(ਲੜੀਵਾਰ) – ਮੇਰੇ ਮਨਭਾਉਂਦੇ ਲਿਖਾਰੀ ਤੇ ਸ਼ਖ਼ਸੀਅਤਾਂ – ਸੁੱਖੀ ਬਲ

kamal brar article series 160705 - ਮੇਰੇ ਮਨਭਾਂਉਦੇ ਲਿਖਾਰੀ ਤੇ ਸ਼ਖ਼ਸੀਅਤਾਂ sukhi bal

ਪ੍ਰੋਗਰਾਮ ਦੇ ਮੁੱਖ ਜੱਜ ਦੇ ਰੂਪ ਚ ਸੁਖਵੀਰ ਕੌਰ ਬੱਲ ਜੋ ਹੁਣ ਸੁੱਖੀ ਬੱਲ ਨਾਲ ਵਧੇਰੇ ਜਾਣੇ ਜਾਂਦੇ ਆ, ਨੂੰ ਲੈਣ ਬ੍ਰਿਸਬੇਨ ਹਵਾਈ ਅੱਡੇ ਦੇ ਰਸੀਵ ਕਰਨ ਲਈ ਅਮਨ ઠਜਾ ਚੁੱਕੇ ਸੀ ਤੇ ਅਸੀਂ ਬਾਕੀ ਸਾਰੇ ਬਿਨਾਂ ਨਹਾਤੇ ਧੋਤੇ ਉਵੇ ਹੀ ਘਰੇ ਫਿਰਦੇ ਸੀ ਕਿਉਂ ਜਿਉਂ ਸਾਡੇ ਦਿਮਾਗ਼ ਚ ਸੀ ਕਿ ਬਾਕੀ ਮਹਿਮਾਨਾਂ ਵਾਂਗ ઠਅਮਨ, ਸੁੱਖੀ ਬੱਲ ਨੂੰ ਵੀ ਫੁੱਲਾਂ ਦਾ ਗੁਲਦਸਤਾ ਦੇ ਕਿਸੇ ਵਧੀਆ ਜਿਹੇ ਹੋਟਲ ਚ ਛੱਡ ਆਵੇਗੀ ਤੇ ਫਿਰ ਸਾਰੇ ਆਥਣੇ ਪ੍ਰੋਗਰਾਮ ਚ ਹੀ ਇਕੱਠੇ ਹੋਵਾਂਗੇ। ਪਰ ਜਿਉਂ ਫ਼ੋਨ ਖੜਕਿਆ ਕਿ ਸੁੱਖੀ ਬੱਲ, ਹੋਟਲ ਦੀ ਬਜਾਏ ਸਿੱਧਾ ਘਰੇ ਆ ਰਹੇ ਆ ਤੇ ਉਹ ਵੀ ਦਸਾਂ ਮਿੰਟਾਂ ਚ, ਬੱਸ ਫਿਰ ਕੀ ਸੀ ਘਰੇ ਤਾਂ ਜਿਵੇਂ ਭੁਚਾਲ ਜਿਹਾ ਆ ਗਿਆ, ਦਵਾ-ਦਵ ਸਾਰਾ ਖਿਲਾਰਾ ਸਾਂਭਿਆ ਜਾਣ ਲਗਾ ..ਬੱਸ ਕਿ ਸੁੱਖੀ ਦੇ ਆਉਣ ਤੋਂ ਪਹਿਲਾਂ ਪਹਿਲਾਂ ਘਰ ਬੱਸ ਨਾਰਮਲ ਜਿਹਾ ਲੱਗੇ, ਨਾਲੇ ਸਾਰੇ ਮਨ ਹੀ ਮਨ ਚ ਅਮਨ ਨੂੰ ਕੋਸ ਰਹੇ ਸੀ ਕਿ ਪਹਿਲਾਂ ਨੀ ਸੀ ਦਸ ਸਕਦੀ ਕਿ ਬੰਦਾ ਘਰ ਚੰਗੀ ਤਰਾਂ ਚਮਕਾ ਦਿੰਦਾ?