ਪੰਜਾਬ ਭਵਨ ਕੈਨੇਡਾ ਚ’ ਆਯੋਜਿਤ ਸੰਗੀਤ ਮਈ ਸ਼ਾਮ ਬੜੀ ਧੂਮ ਧਾਮ ਨਾਲ ਯਾਦਗਰੀ ਹੋ ਕੇ ਨਿਬੜੀ


IMG_2852

ਨਿਊਯਾਰਕ/ ਸਰੀ 24 ਅਗਸਤ —  22 ਅਗਸਤ ਦੀ ਸ਼ਾਮ ਪੰਜਾਬ ਭਵਨ ਸਰੀ ਕੈਨੇਡਾ ਵਿੱਚ ਇਕ ਬਹੁਤ ਹੀ ਸੰਗੀਤ ਮਈ ਸ਼ਾਮ ਦਾ ਆਯੋਜਿਨ ਕੀਤਾ ਗਿਆ ਜੋ ਬਹੁਤ ਹੀ ਧੂਮ ਧਾਮ ਨਾਲ ਹੋ ਗੁਜਰੀ ।ਜਿਸ ਵਿੱਚ ਪੰਜਾਬੀ ਪ੍ਰਸਿੱਧ ਲੋਕ ਗਾਇਕ ਪੰਜਾਬੀ ਦੁਰਗਾ ਰੰਗੀਲਾ ਵੱਲੋ ਇਸ ਸੰਗੀਤ ਮਈ ਸ਼ਾਮ ਵਿੱਚ ਆਪਣੇ ਫੱਨ ਨਾਲ ਸਰੋਤਿਆਂ ਨੂੰ ਨਿਹਾਲ ਕੀਤਾ|
IMG_2850
ਪੰਜਾਬ ਭਵਨ ਸਰੀ  ਇਸ ਪ੍ਰੋਗਰਾਮ ਨੂੰ ਲਾਮਬੰਦ ਕਰਨ ਵਿੱਚ ਦਵਿੰਦਰ ਬੈਨੀਪਾਲ ਦਾ ਵਿਸ਼ੇਸ਼ ਸਹਿਯੋਗ ਸੀ ਅਤੇ ਪੰਜਾਬ ਤੋਂ ਆਏ  ਉੱਘੇ ਪੱਤਰਕਾਰ ਸਵਰਨ ਸਿੰਘ ਟਹਿਣਾ ਨੇ ਵੀ ਆਪਣੇ ਵਿਚਾਰ ਸਾਝੇ ਕੀਤੇ ਅਤੇ ਸਮਾਜ ਸੇਵੀ ਭਾਨ ਸਿੰਘ ਜੱਸੀ (ਸ੍ਰੀ ਗੁਰੂ ਨਾਨਕ ਦੇਵ ਸੋਸਾਇਟੀ) ਹੁਣਾਂ ਨੇ ਵੀ ਆਪਣੀ ਹਾਜਰੀ ਲਗਵਾਈ  ਅਤੇ ਉਹਨਾਂ ਦੀ ਸੰਸਥਾ ਵਲੋਂ ਝੁੱਗੀਆ ਚ ਰਹਿ ਰਹੇ 1500 ਦੇ ਕਰੀਬ ਬੱਚਿਆਂ ਦੀ ਪੜਾਈ ਦੀ ਜੁੰਮੇਵਾਰੀ ਉਹਨਾਂ ਦੀ ਸੰਸਥਾ ਕਿਸ ਤਰਾ ਨਿਭਾ ਰਹੀ ਹੈ ਸਾਂਝੀ ਕੀਤੀ ਗਈ।
IMG_2851
ਪੰਜਾਬ ਭਵਨ ਦੇ ਬਾਨੀ ਤੇ ਉੱਘੇ ਨਾਮਵਰ ਸਮਾਜ ਸੇਵਕ ਸੁੱਖੀ ਬਾਠ ਵੱਲੋਂ ਪੰਜਾਬ ਭਵਨ ਸਰੀ, ਕੈਨੇਡਾ ਵਲੋਂ ਦੁਰਗਾ ਰੰਗੀਲਾ, ਸਵਰਨ ਸਿੰਘ  ਟਹਿਣਾ ਅਤੇ ਭਾਨ ਸਿੰਘ ਜੱਸੀ ਹੁਣਾਂ ਨੂੰ ਉਹਨਾਂ ਵਲੋਂ ਕੀਤੀਆਂ ਸਮਾਜਿਕ ਸੇਵਾਵਾਂ ਦੇ ਬਦਲੇ ਵਿਸ਼ੇਸ ਤੋਰ ਤੇ ਸਨਮਾਨਤ ਵੀ ਕੀਤਾ ਗਿਆ|
00a
ਇਸ ਮੌਕੇ ਬਿੱਲਾ ਸਿੱਧੂ ( ਸਾਂਝਾ ਟੀ.ਵੀ ) ਅਮਨ ਖਟਕਣ ਟੀ.ਵੀ (ਪ੍ਰਾਇਮ ਏਸ਼ੀਆ ) ਵੱਲੋਂ 2:30 ਘੰਟੇ ਦਾ ਸਿੱਧਾ ਪ੍ਰਸਾਰਨ ਕਰਕੇ ਇਸ ਸੰਗੀਤਮਈ ਸ਼ਾਮ ਨੂੰ ਘਰ ਘਰ ਪਹੁੰਚਾਇਆਂ ਗਿਆ।

Welcome to Punjabi Akhbar

Install Punjabi Akhbar
×
Enable Notifications    OK No thanks