ. ਹਰਜਿੰਦਰ ਸਿੰਘ ਮਾਨ-ਸ. ਮੰਦੀਪ ਸਿੰਘ  ਵੱਲੋਂ ਬ੍ਰੈਡ ਬੱਨ, ਇੰਡੀਅਨ ਏਕਸੈਂਟ ਰੈਸਟੋਰੈਂਟ ਵੱਲੋਂ ਕਾਲੇ ਚਨੇ ਤੇ ਕੜਾਹ ਪ੍ਰਸ਼ਾਦਿ ਪ੍ਰੈਪਰੇਸ਼ਨ, ਤੀਰਥ ਸਿੰਘ ਅਟਵਾਲ ਵੱਲੋਂ ਚਨੇ ਤੇ ਕੁਕਿੰਗ ਆਇਲ, ਫਨਟੇਰਾ ਵੱਲੋਂ ਚਾਕਲੈਟ ਡਰਿੰਕਸ, ਪਾਲ ਪ੍ਰੋਡਕਸ਼ਨ ਵੱਲੋਂ ਸਾਊਂਡ, ਸ. ਕੁਲਵੰਤ ਸਿੰਘ ਖੈਰਾਬਾਦੀ ਵੱਲੋਂ ਭੇਟਾ, ਜਗਜੀਤ ਸਿੰਘ ਕੰਗ ਵੱਲੋਂ ਮੈਂਗੋ ਡਰਿੰਕਸ, ਲਖਵਿੰਦਰ ਸਿੰਘ-ਅਮਨ ਸੈਣੀ-ਅਮਨ ਸਿੰਘ ਵੱਲੋਂ ਸਾਰਾ ਸੈਟਅਪ ਤੇ ਕਰਾਕਰੀ ਸੇਵਾ, ਬਲਜੀਤ ਪੰਨੂ ਵੱਲੋਂ ਗਜੀਬੋ ਦੀ ਸੇਵਾ, ਜਯੋਤੀ ਵਿਰਕ ਸਜਾਵਟ, ਸ੍ਰੀ ਰਾਜੀਵ ਬਾਜਵਾ ਵਿਸ਼ੇਸ਼ ਫੋਟੋਗ੍ਰਾਫੀ, ਕੁਲਦੀਪ ਸਿੰਘ ਡ੍ਰੀਮ ਹੋਮ, ਨਿਰਮਲਜੀਤ ਭੱਟੀ, ਸੁਖਵਿੰਦਰ ਸਿੰਘ ਬਸਰਾ, ਲਖਬੀਰ ਸਿੰਘ ਕਾਲੇਕੇ ਵੱਲੋਂ ਵੀ ਸੇਵਾ ਕੀਤੀ ਗਈ।
ਲਾਈਵ ਤੇ ਫੋਟੋਗ੍ਰਾਫੀ ਸ. ਦਵਿੰਦਰ ਸਿੰਘ ਘੁੰਮਣ ਵੱਲੋਂ ਵਿਸ਼ੇਸ਼ ਡਰੋਨ ਫੋਟੋਗ੍ਰਾਫੀ ਤੇ ਵੀਡੀਓਜ਼ ਕੀਤੀ ਗਈ, ਨਰਿੰਦਰਵੀਰ (ਐਨ.ਵੀ.) ਸਿੰਘ  ਵੱਲੋਂ ਰੇਡੀਓ ਸਪਾਈਸ ਦੀ ਤਰਫ ਤੋਂ ਲਾਈਵ ਕੀਤਾ ਗਿਆ। ਸ. ਬਿਕਰਮਜੀਤ ਸਿੰਘ ਮਟਰਾਂ ਵੀ ਇਸ ਮੌਕੇ ਕਵਰ ਕਰਨ ਪਹੁੰਚੇ।
ਕਾਰਾਂ ਪਾਰਕ ਕਰਵਾਉਣ ਲਈ ਸੇਵਾਦਾਰ ਲੱਗੇ ਸਨ। ਪੁਲਿਸ ਦੀਆਂ ਦੋ ਗੱਡੀਆਂ ਅਤੇ ਟ੍ਰੈਫਿਕ ਕੰਟਰੋਲ ਦੇ ਕਰਮੀ ਆਪਣੀਆਂ ਸੇਵਾਵਾਂ ਨਿਭਾਅ ਰਹੇ ਸਨ।
ਟਰੱਕਾਂ ਦੀ ਸੇਵਾ ਸ. ਬਲਜਿੰਦਰ ਸਿੰਘ, ਸ. ਸੁਖਦੇਵ ਸਿੰਘ ਅਤੇ ਸ. ਅਜੀਤ ਸਿੰਘ ਵੱਲੋਂ ਕੀਤੀ ਗਈ। ਨੌਜਵਾਨ ਸੇਵਾਦਾਰਾਂ ਨੇ ਤਿੰਨਾਂ ਟਰੱਕਾਂ ਨੂੰ ਖੂਬ ਸਜਾਇਆ।
ਗਤਕਾ ਪਾਰਟੀਆਂ: ਅਕਾਲ ਖਾਲਸਾ ਸਿੱਖ ਮਾਰਸ਼ਲ ਆਰਟ ਗਤਕਾ ਪਾਰਟੀ ਦੇ ਮੈਂਬਰਾਂ ਨੇ ਗਤਕੇ ਦੇ ਜੌਹਰ ਨਗਰ ਕਰੀਤਨ ਦੌਰਾਨ ਅਤੇ ਫਿਰ ਵਾਪਸੀ ਉਤੇ ਕਾਰ ਪਾਰਕ ਵਿਚ ਵਿਖਾਏ।
ਫਸਟ ਏਡ ਸੇਵਾ: ਬੀਬੀ ਗੁਰਜੀਤ ਕੌਰ ਅਤੇ ਬੀਬੀ ਰਣਜੀਤ ਕੌਰ ਫਸਟ ਏਡ ਕਿੱਟ ਦੇ ਨਾਲ ਪਹੁੰਚੀਆਂ ਹੋਈਆਂ ਸਨ।
ਗੁਰਦੁਆਰਾ ਸਾਹਿਬ ਵੱਲੋਂ ਸੰਗਤ ਦਾ ਧੰਨਵਾਦ: ਗੁਰਦੁਆਰਾ ਸਾਹਿਬ ਪ੍ਰਬੰਧਕਾਂ ਵੱਲੋਂ ਸਮੂਹ ਸੰਗਤ ਦਾ, ਵੱਖ-ਵੱਖ ਸੇਵਾਵਾਂ ਦੇ ਵਿਚ ਸਹਿਯੋਗ ਕਰਨ ਵਾਲੇ ਵਿਅਕਤੀ ਵਿਸ਼ੇਸ਼ ਅਤੇ ਸੰਸਥਾਵਾਂ ਦਾ, ਨਿਊਜ਼ੀਲੈਂਡ ਪੁਲਿਸ, ਟ੍ਰੈਫਿਕ ਕੰਟਰੋਲ, ਆਕਲੈਂਡ ਕੌਂਸਿਲ ਅਤੇ ਸਮੂਹ ਸੇਵਾਦਾਰਾਂ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ ਹੈ।

Welcome to Punjabi Akhbar

Install Punjabi Akhbar
×
Enable Notifications    OK No thanks