ਕੀ ਸੋਚੇਗੀ ਸੁੱਖੀ?? ਮੈ ਫਟਾਫਟ ਗ਼ੁਸਲਖ਼ਾਨੇ ਚ ਨਹਾਉਣ ਵੜ ਗਿਆ ਕਿ, ਆਂਏ ਲੱਗੇ ਜਿਵੇਂ ਮੈ ਤਾਂ ਬੱਸ ਕੁੱਝ ਕੀਤਾ ਹੀ ਨਹੀਂ ਬੱਸ ਨਾ ਕੇ ਸਿੱਧਾ ਹੁਣ ਆ ਰਿਹਾ ਤੇ ਸਭ ਤੋਂ ਵੱਡਾ ਬਲੰਡਰ ਕਿ ਹੋਇਆ ਕਿ ਜਦੋਂ ਮੈ ਕਾਹਲੀ -ਕਾਹਲੀ ਚ ਨਹਾ ਕੇ ਬਾਥਰੂਮ ਚੋ ਬਾਹਰ ਸਿੱਧਾ ਡਰਾਇੰਗ ਰੂਮ ਚ ਆਇਆਂ ਤਾਂ ਮੈ ਨਾਂ ਆ ਦੇਖਿਆ ਤੇ ਨਾ ਤਾਅ ਦੇਖਿਆ ਬੱਸ ਓਬੜ ਵਾਹੇ ਵਾਂਗੂ ਬੋਲਿਆ ਕਿ, “ਆਈ ਨੀ ਸੁੱਖੀ ਅਜੇ” ਤੇ ਜਦ ਥੋੜ੍ਹਾ ਹੋਸ਼ ਜੇ ਚ ਆਇਆ ਤਾਂ ਦੇਖ ਕੇ ਕੱਚਾ ਜਿਹਾ ਹੋ ਗਿਆ ਕਿ ਸੁੱਖੀ ਸਾਹਮਣੇ ਕਾਲੇ ਸੋਫ਼ੇ ਤੇ ਕਾਲੇ ਰੰਗ ਦੇ ਕੱਪੜੇ ਪਾਰੀ ਬੈਠੀ ਮੇਰੇ ਵੱਲ ਮੂੰਹ ਕਰ ਕੇ ਹੱਸੀ ਜਾ ਰਹੀ ਸੀ। ਬੱਸ ਫੇਰ ਮੈਨੂੰ ਕੋਰੀ ਗੱਲ ਨਹੀਂ ਸੁੱਝ ਰਹੀ ਸੀ ਪਰ ਸੁੱਖੀ ਦੀ ਦਿਲਦਾਰ ਤੇ ਡਾਊਨ ਟੂ ਅਰਥ ਸ਼ਖ਼ਸੀਅਤ ਨੇ ਮੇਰੇ ਸਮੇਤ ਸਾਡੇ ਸਾਰੇ ਘਰ ਦੇ ਜੀਆਂ ਦੇ ਵਹਿਮ ਦੂਰ ਕਰ ਦਿੱਤੇ। ਪਹਿਲੀ ਗੱਲ ਤਾਂ ਉਹ ਆਏ ਨਹੀਂ ਲੱਗ ਰਹੀ ਸੀ ਕਿ ਉਹ ਕੋਈ ਰੰਗ-ਮੰਚ ਜਾ ਸਿਨਮੇ ਦੀ ਗਰੂਰ ਨਾਲ ਭਰੀ ਅਦਾਕਾਰਾ ਹੋਵੇ ਤੇ ਦੂਜੇ ਕੁੱਝ ਹੀ ਘੰਟਿਆਂ ਚ ਉਸ ਮੁਟਿਆਰ ਦੇ ਰਲੌਟੇ ਤੇ ਹਾਸੇ ਖੇੜੇ ਵਾਲੇ ਵਿਹਾਰ ਤੋਂ ਆਏ ਲੱਗ ਰਿਹਾ ਸੀ ਉਹ ਕਈ ਸਾਲਾਂ ਤੋਂ ਸਾਨੂੰ ਜਾਣਦੀ ਹੋਵੇ।
