ਵਿਸਾਖੀ ਮੌਕੇ ਖਾਲਸਾ ਛਾਉਣੀ ਪਲੰਪਟਨ ਵਲੋਂ ਸਜਾਇਆ ਗਿਆ ਨਗਰ ਕੀਰਤਨ

ਲੰਘੇ ਐਤਵਾਰ ਦਲ ਬਾਬਾ ਬਿਧੀ ਚੰਦ ਜੀ ਖਾਲਸਾ ਛਾਉਣੀ ਪਲੰਪਟਨ (ਮੈਲਬੌਰਨ) ਵੱਲ਼ੋਂ ਵਿਸਾਖੀ ਦਿਹਾੜੇ  ਦੇ ਸਬੰਧ ਵਿੱਚ ਨਗਰ ਕੀਰਤਨ ਸਜਾਇਆ ਗਿਆ। ਹਜਾਰਾਂ ਦੀ ਗਿਣਤੀ ਵਿੱਚ ਸੰਗਤਾਂ ਨੇ ਗੁਰੂ ਜਸ ਕਰਦਿਆਂ ਤਕਰੀਬਨ ਤਿੰਨ ਘੰਟਿਆਂ ਵਿੱਚ ਨਿਰਧਾਰਿਤ ਪੈਂਡਾ ਤਹਿ ਕੀਤਾ। ਇਹ ਨਗਰ ਕੀਰਤਨ ਪੱਛਮੀ ਖੇਤਰ ਵੁੱਡਲੀ,ਰੌਕਬੈਂਕ ਵਿੱਖੇ ਸਜਾਇਆ ਗਿਆ, ਜਿੱਥੇ ਅੱਜਕੱਲ ਪੰਜਾਬੀਆਂ  ਦੀ ਭਰਵੀਂ ਵਸੋਂ ਹੈ । 

ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੇ ਨਾਲ ਪੰਜ ਪਿਆਰਿਆਂ  ਦੀ ਅਗਵਾਈ ਵਿੱਚ ਨਗਰ ਕੀਰਤਨ ਦੀ ਪ੍ਰਾਇਮਰੀ ਸਕੂਲ ਐਂਟਰੀ ਤੋ ਆਰੰਭਤਾ ਹੋਈ।  ਸ੍ਰੀ ਗੁਰੂ ਗ੍ਰੰਥ ਸਾਹਿਬ ਜੀ  ਸੁੰਦਰ ਪਾਲਕੀ ਵਿਚ ਸੁਸ਼ੋਭਿਤ ਸਨ  ਸਨ। ਕਰੀਬ ਤਿੰਨ ਕਿਲੋਮੀਟਰ ਦੇ  ਰਸਤੇ ਵਿੱਚ ਸੰਗਤਾਂ ਦੁਆਰਾ ਆਪਣੇ ਘਰਾਂ ਦੇ ਬਾਹਰ  ਕਾਜੂ ਬਦਾਮਾਂ,  ਚਾਹ, ਕੌਫ਼ੀ, ਲੱਸੀ ਪਾਣੀ, ਸਮੋਸਿਆਂ, ਲੱਡੂਆਂਂ ਤੇ ਸ਼ਕਰਪਾਰਿਆ  ਆਦਿ ਦੇ ਲੰਗਰ ਲਗਾਏ ਗਏ ਸਨ। ਇਸ ਮੌਕੇ  ਆਲੇ ਦੁਆਲੇ ਦੇ ਇਲਾਕਿਆਂ ਵਿੱਚੋਂ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜਰੀ ਭਰੀ। ਇਸ ਮੌਕੇ ਰਣਜੀਤ ਅਖਾੜਾ ਦਮਦਮੀ ਟਕਸਾਲ  ਵਲੋਂ ਗਤਕੇ ਦੇ ਜੌਹਰ ਦਿਖਾਏ ਗਏ ।

ਸ਼ੁਰੂਆਤ ਦੀ ਤਰਾਂ ਨਗਰ ਕੀਰਤਨ ਦੀ ਸਮਾਪਤੀ ਵੀ ਐਂਟਰੀ ਪ੍ਰਾਇਮਰੀ ਸਕੂਲ਼ ਵਿੱਖੇ ਹੋਈ ਤੇ ਸਕੂਲ਼ ਦੇ ਖੁੱਲੇ ਮੈਦਾਨ ਵਿੱਚ ਸਟੇਜ ਲਗਾਈ ਗਈ ਸੀ । ਇਸ ਮੌਕੇ ਬੱਚਿਆਂ ਲਈ ਪ੍ਰਤਿਭਾ ਖੋਜ ਮੁਕਾਬਲੇ ਕਰਵਾਏ ਗਏ ਤੇ  ਉਨਾਂ ਨੂੰ ਸਨਮਾਨਿਤ  ਵੀ ਕੀਤਾ ਗਿਆ । ਕਰੋਨਾ ਮਹਾਂਮਾਰੀ ਅਤੇ ਅਗਜਨੀ  ਦੌਰਾਨ ਸਮਾਜ ਸੇਵਕਾਂ ਵਲੋਂ ਆਪਣੀ ਸੇਵਾਵਾਂ ਦੇਣ ਕਰਕੇ ਉਨਾਂ  ਦਾ ਵਿਸੇਸ਼ ਸਨਮਾਨ ਕੀਤਾ ਗਿਆ।  ਗੁਰੂਘਰ ਵੱਲ਼ੋਂ ਆਈਆਂ ਸੰਗਤਾਂ ਦਾ ਵਿਸ਼ੇਸ਼ ਤੌਰ ਦੇ ਧੰਨਵਾਦ ਕੀਤਾ ਗਿਆ। 

Install Punjabi Akhbar App

Install
×