ਮੁਜ਼ੱਫਰਨਗਰ ਦੰਗੇ: ਕੁਤਬਾ ‘ਚ ਹੋਈਆਂ ਹੱਤਿਆਵਾਂ ਸਬੰਧੀ 4 ਦੋਸ਼ੀ ਕਾਬੂ

muzafarnagar141216

ਬੀਤੇ ਸਾਲ ਮੁਜ਼ੱਫਰਨਗਰ ‘ਚ ਹੋਏ ਦੰਗਿਆਂ ਦੌਰਾਨ ਕੁਤਬਾ ਪਿੰਡ ‘ਚ ਹੋਈਆਂ 8 ਹੱਤਿਆਵਾਂ ਤੇ 20 ਲੋਕਾਂ ਦੇ ਜ਼ਖ਼ਮੀ ਹੋਣ ਦੇ ਮਾਮਲੇ ‘ਚ ਪੁਲਿਸ ਨੇ ਕਾਰਵਾਈ ਕਰਦਿਆਂ ਹੋਰ 4 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਐਸ.ਆਈ.ਟੀ. ਵੱਲੋਂ ਇਸ ਮਾਮਲੇ ਸਬੰਧੀ ਜਾਂਚ ਲਈ ਨਿਯੁਕਤ ਕੀਤੇ ਗਏ ਇੰਸਪੈਕਟਰ ਆਰ.ਕੇ.ਸਿੰਘ ਨੇ ਦੱਸਿਆ ਕਿ ਦੋਸ਼ੀਆਂ ਦੀ ਪਹਿਚਾਣ ਮਨੋਜ, ਰਾਹੁਲ, ਨਰਿੰਦਰ ਅਤੇ ਬਿਜੇਂਦਰ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਮੁੱਖ ਮੈਜਿਸਟ੍ਰੇਟ ਨੇ ਦੋਸ਼ੀਆਂ ਨੂੰ ਅਦਾਲਤੀ ਹਿਰਾਸਤ ‘ਚ ਭੇਜ ਦਿੱਤਾ ਹੈ। ਕੁਝ ਦਿਨ ਪਹਿਲਾਂ 13 ਦਸੰਬਰ ਨੂੰ 6 ਦੋਸ਼ੀਆਂ ਨੂੰ ਕਾਬੂ ਕੀਤਾ ਗਿਆ ਸੀ ਜਦਕਿ 8 ਦਸੰਬਰ ਨੂੰ ਧੀਰਜ ਕੁਮਾਰ ਨੂੰ ਕੁਤਬਾ ਪਿੰਡ ‘ਚ ਹੋਈਆਂ ਹਤਿਆਵਾਂ ਦੇ ਮਾਮਲੇ ਸਬੰਧੀ ਗ੍ਰਿਫਤਾਰ ਕੀਤਾ ਗਿਆ ਸੀ। ਪੁਲਿਸ ਨੇ ਇਸ ਮਾਮਲੇ ਸਬੰਧੀ 110 ਲੋਕਾਂ ‘ਤੇ ਮਾਮਲਾ ਦਰਜ ਕੀਤਾ ਹੈ, ਜਿਨ੍ਹਾਂ ਵਿਰੁੱਧ ਕਾਰਵਾਈ ਜਾਰੀ ਹੈ।

Install Punjabi Akhbar App

Install
×