ਪਿੰਡ ਚਹਿਲ, ਸ.ਰਣਜੀਤ ਸਿਓ ਤੇ ਸਰਦਾਰਨੀ ਰਾਜਿੰਦਰ ਕੌਰ ਨੇੜੇ ਭਾਦਸੋਂ ਨਾਭਾ ਨੇ ਕਦੇ ਡਾਕਟਰ ਬਣਨ ਦਾ ਸੁਪਨਾ ਲਿਆ ਸੀ ਤੇ ਬਾਰ੍ਹਵੀਂ ਜਮਾਤ ਮੈਡੀਕਲ ਕਰਨ ਉਪਰੰਤ ਡੈਂਟਲ ਮੈਡੀਕਲ ਕਾਲਜ ਚ ਦਾਖਲਾ ਮਿਲਦਾ ਵੀ ਪਰ ਨਹੀਂ ਲਿਆ ਕਿਉਂਕਿ ਆਪਣੀ ਜ਼ਿੰਦਗੀ ਨੂੰ ਸੁੱਖੀ ਹੁਣ ਵੀ ਕਿਸੇ ਇੱਕ ਸਾਂਚੇ ਚ ਨਹੀਂ ਸੀ ਬੰਨ ਕੇ ਰੱਖਣਾ ਚਾਹੁੰਦੀ ਸ਼ਾਇਦ ਇਹੀ ਕਾਰਨ ਸੀ ਭ.ਸਚ ઠੰੲਦਚਿੳਲ ਦੀ ਪੜਾਈ ਪੜ੍ਹਦੀ, ਬੱਸ ਪੜਾਈ ਦੇ ਨਾਲ ਨਾਲ ਖਾਲ਼ੀ ਵਕਤ ઠਚ ਰੂਹ ਨੂੰ ਤਾਕਤ ਦੇਣ ਲਈ, ਸੁੱਖੀ ਕੀਰਤਨ ਤੇ ਸ਼ਬਦ ਉਚਾਰਣ ਲੱਗ ਪਈ ਸੀ ਜੋ ਕਿ ਪੜਾਈ ਤੋਂ ਇਲਾਵਾ ਮਨ ਕੁੱਝ ਹੋਰ ਜੋ ਮਨ ਨੂੰ ਭਾਉਂਦਾ ਸੀ ਉਸ ਦੀ ਇੱਕ ਸ਼ੁਰੂਆਤ ਸੀ ਪਰ ਅਸਲੀ ਬਰੇਕ ੧੯੯੯ ਚ ਨਾਭਾ ਵਿਖੇ ઠ”ਪੰਜਾਬ ਦੀ ਮੁਟਿਆਰ” ਹੋਏ ਮੁਕਾਬਲੇ ਚ ਖ਼ਤਾਬੀ ਮੁਕਾਬਲਾ ਜਿੱਤ ਕੇ ਮਿਲੀ ਮਸਲਨ ਜ਼ਿੰਦਗੀ ਦੀ ਦਿਸ਼ਾ ਹੀ ਬਦਲ ਗਈ ਜਿੱਥੇ ਸੁੱਖੀ ਦੀ ਪਹਿਲੀ ਮੁਲਾਕਾਤ ਰੰਗ-ਮੰਚ ਦੇ ਮੰਝੇ ਕਲਾਕਾਰਾਂ ਜਸਵਿੰਦਰ ਭਲਾ ਤੇ ਸਰਬਜੀਤ ਮਾਂਗਟ ਨਾਲ ਹੋਈ, ਜਿਨ੍ਹਾਂ ਸੁੱਖੀ ਨੂੰ ਕਲਾਂ ਦੀ ਬਾਰੀਕੀਆਂ ਦਸੀਆਂ, ਸੁੱਖੀ ਦੱਸਦੀ ਆ ਕਿ ਅੱਜ ਵੀ ਅਗਰ ਜਸਵਿੰਦਰ ਭਲਾ ਮਿਲਦੇ ਆ ਤਾਂ ਹੱਸ ਕੇ ਕਹਿੰਦੇ ਆ, “ਸੁੱਖੀ ਉਹ ਤੇਰੀ ਗਿੱਧੇ ਚ ਐਂਟਰੀ ..ਮੈ ਲੌਂਗ ਪਾ ਕੇ ਬਾਹਰ ਨਿਕਲੀ ..