ਗੁਰਦੁਆਰਾ ਨਾਨਕਸਰ ਠਾਠ ਮੈਨੁਰੇਵਾ ਤੋਂ ਐਤਵਾਰ ਨੂੰ ਸਜੇਗਾ ਸਲਾਨਾ ਨਗਰ ਕੀਰਤਨ

NZ PIC  21 April-1ਗੁਰਦੁਆਰਾ ਨਾਨਕਸਰ ਠਾਠ ਈਸ਼ਰ ਦਰਬਾਰ ਮੈਨੁਰੇਵਾ ਤੋਂ ਆਉਂਦੇ ਐਤਵਾਰ 26 ਅਪ੍ਰੈਲ ਨੂੰ ਖਾਲਸਾ ਪੰਥ ਦੇ ਸਾਜਨਾ ਦਿਵਸ ਨੂੰ ਸਮਰਪਿਤ ਸਾਲਾਨਾ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ।
ਅਖੰਠ ਪਾਠ: 24 ਅਪ੍ਰੈਲ ਨੂੰ ਇਕ ਸੇਵਕ ਪਰਿਵਾਰ ਵੱਲੋਂ ਅਖੰਠ ਪਾਠ ਆਰੰਭ ਕਰਵਾਏ ਜਾ ਰਹੇ ਹਨ ਜਿਨ੍ਹਾਂ ਦੇ ਭੋਗ 26 ਅਪ੍ਰੈਲ ਨੂੰ ਸਵੇਰੇ 9 ਤੋਂ 10.30 ਦਰਮਿਆਨ ਪੈਣਗੇ ਫਿਰ ਆਰਤੀ ਤੇ ਕੀਰਤਨ ਹੋਵੇਗਾ। ਇਸ ਦੇ ਨਾਲ ਹੀ  ਸਵੇਰੇ 9.30 ਵਜੇ ਨਿਸ਼ਾਨ ਸਾਹਿਬ ਦੇ ਚੋਲੇ ਦੀ ਸੇਵਾ ਹੋਵੇਗੀ। ਨਗਰ ਕੀਰਤਨ ਦੀ ਸ਼ੁਰੂਆਤ 11 ਵਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਹੇਠ ਅਤੇ ਪੰਜਾਂ ਪਿਆਰਿਆਂ ਦੀ ਅਗਵਾਈ ਵਿਚ ਸ਼ੁਰੂ ਹੋਵੇਗੀ। ਗੁਰੂ ਮਹਾਰਾਜ ਦੇ ਪ੍ਰਕਾਸ਼ ਵਾਸਤੇ ਵੱਡੇ ਟਰੱਕ ਨੂੰ ਸਜਾਇਆ ਜਾ ਰਿਹਾ  ਹੈ ਜਦ ਕਿ ਦੂਜੇ ਵੱਡੇ ਟਰੱਕ ਦੇ ਵਿਚ ਬੱਚੇ ਅਤੇ ਬੀਬੀਆਂ ਸ਼ਬਦ ਕੀਰਤਨ ਕਰਨਗੀਆਂ। ਨਗਰ ਕੀਰਤਨ ਦੌਰਾਨ ਗਤਕਾ ਪਾਰਟੀਆਂ ਆਪਣੇ ਟੀਮ ਮੈਂਬਰਾਂ ਦੇ ਨਾਲ ਸਿੱਖ ਮਾਰਸ਼ਲ ਆਰਟ ਪੇਸ਼ ਕਰਨਗੇ। ਇਹ ਨਗਰ ਕੀਰਤਨ ਗ੍ਰੇਟ ਸਾਊਥ ਰੋਡ ਤੋਂ ਬ੍ਰਾਊਨਜ਼ ਰੋਡ ਵੱਲ ਮੁੜ ਕੇ ਮੈਚ ਰੋਡ ਤੋਂ ਹੁੰਦਾ ਹੋਇਆ ਵਾਪਿਸ 1 ਵਜੇ ਗੁਰਦੁਆਰਾ ਸਾਹਿਬ ਪਹੁੰਚੇਗਾ।
ਅੰਮ੍ਰਿਤ ਸੰਚਾਰ: 25 ਅਪ੍ਰੈਲ ਨੂੰ ਸਵੇਰੇ 8 ਵਜੇ ਅੰਮ੍ਰਿਤ ਦਾ ਬਾਟਾ ਵੀ ਤਿਆਰ ਕੀਤਾ ਜਾ ਰਿਹਾ ਹੈ। ਜਿਹੜੇ ਅੰਮ੍ਰਿਤ ਅਭਿਲਾਖੀ ਅੰਮ੍ਰਿਤ ਛਕਣਾ ਚਾਹੁੰਦੇ ਹੋਣ ਉਹ ਆਪਣੇ ਨਾਂਅ ਦਰਜ ਕਰਵਾ ਸਕਦੇ ਹਨ। ਸੰਗਤਾਂ ਨੂੰ ਕੇਸਰੀ ਪੱਗਾਂ, ਦੁਪੱਟੇ ਅਤੇ ਬੱਚਿਆਂ ਨੂੰ ਪਟਕੇ ਸਜਾ ਕੇ ਆਉਣ ਦੀ ਬੇਨਤੀ ਕੀਤੀ ਗਈ ਹੈ। ਨਗਰ ਕੀਰਤਨ ਦੌਰਾਨ ਰਸਤੇ ਦੇ ਵਿਚ ਕਈ ਸੇਵਕ ਪਰਿਵਾਰਾਂ ਵੱਲੋਂ ਜਲ, ਫਲ, ਕੋਲਡ ਡਰਿੰਕਸ ਅਤੇ ਹੋਰ ਖਾਣ-ਪੀਣ ਵਾਲੀਆਂ ਵਸਤਾਂ ਨਾਲ ਸੰਗਤਾਂ ਦੀ ਸੇਵਾ ਕੀਤੀ ਜਾਵੇਗੀ। ਟ੍ਰੈਫਿਕ ਪੁਲਿਸ ਆਵਾਜਾਈ ਪ੍ਰਬੰਧਾਂ ਨੂੰ ਸੁਚਾਰੂ ਢੰਗਾਂ ਨਾਲ ਸੰਭਾਲੇਗੀ। ਸਮੂਹ ਸੰਗਤਾਂ ਨੂੰ ਸਮੇਂ ਸਿਰ ਪਹੁੰਚਣ ਦੀ ਅਪੀਲ ਕੀਤੀ ਗਈ ਹੈ।

Install Punjabi Akhbar App

Install
×