ਮੈਲਬੋਰਨ ਦੇ ਇੱਕ ਪ੍ਰਾਇਮਰੀ ਸਕੂਲ ਦੇ ਅਧਿਆਪਕ ਨੂੰ ਹੋਇਆ ਕਰੋਨਾ

(ਵਿਕਟੋਰੀਆ ਦੇ ਸਿਹਤ ਮੰਤਰੀ ਜੈਨੀ ਮਿਕਾਕੋਸ)

(ਐਸ.ਬੀ.ਐਸ.) ਮੈਲਬੋਰਨ ਦੇ ਇੱਕ ਪ੍ਰਾਇਮਰੀ ਸਕੂਲ ਦੇ ਸੰਗੀਤ ਦੇ ਅਧਿਆਪਕ ਦਾ ਕਰੋਨਾ ਟੈਸਟ ਪੋਜ਼ਿਟਿਵ ਆਉਣ ਕਾਰਨ ਸਕੂਲ ਨੂੰ ਤਿੰਨ ਦਿਨਾਂ ਲਈ ਬੰਦ ਕਰ ਦਿੱਤਾ ਗਿਆ ਹੈ ਅਤੇ ਇਸ ਦੀ ਸੈਨੇਟਾਇਜ਼ੇਸ਼ਨ ਦਾ ਕੰਮ ਚਾਲੂ ਹੈ। ਪ੍ਰਿੰਸੀਪਲ ਦੇ ਦੱਸਣ ਅਨੁਸਾਰ ਉਕਤ ਅਧਿਆਪਕ ਇਸ ਸਾਲ ਕਿਸੇ ਵੀ ਬੱਚੇ ਦੇ ਸਿੱਧੇ ਸੰਪਰਕ ਵਿੱਚ ਨਹੀਂ ਆਇਆ। ਵਿਕਟੋਰੀਆ ਦੇ ਸਿਹਤ ਮੰਤਰੀ ਜੈਨੀ ਮਿਕਾਕੋਸ ਦੇ ਦੱਸਣ ਅਨੁਸਾਰ ਮੀਡੋਅਗਲੈਨ ਪ੍ਰਾਇਮਰੀ ਸਕੂਲ (ਐਪਿੰਗ) ਨੂੰ ਸੋਮਵਾਰ (ਅੱਜ) ਤੋਂ ਬੁੱਧਵਾਰ ਤੱਕ ਬੰਦ ਕਰ ਦਿੱਤਾ ਗਿਆ ਹੈ ਅਤੇ ਇਸ ਦੀ ਪੂਰਸ ਸਾਫ ਸਫਾਈ ਤੋਂ ਬਾਅਦ ਹੀ ਬੁੱਧਵਾਰ ਤੱਕ ਖੋਲ੍ਹਿਆ ਜਾਵੇਗਾ। ਬੱਚਿਆਂ ਦੇ ਮਾਪਿਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਦੋਂ ਤੱਕ ਬੱਚਿਆਂ ਨੂੰ ਨਾਲ ਲਗਦੇ ਸਕੂਲ ਵਿੱਚ ਹੀ ਭੇਜਿਆ ਜਾਵੇ। ਜ਼ਿਕਰਯੋਗ ਹੈ ਕਿ ਵਿਕਟੋਰੀਆ ਅੰਦਰ ਹੁਣ ਤੱਕ ਕੋਵਿਡ 19 ਦੇ 13 ਨਵੇਂ ਮਾਮਲਿਆਂ ਦੇ ਦਰਜ ਹੋਣ ਨਾਲ ਕੁੱਲ ਮਾਮਲਿਆਂ ਦੀ ਗਿਣਤੀ 1384 ਹੋ ਗਈ ਹੈ ਅਤੇ ਇਨਾ੍ਹਂ ਵਿੱਚ 6 ਮਾਮਲੇ ਇੱਕ ਮੀਟ ਪਲਾਂਟ ਨਾਲ ਵੀ ਸਬੰਧਤ ਹਨ।

Install Punjabi Akhbar App

Install
×