ਧਰਮ ਦੀ ਰੱਖਿਆ ਲਈ ਸਖਤ ਕਾਨੂੰਨ ਹੈ ਬਰਮਾ ਵਿਚ: ਨਿਊਜ਼ੀਲੈਂਡਰ ਨੂੰ ਮਹਿੰਗਾ ਪੈ ਰਿਹੈ ਬੁੱਧ ਦੀ ਫੋਟੋ ਨੂੰ ਹੈਡਫੋਨ ਲਾ ਕੇ ਬਾਰ ਦੀ ਮਸ਼ਹੂਰੀ ਕਰਨਾ

NZ PIC 27 Dec-1
ਬਰਮਾ ਦੇ ਵਿਚ ਧਰਮ ਦੀ ਰੱਖਿਆ ਦੇ ਲਈ ਬਹੁਤ ਹੀ ਸਖਤ ਕਾਨੂੰਨ ਹੈ ਪਰ ਇਸ ਮਾਮਲੇ ਵਿਚ ਇਕ ਨਿਊਜ਼ੀਲੈਂਡਰ ਫਿਲਿਪ ਬਲੈਕਵੁੱਡ ਬੁਰੀ ਤਰ੍ਹਾਂ ਫਸ ਗਿਆ ਨਜ਼ਰ ਆ ਰਿਹਾ ਹੈ। ਇਸ 32 ਸਾਲਾ ਨੌਜਵਾਨ ਨੇ ਪਿਛਲੇ ਦਿਨੀਂ 10 ਦਸੰਬਰ ਨੂੰ ਮਹਾਤਮਾ ਬੁੱਧ ਦੀ ਫੋਟੋ ਜਿਸ ਦੇ ਸਿਰ ਉਤੇ ਹੈਡ ਫੋਨ ਲਗਾਏ ਸਨ ਇਕ ਬਾਰ ਦੀ ਮਸ਼ਹੂਰੀ ਕਰਨ ਵਾਸਤੇ ਫੇਸ ਬੁੱਕ ਉਤੇ ਪਾ ਦਿੱਤੀ। ਫਿਲਿਪ ਨੂੰ ਨਹੀਂ ਪਤਾ ਸੀ ਕਿ ਉਥੇ ਧਰਮ ਦੀ ਰੱਖਿਆ ਪ੍ਰਤੀ ਐਨਾ ਸਖਤ ਕਾਨੂੰਨ ਹੈ ਉਸਨੇ ਸਿਰਫ ਦੁਕਾਨ ਦੀ ਪ੍ਰੋਮੋਸ਼ਨ ਵਾਸਤੇ ਇਹ ਫੋਟੋ ਪਾ ਦੱਤੀ ਸੀ, ਜੋ ਕਿ ਬਾਅਦ ਵਿਚ ਲੋਕਾਂ ਦੇ ਵਿਰੋਧ ਦਾ ਕਾਰਨ ਬਣ ਗਈ। ਹੁਣ ਇਸ ਨੌਜਵਾਨ ਨੂੰ ਅਦਾਲਤੀ ਕਾਰਵਾਈ ਅਧੀਨ ਲੰਘਣਾ ਪੈ ਰਿਹਾ ਹੈ। ਉਸ ਦਿਨ ਤੋਂ ਬਾਅਦ ਬਾਰ ਬੰਦ ਕੀਤੀ ਹੋਈ ਹੈ ਅਤੇ ਆਸ ਕੀਤੀ ਜਾ ਰਹੀ ਹੈ ਕਿ ਇਸ ਨੌਜਵਾਨ ਨੂੰ ਜ਼ੇਲ੍ਹ ਹੋਵੇਗੀ। ਇਸ ਨੌਜਵਾਨ ਨੂੰ ਸਖਤ ਸੁਰੱਖਿਆ ਪ੍ਰਬੰਧਾਂ ਅਧੀਨ ਮਇਅਨਮਾਰ ਅਦਾਲਤ ਦੇ ਵਿਚ ਪੇਸ਼ ਕੀਤਾ ਜਾ ਰਿਹਾ ਹੈ।
ਭਾਰਤ ਦੇ ਵਿਚ ਹੀ ਹੋਵੇ ਅਜਿਹਾ ਸਖਤ ਕਾਨੂੰਨ
ਭਾਰਤ ਦੇ ਵਿਚ ਆਏ ਦਿਨ ਵੱਖ-ਵੱਖ ਧਰਮਾਂ ਦੇ ਗੁਰੂਆਂ ਅਤੇ ਪਵਿਤੱਰ ਗ੍ਰੰਥਾਂ ਨਾਲ ਛੇੜ-ਛਾੜ ਅਤੇ ਅੱਗਾਂ ਲਗਾਈਆਂ ਜਾਂਦੀਆਂ ਹਨ, ਪਰ ਉਥੇ ਵੀ ਕੁਝ ਅਜਿਹੇ ਸਖਤ ਕਾਨੂੰਨ ਦੀ ਲੋੜ ਹੈ ਤਾਂ ਕਿ ਕੋਈ ਕਿਸੇ ਦੀ ਆਸਤਿਕਤਾ ਦੇ ਉਤੇ ਸੱਟ ਨਾ ਮਾਰ ਸਕੇ। ਖਾਸ ਕਰ ਸਿੱਖ ਧਰਮ ਦੇ ਧਾਰਮਿਕ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲਿਆਂ ਦੇ ਉਤੇ ਜਰੂਰ ਕੋਈ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਕਿ ਕਿਤੇ ਵੀ ਕੋਈ ਅਜਿਹੀ ਗਲਤੀ ਕਰਨ ਤੋਂ ਪਹਿਲਾਂ ਸੋ ਵਾਰ ਸੋਚੇ।