ਭਾਰਤ ‘ਚ ਖਤਰਨਾਕ ਐੱਨ. ਡੀ. ਐੱਮ.-4 ਦਾ ਪਤਾ ਲੱਗਾ

ਅਲੀਗੜ੍ਹ ਮੁਸਲਿਮ ਮੈਡੀਕਲ ਯੂਨੀਵਰਸਿਟੀ ਦੇ ਜਵਾਹਰ ਲਾਲ ਨਹਿਰੂ ਕਾਲਜ ਦੇ ਖੋਜਕਰਤਾਵਾਂ ਨੇ ਸਾਲ 2010 ਵਿਚ ਮੈਡੀਕਲ ਸਾਇੰਸ ਦੀ ਦੁਨੀਆ ਵਿਚ ਖਲਬਲੀ ਮਚਾਉਣ ਵਾਲੇ ‘ਸੁਪਰਬਗ’ ਐੱਨ. ਡੀ. ਐੱਮ.-1 ਦੀ ਅਗਲੀ ਪੀੜ੍ਹੀ ਦੇ ਜਾਨਲੇਵਾ ਬੈਕਟੀਰੀਆ ਐੱਨ. ਡੀ. ਐੱਮ.-4 ਦਾ ਪਤਾ ਲਗਾਇਆ ਹੈ। ਉਕਤ ਯੂਨੀਵਰਸਿਟੀ ਦੇ ਸੀਵਰੇਜ ਦੇ ਨਮੂਨਿਆਂ ਦੀ ਜਾਂਚ ਦੌਰਾਨ ਇਸ ਰਹੱਸ ਤੋਂ ਪਰਦਾ ਉੱਠਿਆ। ਬ੍ਰਿਟੇਨ ਦੇ ਜਨਰਲ ਮੈਡੀਕਲ ਮਾਈਕ੍ਰੋਬਾਇਓਲੋਜੀ ਦੇ ਤਾਜ਼ਾ ਅੰਕ ਵਿਚ ਇਸ ਅਧਿਐਨ ਦੇ ਤੱਥ ਪ੍ਰਕਾਸ਼ਿਤ ਕੀਤੇ ਗਏ ਹਨ। ਵਿਗਿਆਨਕਾਂ ਦੇ ਇਕ ਦਲ ਵਲੋਂ ਇਸ ਸਾਲ ਦੇ ਸ਼ੁਰੂ ਵਿਚ ਇਹ ਅਧਿਐਨ ਕੀਤਾ ਗਿਆ ਸੀ। ਇਸ ਦੇ ਜ਼ਰੀਏ ਭਾਰਤ ਵਿਚ ਸੁਪਰਬਗ ਐੱਨ. ਡੀ. ਐੱਮ.-4 ਦੀ ਮੌਜੂਦਗੀ ਪਹਿਲੀ ਵਾਰ ਦਰਜ ਕੀਤੀ ਗਈ ਹੈ ਜੋ ਦੇਸ਼ ਵਿਚ ਮੈਡੀਕਲ ਪ੍ਰਸ਼ਾਸਨ ਲਈ ਡੂੰਘੀ ਚਿੰਤਾ ਦਾ ਸਬੱਬ ਬਣ ਸਕਦੀ ਹੈ। ਇਹ ਐਨਜ਼ਾਈਮ ਬੇਹੱਦ ਸ਼ਕਤੀਸ਼ਾਲੀ ਐਂਟੀਬਾਇਓਟਿਕ ਨੂੰ ਵੀ ਨਾਕਾਮ ਕਰਨ ਦੀ ਤਾਕਤ ਰੱਖਦਾ ਹੈ। ਇਹ ਸੁਪਰਬਗ ਐਂਟੀਬਾਇਓਟਿਕ ਦੇ ਜ਼ਿਆਦਾ ਇਸਤੇਮਾਲ ਦਾ ਨਤੀਜਾ ਹੈ।

Welcome to Punjabi Akhbar

Install Punjabi Akhbar
×