ਮੁਸਲਮਾਨ ਭਾਈਚਾਰਾ ਹੁਣ ‘ਰਮਦਾਨ’ ਮਨਾਉਣ ਦੀਆਂ ਕਰਨ ਲੱਗਾ ਤਿਆਰੀਆਂ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਵੈਸੇ ਤਾਂ ਸਮੁੱਚੇ ਸੰਸਾਰ ਅੰਦਰ ਹੀ ਮੁਸਲਮਾਨ ਭਾਈਚਾਰੇ ਵੱਲੋਂ ਮਨਾਇਆ ਜਾਣ ਵਾਲਾ ‘ਰਮਦਾਨ’ ਅੱਜ ਤੋਂ ਸ਼ੁਰੂ ਹੋ ਗਿਆ ਹੈ ਅਤੇ ਇਸ ਵਾਸਤੇ ਆਸਟ੍ਰੇਲੀਆ ਅੰਦਰ ਵਸਦੇ ਮੁਸਲਮਾਨ ਧਰਮ ਦੇ ਮੰਨਣ ਵਾਲਿਆਂ ਵਿੱਚ ਵੀ ਅੱਜਕਲ੍ਹ ਇੱਕ ਧਾਰਮਿਕ ਖੁਸ਼ੀ ਦੀ ਲਹਿਰ ਚੱਲ ਰਹੀ ਹੈ ਕਿਉਂਕਿ ਉਨ੍ਹਾਂ ਵੱਲੋਂ ਵੀ, ਇਸ ਪਵਿੱਤਰ ‘ਰਮਦਾਨ’ ਮਹੀਨੇ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਕਰੋਨਾ ਦੀ ਆਫ਼ਤ ਕਾਰਨ, ਬੀਤੇ ਸਾਲ ਲਾਕਡਾਊਨ ਲਗਾਏ ਜਾਣ ਨਾਲ ਕੋਈ ਵੀ ਅਜਿਹੇ ਸਮਾਗਮ ਨਹੀਂ ਹੋ ਸਕੇ ਸਨ ਅਤੇ ਇਸ ਵਾਰੀ ਕਿਉਂਕਿ ਹੁਣ ਮੁਸਲਮਾਨ ਭਾਈਚਾਰਾ ਮੁੜ ਤੋਂ ਇਕੱਠਿਆਂ ਹੋਣ ਦੀਆਂ ਤਿਆਰੀਆਂ ਵਿੱਚ ਲੱਗਾ ਹੈ, ਇਸ ਲਈ ਹਰ ਤਰਫ ਉਤਸਾਹ ਦੇਖਣ ਨੂੰ ਮਿਲ ਰਿਹਾ ਹੈ। ਪਰੰਤੂ ਕੁੱਝ ਮੁਸਲਿਮ ਭਾਈਚਾਰੇ ਦੇ ਲੋਕ ਅਜਿਹੇ ਵੀ ਹਨ ਜੋ ਕਿ ਕਰੋਨਾ ਕਾਰਨ ਲੱਗੀਆਂ ਪਾਬੰਧੀਆਂ ਦੌਰਾਨ, ਆਰਥਿਕ ਮਾਰ ਵੀ ਝੇਲ ਰਹੇ ਹਨ -ਬੇਸ਼ੱਕ ਉਨ੍ਹਾਂ ਵਾਸਤੇ ਹਾਲ ਦੀ ਘੜੀ ਇਸ ਤਿਉਹਾਰ ਨੂੰ ਮਨਾਉਣ ਵਾਸਤੇ ਪੈਸੇ ਦੀ ਕਮੀ ਹੋ ਸਕਦੀ ਹੈ ਪਰੰਤੂ ਧਾਰਮਿਕ ਹਰਸ਼ੋ-ਉਲਾਸ ਅਤੇ ਦਿਮਾਗੀ ਤੌਰ ਤੇ ਉਹ ਲੋਕ ਵੀ ਪੂਰੀ ਤਰ੍ਹਾਂ ਤਿਆਰ ਹਨ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਪੈਸੇ ਘੱਟ ਖਰਚ ਲਵਾਂਗੇ, ਪਰੰਤੂ ਉਤਸਾਹ ਵਿੱਚ ਕਮੀ ਆਉਣ ਨਹੀਂ ਦਿੱਤੀ ਜਾਵੇਗੀ।
ਦਰਅਸਲ ਰਮਦਾਨ ਦੇ ਮਹੀਨੇ ਦੌਰਾਨ ਧਾਰਮਿਕ ਅਤੇ ਰੂਹਾਨੀ ਰਸਮੋ-ਰਿਵਾਜ਼ ਨਿਭਾਏ ਜਾਂਦੇ ਹਨ ਅਤੇ ਸਵੇਰ ਸਮੇਂ ਸੂਰਜ ਚੜ੍ਹਨ ਤੋਂ ਲੈ ਕੇ ਸ਼ਾਮ ਵੇਲੇ ਸੂਰਜ ਢਲਣ ਤੱਕ ਵਰਤ ਰੱਖਿਆ ਜਾਂਦਾ ਹੈ ਅਤੇ ਕੁੱਝ ਵੀ ਖਾਧਾ ਪੀਤਾ ਨਹੀਂ ਜਾਂਦਾ।
ਸ਼ਾਮ ਦੇ ਸਮੇਂ ਆਮ ਤੌਰ ਤੇ ਮੁਸਲਮਾਨ ਲੋਕ, ਮਸਜਿਦ ਵਿੱਚ ਇਕੱਠੇ ਹੁੰਦੇ ਹਨ ਅਤੇ ਰਾਜ ਨੂੰ ਹੋਣ ਵਾਲੀ ਤਾਰਾਵੀਹ ਪ੍ਰਾਰਥਨਾ ਵਿੱਚ ਭਾਗ ਲੈਂਦੇ ਹਨ। ਫੇਰ ਸਾਰੇ ਮਿਲ ਕੇ ਖਾਣਾ ਆਦਿ ਖਾਂਦੇ ਹਨ ਅਤੇ ਇਸ ਤੋਂ ਇਲਾਵਾ ਗਰੀਬਾਂ ਵਾਸਤੇ ਲੰਗਰ ਵੀ ਲਗਾਏ ਜਾਂਦੇ ਹਨ ਅਤੇ ਜ਼ਰੂਰਤ ਮੰਦ ਲੋਕਾਂ ਦਰਮਿਆਨ ਖਾਣ ਪੀਣ ਵਾਲੀਆਂ ਵਸਤੂਆਂ ਆਦਿ ਦਾ ਵਿਤਰਣ ਕੀਤਾ ਜਾਂਦਾ ਹੈ।
ਕਰੋਨਾ ਕਾਰਨ ਬੀਤੇ ਸਾਲ ਸਭ ਕੁੱਝ ਬੰਦ ਹੀ ਰਿਹਾ ਸੀ ਅਤੇ ਇਸ ਸਾਲ ਕਰੋਨਾ ਦੀਆਂ ਪਾਬੰਧੀਆਂ ਵਿੱਚ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਛੋਟਾਂ ਦੌਰਾਨ ਇਸ ਤਿਉਹਾਰ ਨੂੰ ਮਨਾਇਆ ਜਾ ਰਿਹਾ ਹੈ। ਰਮਦਾਨ ਦੌਰਾਨ ਖਾਸ ਤੌਰ ਤੇ ਖਾਣ ਪੀਣ ਦੀਆਂ ਵਸਤੂਆਂ ਵਾਲੇ ਬਾਜ਼ਾਰ ਵੀ ਲਗਾਏ ਜਾਂਦੇ ਹਨ ਜਿਨ੍ਹਾਂ ਅੰਦਰ ਮੁਸਲਿਮ ਭਾਈਚਾਰੇ ਦੇ ਖਾਸ ਵਿਅੰਜਨ ਆਦਿ ਪਰੋਸੇ ਜਾਂਦੇ ਹਨ ਅਤੇ ਇਨ੍ਹਾਂ ਅੰਦਰ ਹੋਰਨਾਂ ਤੋਂ ਇਲਾਵਾ ਅਫਗਾਨੀ ਨਾਨ ਅਤੇ ਕੁਨਾਫਾ ਆਦਿ ਵੀ ਸ਼ਾਮਿਲ ਹੁੰਦੇ ਹਨ।

Install Punjabi Akhbar App

Install
×