ਜਾਟ ਅੰਦੋਲਨ ਦੌਰਾਨ ਹਰਿਆਣਾ ਦੇ ਮੂਰਥਲ ‘ਚ ਸਮੂਹਿਕ ਜਬਰ ਜਨਾਹ ਹੋਣ ਤੋਂ ਇਨਕਾਰ ਕਰਦੀ ਆ ਰਹੀ ਹਰਿਆਣਾ ਪੁਲਿਸ ਆਪਣੇ ਦਾਅਵੇ ਤੋਂ ਪਲਟ ਗਈ ਹੈ। ਹਰਿਆਣਾ ਪੁਲਿਸ ਨੇ ਬੀਤੇ ਦਿਨ ਪੰਜਾਬ ਤੇ ਹਰਿਆਣਾ ਹਾਈਕੋਰਟ ‘ਚ ਪ੍ਰਵਾਨ ਕੀਤਾ ਹੈ ਕਿ ਜਾਟ ਅੰਦੋਲਨ ਦੌਰਾਨ ਇਸ ਤਰ੍ਹਾਂ ਦੀਆਂ ਘਟਨਾਵਾਂ ਦੀ ਸੰਭਾਵਨਾ ਹੋ ਸਕਦੀ ਹੈ। ਹਾਈਕੋਰਟ ‘ਚ ਦਾਖਲ ਐਸ.ਆਈ.ਟੀ. ਦੀ ਰਿਪੋਰਟ ਮੁਤਾਬਿਕ ਮੂਰਥਲ ‘ਚ ਜਬਰ ਜਨਾਹ ਦੀਆਂ ਸ਼ਿਕਾਰ ਤਿੰਨ ਔਰਤਾਂ ਸਾਹਮਣੇ ਆ ਚੁੱਕੀਆਂ ਹਨ।