ਨਗਰ ਕੀਰਤਨ ਮੌਕੇ ਰਹੀ ਭਰਪੂਰ ਰੌਣਕ 

ਬੇਗਮਪੁਰਾ ਗੁਰਦੁਆਰਾ ਸਾਹਿਬ ਤੋਂ ਸਜਿਆ ਨਗਰ ਕੀਰਤਨ

NZ PIC 24 Feb-1
(ਬੇਗਮਪੁਰਾ ਗੁਰਦੁਆਰਾ ਸਾਹਿਬ ਤੋਂ ਸਜਾਏ ਗਏ ਨਗਰ ਕੀਰਤਨ ਦੇ ਵਿਚ ਸਜੇ ਪੰਜ ਪਿਆਰੇ)

ਔਕਲੈਂਡ — ਬੇਗਮਪੁਰਾ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਗੁਰੂ ਰਵਿਦਾਸ ਜੀ ਦੇ 641ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਸਵੇਰੇ 12.30 ਵਜੇ ਅਰਦਾਸ ਕਰਕੇ ਨਗਰ ਕੀਰਤਨ ਦੀ ਆਰੰਭਤਾ ਕੀਤੀ ਗਈ। ਇਕ ਵੱਡੇ ਟਰੱਕ ਉਤੇ ਸਜੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਪ੍ਰਸਤੀ ਹੇਠ ਪੰਜ ਪਿਆਰਿਆਂ ਅਤੇ ਨਿਸ਼ਾਨਚੀ ਨੇ ਇਸ ਨਗਰ ਕੀਰਤਨ ਦੀ ਅਗਵਾਈ ਕੀਤੀ। ਸਜੇ ਟੱਰਕ ਦੇ ਉਤੇ ਭਾਈ ਹਰਦੀਪ ਸਿੰਘ ਜਲੰਧਰ ਵਾਲਿਆਂ ਦਾ ਕੀਰਤਨੀ ਜੱਥਾ ਸ਼ਬਦ ਗਾਇਨ ਕਰ ਰਿਹਾ ਸੀ ਜਦ ਕਿ ਦੂਜੇ ਟੱਰਕ ਦੇ ਉਤੇ ਬੀਬੀਆਂ ਗੁਰਬਾਣੀ ਅਤੇ ਗੁਰੂ ਉਪਮਾ ਗਾਇਨ ਕਰ ਰਹੀਆਂ ਸਨ। ਟਰੱਕਾਂ ਦੀ ਸੇਵਾ ਪ੍ਰਿਤਪਾਲ ਸਿੰਘ ਅਤੇ ਜਗਜੀਤ ਸਿੰਘ ਵੱਲੋਂ ਕੀਤੀ ਗਈ। ਭਾਈ ਹਰਦੀਪ ਸਿੰਘ (ਅਕਾਲ ਖਾਲਸਾ ਮਾਰਸ਼ਲ ਆਰਟ ਅਕੈਡਮੀ) ਵੱਲੋਂ ਗਤਕੇ ਦੀ ਸਿਖਲਾਈ ਪ੍ਰਾਪਤ ਕਰ ਰਹੇ ਛੋਟੇ-ਵੱਡੇ ਸਿੰਘਾਂ ਵੱਲੋਂ ਗਤਕੇ ਦੇ ਜੌਹਰ ਵਿਖਾਏ ਗਏ। ਫਲਾਂ ਦੀ ਸੇਵਾ ਬਲਦੇਵ ਸਿੰਘ ਮਾਨ ਵੱਲੋਂ ਕਰਵਾਈ ਗਈ। ਕੱਲ੍ਹ ਦਸਵੇਂ ਅਖੰਠ ਪਾਠ ਸਾਹਿਬ ਦਾ ਭੋਗ ਪਾਏ ਜਾਣਾ ਹੈ ਅਤੇ ਸੰਗਤ ਨੂੰ ਪਹੁੰਚਣ ਦੀ ਅਪੀਲ ਕੀਤੀ ਗਈ ਹੈ।

Install Punjabi Akhbar App

Install
×