ਕਰੇਗਿਬਰਨ ਵਿਖੇ ਸਜਾਇਆ ਗਿਆ ਨਗਰ ਕੀਰਤਨ

ਬੀਤੇ ਦਿਨੀਂ ਮੈਲਬਰਨ ਦੇ ਉੱਤਰੀ ਇਲਾਕੇ ਕਰੇਗੀਬਰਨ ਵਿਖੇ ਖਾਲਸਾ ਦਰਬਾਰ ਮੈੱਕਲਮ ਅਤੇ ਆਸਟ੍ਰੇਲੀਅਨ ਬਹੁ ਸੱਭਿਅਕ ਸੰਸਥਾ ਦੇ ਸਹਿਯੋਗ ਨਾਲ  ਖ਼ਾਲਸਾ ਸਾਜਨਾ ਦਿਵਸ ਮਨਾਇਆ ਗਿਆ । ਸ੍ਰੀ ਗੁਰੂ ਗ੍ਰੰਥ ਸਾਹਿਬ  ਜੀ ਦੀ ਛਤਰ ਛਾਇਆ ਹੇਠ ਅਤੇ ਪੰਜ ਪਿਆਰਿਆਂ,   ਨਿਸ਼ਾਨ ਨਗਾਰਿਆਂ ਅਤੇ   ਨਿਸ਼ਾਨਚੀ ਸਿੰਘਾਂ  ਦੀ ਅਗਵਾਈ ਹੇਠ ਦੂਰੋਂ ਨੇੜਿਓਂ ਪਹੁੰਚੀਆਂ ਸੰਗਤਾਂ ਨੇ ਨਿਰਧਾਰਤ ਪੈਂਡਾ ਤੈਅ ਕੀਤਾ ।  

ਕੀਰਤਨ ਦੀ ਅਰੰਭਤਾ ਗਿਆਨੀ ਗੁਰਭੇਜ ਸਿੰਘ ਖ਼ਾਲਸਾ ਦਰਬਾਰ ਵਾਲਿਆਂ ਨੇ ਕੀਤੀ  ।ਅਖੰਡ ਕੀਰਤਨੀ ਜਥੇ ਨੇ  ਨਗਰ ਕੀਰਤਨ ਦੌਰਾਨ  ਸ਼ਬਦੀ ਜਥੇ ਵੱਲੋਂ ਹਾਜ਼ਰੀ ਭਰੀ ਅਤੇ ਪੰਡਾਲ ਵਿਚ ਕੀਰਤਨ ਦੁਆਰਾ ਨਿਹਾਲ ਕੀਤਾ  ।

ਇਸ ਮੌਕੇ ਤੇ ਦਮਦਮੀ ਟਕਸਾਲ ਰਣਜੀਤ ਅਖਾੜੇ ਦੇ ਵਿਦਿਆਰਥੀਆਂ ਵੱਲੋਂ ਗੱਤਕੇ ਦੇ ਜੌਹਰ ਵਿਖਾਏ ਗਏ ।ਭੁਜੰਗੀ  ਦਲੇਰ ਸਿੰਘ ਨੇ  ਆਪਣੀ ਕਵਿਤਾ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ  । 

ਉਪਰੰਤ ਸਜੇ ਦੀਵਾਨ ਅੰਦਰ  ਆਸਟ੍ਰੇਲੀਅਨ ਕੇਂਦਰੀ ਪਾਰਲੀਮੈਂਟ ਦੇ ਡਿਪਟੀ ਸਪੀਕਰ ਰੌਬ ਮਿਚਲ, ਵਿਕਟੋਰੀਆ ਸਰਕਾਰ ਦੇ ਬਹੁ-ਸਭਿਆਚਾਰਕ ਮੰਤਰੀ ਰੌਸ ਸਪੈਂਸ, ਕਾਲਵੈੱਲ ਤੋਂ ਕੇਂਦਰੀ ਵਿਧਾਇਕ ਮਾਰੀਆ ਵੈਮਵਾਕਿਨਊ, ਹਿਊਮ ਨਗਰ ਨਿਗਮ ਦੇ ਡਿਪਟੀ ਮੇਅਰ ਜੈਕ ਮੈਡਕਰਾਫਟ, ਆਸਟ੍ਰੇਲੀਅਨ ਫੈਡਰਲ ਪੁਲਿਸ ਵੱਲੋਂ ਨੁਮਾਇਦਿਆਂ ਨੇ ਸੰਗਤਾਂ ਨੂੰ ਵਿਸਾਖੀ ਦੀਆਂ ਵਧਾਈਆਂ ਦਿੱਤੀਆਂ ਅਤੇ ਸਿੱਖ ਭਾਈਚਾਰੇ ਵੱਲੋਂ ਕੀਤੇ ਜਾ ਰਹੇ ਭਲਾਈ ਕਾਰਜਾਂ ਦੀ ਸਲਾਹੁਤ ਕੀਤੀ । 

ਇਸ ਸਮੇਂ ਖਾਲਸਾ ਏਡ, ਆਸਟ੍ਰੇਲੀਅਨ ਸਿੱਖ ਸਪੋਰਟ, ਉਦਾਸੀਨ ਸਿੱਖ ਸੰਗਤ ਮਾਂਡੀ ਸਾਹਿਬ, ਕਲਗੀਧਰ ਗੁਰਮਤਿ ਵਿਦਿਆਲਾ ਵੱਲੋਂ ਲੰਗਰ ਦੀ ਸੇਵਾ ਵਿੱਚ ਯੋਗਦਾਨ ਪਾਇਆ ਗਿਆ ।

Install Punjabi Akhbar App

Install
×