ਵਾਲੀ ਮੈ ਜ਼ਿੰਦਗੀ ਭਰ ਨਹੀਂ ਭੁੱਲ ਸਕਦਾ ..” ਬੱਸ ਘਰਦਿਆਂ ਨੂੰ ਪੁੱਛੇ ਦੱਸੇ ਬਿਨਾਂ ਲਿਆ ਇਸ ਮੁਕਾਬਲੇ ਚ ਭਾਗ, ਸੁੱਖੀ ਲਈ ਰੰਗ-ਮੰਚ ਦਾ ਪ੍ਰਵੇਸ਼ ਦੁਆਰ ਹੋ ਨਿੱਬੜਿਆ। ਸਾਇੰਸ ਪੜ੍ਹਦੀ ਪੜ੍ਹਦੀ ਸੁੱਖੀ ਨੇ ਕੇਵਲ ੰ.ਅ. ਕਰਨ ਲਈ ਪਟਿਆਲਾ ਯੂਨੀਵਰਸਿਟੀ ਦਾਖਲਾ ਹੀ ਨਹੀਂ ਲਿਆ ਸਗੋਂ ਯੂਥ ਥੀਏਟਰ, ਫੈਂਸੀ ਡਰੈੱਸ, ਫੋਕ ਡਾਂਸ (ਜਿੰਦੂਆ) ਇੰਟਰ ਯੂਨੀਵਰਸਿਟੀ ਕਲਚਰ ਪ੍ਰੋਗਰਾਮ, ਥੀਏਟਰ, ਆਰਟਸ ਇੰਟਰ ਜ਼ੋਨ ਤੇ ਹੋਰ ਇਹੋ ਜਿਹੇ ਪ੍ਰੋਗਰਾਮਾਂ ਚ ਵੱਧ ਚੜ ਕੇ ਹਿੱਸਾ ਲਿਆ ਤੇ ਵੱਧ ਤੋਂ ਵੱਧ ਜੇਤੂ ਰਹਿ ਕੇ ਇਨਾਮ ਵੀ ਜਿੱਤੇ। ਉਨੀਂ ਦਿਨੀਂ ਲਾਲ ਚੰਦ ਯਮਲਾ ਜੱਟ ਯਾਦਗਾਰੀ ਮੇਲੇ ਚ ਆਪਣੀ ਕਲਾ ਨਾਲ ਸਾਰੇ ਪੰਜਾਬ ਦੇ ਸੂਝਵਾਨ ਸਰੋਤਿਆਂ ਦਾ ਧਿਆਨ ਖਿੱਚਿਆ, ਭਿੰਦਰ ਡਬਵਾਲੀ ਤੇ ਜਸਵਿੰਦਰ ਬਰਾੜ ਨੇ ਸੁੱਖੀ ਦਾ ਸੋਨੇ ਦਾ ਟਿਕਾ ਤੇ ਜੁਗਣੀ ਨਾਲ ਸਨਮਾਨ ਕੀਤਾ ਜੋ ਅਗਲੇ ਦਿਨ ਪੰਜਾਬ ਦੇ ਮੁੱਖ ਅਖ਼ਬਾਰਾਂ ਦੀ ਸੁਰਖ਼ੀ ਸੀ।
ਆਪਣੇ ਡੈਡੀ ਸਵ. ਸ. ਰਣਜੀਤ ਸਿਓ ਨੂੰ ਸੁੱਖੀ ઠਕੇਵਲ ਆਪਣਾ ਮਾਰਗ ਦਰਸ਼ਕ ਹੀ ਨਹੀਂ ਮੰਨਦੀ ਸਗੋਂ ਕਹਿੰਦੀ ਹੈ ਕਿ ਉਹ ਹੀ ਮੇਰੇ ਜ਼ਿੰਦਗੀ ਦੇ ਹੀਰੋ ਤੇ ਆਈਡਲ ਪਰਸਨ ਸਨ। ਬੁਲਟ ਮੋਟਰ ਸਾਇਕਲ ਤੋਂ ਜ਼ਿੰਦਗੀ ਦੀ ਤੇਜ਼ ਰਫ਼ਤਾਰ ਨਾਲ ਚੱਲਣਾ, ਡਿਗਣਾ, ਸੰਭਲਣਾ, ਆਪਣੇ ਆਪ ਨੂੰ ਬੋਚਣਾ ਤੇ ਉਹ ਸਭ ਕੁੱਝ ਸਿਖਾਇਆ ਜਿਸ ਦੀ ਬਦੌਲਤ ਅੱਜ ਇਸ ਮੁਕਾਮ ਤੇ ਪਹੁੰਚੀ ਹਾਂ। ਡੈਡ ਨੇ ਕੁਦਰਤ ਦੀ ਖ਼ੂਬਸੂਰਤੀ ਮਾਣਨ ਦੀ ਸੋਝੀ ਦਿੱਤੀ। ਅੱਜ ਵੀ ਜਦੋਂ ਜਦੋਂ ਪਿੰਡ ਚਹਿਲ ਤੋਂ ਨਾਭਾ ਤੱਕ ਸੜਕਾਂ ਦੇ ਦੋਹੇ ਪਾਸੇ ਡੈਡੀ ਦੇ ਹੱਥਾਂ ਨਾਲ ਲੱਗੇ ਦਰਖ਼ਤਾਂ ਨੂੰ ਦੇਖਦੀ ਹਾਂ ਤਾਂ ਜੋ ਅਨੰਦ ਤੇ ਨਜ਼ਾਰਾ ਆਉਂਦਾ ਹੈ ਉਸ ਨੂੰ ਸ਼ਬਦਾਂ ਚ ਬਿਆਨ ਨਹੀਂ ਕਰ ਸਕਦੀ। “ਡੈਡੀ ਨੇ ਮੈਨੂੰ ਮੁੰਡਿਆਂ ਵਾਂਗੂ ਪਾਲਿਆ, ਵੱਡਾ ਕੀਤਾ, ਪੜਾਇਆ ਲਿਖਾਇਆ ਤੇ ਅੰਦਰੂਨੀ ਤੌਰ ਤੇ ਐਨਾ ਤਕੜਾ ਕਰ ਦਿੱਤਾ ਸੀ ਜਿਸ ਦੀ ਅੱਜ ਹਰੇਕ ਲੜਕੀ ਨੂੰ ਲੋੜ ਹੈ। ਸੁੱਖੀ ਆਪਣੇ ਪਾਪਾ ਦੀਆਂ ਗੱਲਾਂ ਕਰਦੀ ਕਰਦੀ ਐਨੀ ਭਾਵਕ ਹੋ ਗਈ ਤੇ ਕਹਿੰਦੀ ਕਮਲਪ੍ਰੀਤ, “ਕੇਰਾਂ ਮੇਰੇ ਡੈਡੀ ਅਸਟਰੇਲੀਆ ਆਏ ਤੇ ਇੱਕ ਸ਼ਾਮ ਨੂੰ ਅਸੀਂ ਸਾਰੇ ਵਿਸਾਖੀ ਦਾ ਪ੍ਰੋਗਰਾਮ ઠਵੇਖਣ ਚਲੇ ਗਏ ਤੇ ਪ੍ਰੋਗਰਾਮ ਵੇਖ ਕੇ ਜਦੋਂ ਅਸੀਂ ਵਾਪਸ ਘਰ ਆਏ ਤਾਂ ਡੈਡੀ ਬਹੁਤ ਰੋਏ ਤੇ ਰੋਂਦੇ -ਰੋਂਦੇ ਕਹਿ ਰਹੇ ਸੀ ਕਿ ਕਿਹਾ ਯੁੱਗ ਆ ਗਿਆ ਕਿ ਅੱਜ-ਕੱਲ੍ਹ ਦੇ ਬਚਿਆਂ ਨੂੰ ਵਿਸਾਖੀ ਵਰਗੇ ਦਿਹਾੜੇ ਦੀ ਮਹਾਨਤਾ ਤੱਕ ਦਾ ਪਤਾ ਨਹੀਂ? ਕੀ ਬਣੁ ਗਾ ਦੁਨੀਆਂ ਦਾ? ਇਹ ਸਭ ਕੁੱਝ ਕੁਦਰਤੀ ਮੈ ਟੇਪ ਚ ਰਿਕਾਰਡ ਕਰ ਲਿਆ ਸੀ ਜਿਸ ਨੂੰ ਅੱਜ ਵੀ ਸੁਣਦੀ ਹਾਂ ਤਾਂ ਪਤਾ ਲੱਗਦਾ ਕਿ ਡੈਡੀ ਕਿੰਨੇ ਦੂਰ-ਦਰਸ਼ੀ ਤੇ ਕਿੰਨੀ ਅੱਗੇ ਦੀ ਸੋਚਣ ਵਾਲੇ ਇਨਸਾਨ ਸਨ। ਆਪਣੇ ਡੈਡੀ ਦੀਆਂ ਲਿਖਤਾਂ ਨੂੰ ਸੁੱਖੀ ਨੇ ਬਹੁਤ ਸੰਭਾਲ਼ ਕੇ ਰੱਖਿਆ ਹੋਇਆ ਹੈ, ਬੇਸ਼ੱਕ ਇੱਕ ਭਿਆਨਕ ਦੁਰਘਟਨਾ ਸ ਰਣਜੀਤ ਸਿੰਘ ਨੂੰ ਸਰੀਰਕ ਤੌਰ ਤੇ ਸੁੱਖੀ ਤੋਂ ਦੂਰ ਲੈ ਗਈ ਪਰ ਸੁੱਖੀ ਅਕਸਰ ਮੁਸਕਰਾ ਕੇ ਸਦਾ ਕਹਿੰਦੀ ਹੈ ਕਿ ਡੈਡੀ ਦੇ ਤੁਰ ਜਾਣ ਬਾਅਦ ਕਦੇ ਇੱਕ ਪਲ ਲਈ ਵੀ ਆਂਏ ਨਹੀਂ ਲੱਗਿਆ ਕਿ ਡੈਡੀ ਮੇਰੇ ਤੋਂ ਕਦੇ ਦੂਰ ਗਏ ਹੋਣ, ਸਗੋਂ ਹਰਦਮ ਹਰ ਦਿਨ ਹਰ ਵਕਤ ਨਾਲ ਨਾਲ ਹੀ ਪਾਇਆ। ਸਰਦਾਰ ਰਣਜੀਤ ਸਿੰਘ ਜੋ ਕੇ ਜੰਗਲ਼ਾਤ ਵਿਭਾਗ ਚ ਅਫ਼ਸਰ ਸਨ ਤੇ ਆਪਣੇ ਸਮੇਂ ਦੇ ਕਬੱਡੀ ਦੇ ਨਾਮਵਰ ਖਿਡਾਰੀ ਸਨ, ਜਿਨ੍ਹਾਂ ਨੇ ਸੁੱਖੀ ਨੂੰ ਕਦੇ ਬਾਸਕਟ ਬਾਲ ਖੇਡਣ ਤੇ ਕਦੇ ਅਥਲੈਟਿਕਸ ਖੇਡਣ ਲਈ ਪ੍ਰੇਰਿਤ ਕੀਤਾ। ਜੋ ਬਾਅਦ ਚ ਸੁੱਖੀ ਨਾਲ ਸਿਡਨੀ ਰਹਿਣ ਲੱਗ ਪਏ ਸੀ, ਪੰਜਾਬ ਫੇਰੀ ਦੌਰਾਨ ਇੱਕ ਭਿਆਨਕ ਦੁਰਘਟਨਾ ਚ ਉਹ ਆਪਣੇ ਪਰਿਵਾਰ ਤੋਂ ਸਦਾ ਲਈ ਵਿੱਛੜ ਗਏ।
ਜਲੰਧਰ ਦੂਰਦਰਸ਼ਨ ਤੋਂ ਵਿਰਾਸਤ ਤੇ ਨਵਰੰਗ ઠਪ੍ਰੋਗਰਾਮ ਰਾਹੀਂ ਕਲਾ ਤੇ ਰੰਗ-ਮੰਚ ਦੇ ਖੇਤਰ ਵਿੱਚ ਐਸਾ ਕਦਮ ਰੱਖਿਆ ਫਿਰ ਬੱਸ ਚਲ ਸੋ ਚਲ, ਹੁਣ ਤੱਕ ਸੁੱਖੀ ਅਨੇਕਾਂ ਲਘੂ ਫ਼ਿਲਮਾਂ ਸਰੋਤਿਆਂ ਦੀ ਝੋਲੀ ਪਾ ਚੁੱਕੀ ਹੈ ਜਿਨ੍ਹਾਂ ਚੋ ਬਰਫ਼ ਮਾਟੀ ਰੂਦਰ ਕਰੇ, ਆਟੇ ਦੀਆਂ ਚਿੜੀਆਂ, ਉਜਾਲਾ, ਸਿੰਘ ਸੂਰਮੇ, ਕਬਹੁ ਨਾਂ ਛੋਡੋ ਖੇਤ, ਬੁੱਕਲ਼ ਦੀ ਅੱਗ, ਤੇ ਟੀ ਵੀ ਸੀਰੀਅਲ ਸੌਦੇ ਦਿਲਾਂ ਦੇ, ਪੂਰੀ ਫ਼ੁਲ ਮੂਵੀ ਰੁਸਤਮ-ਏ-ਹਿੰਦ ਤੇ ਹੋਰ ਅਣਗਿਣਤ ਫ਼ਿਲਮਾਂ ਚ ਕੰਮ ਕੀਤਾ ਤੇ ਕਈਆਂ ਚ ਹੁਣ ਕਰ ਵੀ ਰਹੀ ਹੈ। ਜਿਨ੍ਹਾਂ ਚ ਬਾਈ ਅਮਰਦੀਪ ਗਿੱਲ ਦੀ ਨਿਰਦੇਸ਼ਣ ਚ ਬਣੀ ਖ਼ੂਨ ਬਹੁਤ ਹੀ ਦਿਲ ਖਿਚਵੀਂ ਫ਼ਿਲਮ ਹੈ ਮੈ ਸਾਰੇ ਦੋਸਤਾਂ ਨੂੰ ਬੇਨਤੀ ਕਰੁੰਗਾ ਕਿ ਪਲੀਜ਼ ਯੂ-ਟਿਊਬ ਚੋ ਤੁਸੀਂ ਉਹ ਫ਼ਿਲਮ ਦੇਖੋ। ਬਾ-ਕਮਾਲ ਮੂਵੀ ਹੈ।
ਇਹ ਮਿਠਬੋਲੜੀ, ਰਲਾਉਟੀ, ਵਾਕਿਆ ਹੀ ਨਿੱਘੇ ਸੁਭਾਅ ਦੀ, ਮਿਹਨਤੀ, ਸਦਾ ਹੱਸੁ ਹੱਸੁ ਕਰਨ ਵਾਲੀ, ਗਿੱਧਿਆਂ ਦੀ ਕੋਚ, ਪੰਜਾਬੀ ਪ੍ਰੋਗਰਾਮਾਂ ਚ ਅਕਸਰ ਜੱਜ ਦੀ ਭੂਮਿਕਾ ਨਿਭਾਉਣ ਵਾਲੀ, ਪੰਜਾਬੀ -ਹਿੰਦੀ -ਅੰਗਰੇਜ਼ੀ ਕਿਤਾਬਾਂ ਤੇ ਨਾਵਲ ਪੜ੍ਹਨ ਦੀ ਸ਼ੁਕੀਨ, ਵੱਡੇ ਤੇ ਛੋਟੇ ਪਰਦੇ ਦੀ ਅਦਾਕਾਰਾ ਆਪਣੇ ਖ਼ਾਵੰਦ ਬਾਈ ਸਵਰਣ ਬਰਨਾਲਾ ਜੋ ਕਿ ਆਪ ਬਹੁਤ ਵੱਡੇ ਆਰਟਿਸਟ ਹਨ ਤੇ ਓਹਨਾਂ ਦੇ ਬਣਾਏ ਚਿੱਤਰਾਂ ਨੂੰ ਬੱਸ ਲੋਕੀਂ ਦੇਖਦੇ ਹੀ ਰਹਿ ਜਾਂਦੇ ਆ ਤੇ ਜਿਹੜੇ ਸਿਡਨੀ ਤੇ ਸਿਡਨੀ ਦੇ ਆਸ ਪਾਸ ਦੇ ਏਰੀਆਂ ਚ ਪੰਜਾਬੀ ਸਭਿਆਚਾਰ ਪ੍ਰੋਗਰਾਮ ਕਰਾਉਂਦੇ ਹੀ ਰਹਿੰਦੇ ਹਨ ਤੇ ਇੱਕ ਪਿਆਰੀ ਜੀ ਪਰੀਆਂ ਵਰਗੀ ਬੇਟੀ ਅਜ਼ਲ ਨਾਲ ਸਿਡਨੀ ਰਹਿ ਰਹੀ ਹੈ। ਵਿਦਿਆਰਥੀ ਜੀਵਨ ਚੋ ਨਿਕਲ ਕੇ ਅਸਟਰੇਲੀਆ ਦਾ ਲਾ-ਫੁੱਲ ਪੱਕੇ ਵਸਨੀਕ ਪਿੱਛੇ ਛੁਪਿਆ ਸੰਘਰਸ਼ ਤੇ ਪਿਤਾ ਸ ਰਣਜੀਤ ਸਿੰਘ ਦਾ ਪਾਲਣ ਪੋਸ਼ਣ, ਸੁੱਖੀ ਦੀ ਸ਼ਖ਼ਸੀਅਤ ਚੋ ਸਾਫ਼ ਝਲਕਦਾ ਹੈ ਜਿੱਥੇ ਅਜਕਲ ਲੋਕ ਮਾੜੀ ਮੋਟੀ ਅਰਜ਼ੀ ਜਿਹੀ ਸ਼ੁਹਰਤ ਲੈ ਕੇ ਆਕੜ ਨਾਲ ਭਰ ਜਾਂਦੇ ਹਨ ਤੇ ਸੱਤਵੇਂ ਅਸਮਾਨ ਤੇ ਉੱਡਣ ਲੱਗਦੇ ਹਨ ਓਥੇ ਸੁੱਖੀ ਅਜੇ ਵੀ ਆਮ ਲੋਕਾਂ ਵਾਂਗੂ ਹੀ ਜ਼ਿੰਦਗੀ ਜਿਉਂ ਰਹੇ ਹਨ। ઠ
ਜਿਵੇਂ ਸੁੱਖੀ ਬੱਲ ਤੇ ਬਾਈ ਸਵਰਣ ਬਰਨਾਲਾ ਨੇ ਆਪਣੀ ਬੇਟੀ ਦਾ ਨਾਂਅ ਰੱਖਿਆ ਹੈ ਅਜ਼ਲ ਮਤਲਬ ਕਿ ਜ਼ਿੰਦਗੀ ਦੀ ਸ਼ੁਰੂਆਤ, ਓਵੇਂ ਹੀ ਅਜੇ ਕਲਾ ਤੇ ਰੰਗ-ਮੰਚ ਦੇ ਖੇਤਰ ਚ ਅਜੇ ਸੁੱਖੀ ਦੀ ਸ਼ੁਰੂਆਤ ਹੈ ਜਿਵੇਂ ਸਿਆਣੇ ਕਹਿੰਦੇ ਆ ਕਿ ਅਜੇ ਤਾਂ ਸੇਰ ਚ ਚੋ ਪੂਣੀ ਨੀ ਕੱਤੀ ਪੈਂਡਾ ਅਜੇ ਬਹੁਤ ਬਾਕੀ ਹੈ। ਸੋ ਦੋਸਤੋ ਥੋਡੇ ਪਿਆਰ ਤੇ ਹਲਾਸ਼ੇਰੀ ਦੀ ਬਹੁਤ ਲੋੜ ਹੈ ਤਾਂ ਕਿ ਇਹੋ ਜੇ ਸਿਤਾਰੇ ਜੋ ਕਿਰਦਾਰ ਦੇ ਰੰਗ ਚ ਰੰਗ ਕੇ ਸਰੋਤਿਆਂ ਦੀ ઠਝੋਲੀ ਅਸਲ ਪਾਉਣ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ। ਦਿਨ ਦੁੱਗਣੀ ਤੇ ਰਾਤ ਚੌਗੁਣੀ ਤਰੱਕੀ ਕਰਨ।
ਸੋ ਮੇਰੇ ਵੱਲੋਂ ਤੇ ਮੇਰੇ ਤਮਾਮ ਦੁਨੀਆਂ ਚ ਵੱਸਦੇ ਦੋਸਤੋ ਸੁੱਖੀ ਬੱਲ, ਅਜ਼ਲ ਤੇ ਬਾਈ ਸਵਰਣ ਬਰਨਾਲਾ ਥੋਡੇ ਤੇ ਥੋਡੇ ਸਾਰੇ ਅੰਗ ਸਾਕਾਂ ਲਈ ਢੇਰ ਸਾਰੀਆਂ ਦੁਆਵਾਂ ਹਨ…….

ਲਿਖਤੁਮ – ਕਮਲਪ੍ਰੀਤ ਬਰਾੜ
kamalbrarchd@yahoo.com

Install Punjabi Akhbar App

Install
×