ਗੁਰਦੁਆਰਾ ਨਾਨਕਸਰ ਠਾਠ ਮੈਨੁਰੇਵਾ ਵਿਖੇ ਸਜਿਆ ਵਿਸ਼ਾਲ ਨਗਰ ਕੀਰਤਨ

-ਬਾਰਿਸ਼ ਹੋਣ ਦੇ ਬਾਵਜੂਦ ਸੰਗਤਾਂ ਦਾ ਭਰਪੂਰ ਹੁੰਗਾਰਾ

NZ PIC 14 April-1
(ਗੁਰਦੁਆਰਾ ਨਾਨਕਸਰ ਵਿਖੇ ਸਜਾਏ ਗਏ ਨਗਰ ਕੀਰਤਨ ਦੌਰਾਨ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਅਤੇ ਸੰਗਤਾਂ ਛਤਰੀਆਂ ਲੈ ਕੇ ਸ਼ਾਮਿਲ ਹੋਈਆਂ)

ਔਕਲੈਂਡ -ਅੱਜ ਭਾਵੇਂ ਮੌਸਮ ਐਨਾ ਵਧੀਆ ਨਹੀਂ ਸੀ ਪਰ ਇਸਦੇ ਬਾਵਜੂਦ ਗੁਰਦੁਆਰਾ ਨਾਨਕਸਰ ਠਾਠ ਈਸ਼ਰ ਦਰਬਾਰ ਵਿਖੇ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਸੁੰਦਰ ਸਜੇ ਟਰੱਕ ਉਤੇ ਸੁਸ਼ੋਭਿਤ ਕੀਤਾ ਗਿਆ ਅਤੇ ਬਾਰਿਸ਼ ਤੋਂ ਬਚਾਅ  ਵਾਸਤੇ ਪਲਾਸਟਿਕ ਸ਼ੀਟਾਂ ਲਗਾਈਆਂ ਸਨ। ਸੰਗਤਾਂ ਦਾ ਭਰਪੂਰ ਇਕੱਠ ਸੀ ਅਤੇ ਬਾਰਿਸ਼ ਦੀ ਪ੍ਰਵਾਹ ਕੀਤੇ ਬਗੈਰ ਸੰਗਤਾਂ ਨੇ ਨਗਰ ਕੀਰਤਨ ਦਾ ਪੂਰਾ ਸਾਥ ਦਿੱਤਾ ਪਰ ਨਗਰ ਕੀਰਤਨ ਦਾ ਸਫਰ ਥੋੜ੍ਹਾ ਛੋਟਾ ਕਰ ਲਿਆ ਗਿਆ ਸੀ। ਨਗਰ ਕੀਰਤਨ ਦੀ ਆਰੰਭਤਾ ਮੌਸਮ ਖਰਾਬ ਦੇ ਚਲਦਿਆਂ ਅੱਧਾ ਘੰਟਾ ਲੇਟ ਸ਼ੁਰੂਆਤ ਹੋਈ ਅਤੇ ਲਗਪਗ 1.30 ਵਜੇ ਨਗਰ ਕੀਰਤਨ ਵਾਪਿਸ ਗੁਰਦੁਆਰਾ ਸਾਹਿਬ ਪਹੁੰਚਿਆ। ਨਗਰ ਕੀਰਤਨ ਦੀ ਅਗਵਾਈ ਪੰਜ ਪਿਆਰਿਆਂ ਅਤੇ ਪੰਜ ਨਿਸ਼ਾਨਚੀਆਂ ਨੇ ਕੀਤੀ ਜਦ ਕਿ ਰਹਿਨੁਮਾਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹੀ। ਗਤਕਾ ਪਾਰਟੀਆਂ ਵੀ ਪਹੁੰਚੀਆਂ ਹੋਈਆਂ ਸਨ ਅਤੇ ਸਮਾਪਤੀ ਉਤੇ ਪੂਰਾ ਗਤਕੇ ਦਾ ਅਖਾੜਾ ਲਾਇਆ ਗਿਆ। ਕੁਝ ਸੰਗਤਾਂ ਟਰੱਕਾਂ ਦੇ ਵਿਚ ਸੀ ਸਨ ਅਤੇ ਕਾਰਾਂ ਦੇ ਵਿਚ ਸਨ। ਰਸਤੇ ਦੇ ਵਿਚ ਮੈਚ ਰੋਡ ਉਤੇ ਸੰਗਤਾਂ ਵਾਸਤੇ ਕਈ ਤਰ੍ਹਾਂ ਦੇ ਫਲ ਫਰੂਟ ਅਤੇ ਹੋਰ ਪੇਯਜਲ ਰੱਖੇ ਗਏ ਸਨ। ਅੰਤ ਇਹ ਨਗਰ ਕੀਰਤਨ ਪਿਛਲੇ ਸਾਲਾਂ ਵਾਂਗ ਆਪਣੀ ਸਫਲਤਾ ਦੇ ਨਾਲ ਸਮਾਪਤ ਹੋ ਗਿਆ। ਅੱਜ ਰਾਤ ਨੂੰ ਸੰਗਰਾਂਦਾ ਵਿਸ਼ੇਸ਼ ਦੀਵਾਨ ਹੈ ਜਿਸ ਦੇ ਵਿਚ ਬਾਬਾ ਮਨਮੋਹਨ ਸਿੰਘ ਬਾਰਨ ਪਟਿਆਲਾ ਵਾਲੇ ਗੁਰਬਾਣੀ ਕੀਰਤਨ ਤੇ ਕਥਾ ਦੇ ਨਾਲ ਨਿਹਾਲ ਕਰਨਗੇ। ਕੱਲ੍ਹ ਐਤਵਾਰ ਨੂੰ ਦੁਪਹਿਰ ਦਾ ਦੀਵਾਨ ਵੀ ਖਾਲਸਾ ਪੰਥ ਦੇ ਸਾਜਨਾ ਦਿਵਸ ਨੂੰ ਸਮਰਪਿਤ ਹੈ।
ਸੰਗਤਾਂ ਦਾ ਧੰਨਵਾਦ: ਮੈਨੇਜਮੈਂਟ ਵੱਲੋਂ ਸਾਰੀਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ ਜਿਨ੍ਹੰੰ ਨੇ ਵਰ੍ਹਦੇ ਮੀਂਹ ਦੇ ਵਿਚ ਸ਼ਮੂਲੀਅਤ ਕੀਤੀ।

Install Punjabi Akhbar App

Install
×